ਝੁਨੀਰ, 14 ਜਨਵਰੀ ( ਸੰਜੀਵ ਸਿੰਗਲਾ): ਨੇੜਲੇ ਪਿੰਡ ਸਾਹਨੇਵਾਲੀ ਵਿੱਖੇ ਗਰੀਬ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਗਏ।ਇਸ ਦੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸੇਵਕ ਸਿੰਘ ਨੇ ਦੱਸਿਆਂ ਕਿ ਹਲਕਾ ਇੰਚਾਰਜ ਦਿਲਰਾਜ ਸਿੰਘ ਭੂੰਦੜ ਨੇ ਪਿੰਡ ਦੇ ਗਰੀਬ ਤੇ ਲੋੜਬੰਦ 110 ਪਰਿਵਾਰਾਂ ਨੂੰ 5-5 ਮਰਲਿਆ ਦੇ ਪਲਾਟ ਮਕਾਨ ਬਣਾਉਣ ਲਈ ਦਿੱਤੇ ਗਏ।ਇਸ ਮੌਕੇ ਬੋਲਦਿਆ ਸ੍ਰੀ ਭੂੰਦੜ ਨੇ ਕਿਹਾ ਕਿ ਜਿੱਥੇ ਕਾਂਗਰਸ ਸਰਕਾਰ ਨੇ ਪਿਛਲੇ 65 ਸਾਲਾਂ ਤੋ ਗਰੀਬ ਵਰਗਾਂ ਲਈ ਕੁਝ ਵੀ ਨਹੀ ਕੀਤਾ ਉੱਥੇ ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਨੇ ਵੱਖ-ਵੱਖ ਵਰਗਾਂ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਹਨ।ਜਿੰਨਾਂ ਦਾ ਸੂਬੇ ਅੰਦਰ ਸਾਰੇ ਵਰਗ ਇਹਨਾਂ ਸਕੀਮਾਂ ਦਾ ਲਾਹਾ ਲੈ ਰਿਹੇ ਹਨ।ਇਸ ਮੌਕੇ ਗੁਰਸੇਵਕ ਸਿੰਘ, ਸਰਪੰਚ ਮਲਕੀਤ ਕੌਰ,ਨਾਜਰ ਸਿੰਘ, ਸੁਵਿੰਦਰ ਸਿੰਘ ਆਦਿ ਹਾਜ਼ਿਰ ਸਨ।


Post a Comment