ਸਰਦੂਲਗੜ੍ਹ 14 ਜਨਵਰੀ (ਸੁਰਜੀਤ ਸਿੰਘ ਮੋਗਾ) ਪਿੰਡ ਕਲੀਪੁਰ ਡੁੰਮ੍ਹ ਵਿਖੇ (1008) ਧੰਨ-ਧੰਨ ਬਾਬਾ ਬ੍ਰਹਮ ਦਾਸ ਜੀ ਦੀ ਬਰਸੀ ਤੇ ਹਰ ਸਾਲ ਮਾਘੀ ਦੀ ਸੰਗਰਾਦ ਤੇ ਮੇਲਾ ਬੜੀ ਧੂਮ-ਧਾਮ ਨਾਲ ਸੰਤ ਬਾਬਾ ਨਰੈਣ ਮੁਨੀ ਜੀ ਦੀ ਰਹਿਣ ਮਾਈ ਹੇਠ ਮਨਾਇਆ ਜਾਦਾ ਹੈ। ਬਾਬਾ ਜੀ ਦੀ ਯਾਦ ਵਿਚ ਉਪਨ ਕਬੱਡੀ ਟੂਰਨਾਮੈਟ ਕਰਵਾਇਆ। ਖੇਡ ਮੇਲੇ ਵਿਚ ਦੂਰ-ਦੂਰ ਤੋ ਆਏ ਕਬੱਡੀ ਖਿਡਾਰੀਆ ਨੇ ਭਾਗ ਲਿਆ। ਮੇਜਰ ਹਿੰਦੋਸਤਾਨੀ ਅਤੇ ਮੈਡਮ ਜੋਤੀ ਜਲੰਧਰ ਵਾਲਿਆ ਨੇ ਬੁਲਟ ਮੋਟਰਸਾਇਕਲ ਤੇ ਗੁਰਦਾਸ ਮਾਨ ਦੇ ਗੀਤ " ਸੁਣ ਕੇ ਜਾਈ ਜਵਾਨਾ' ਗੱਲ ਤੇਰੇ ਮਤਲਬ ਦੀ" ਤੇ ਵੱਖ-ਵੱਖ ਤਰ੍ਹਾ ਦੇ ਸਟੰਟ ਕਰਕੇ ਦਰਸਕਾ ਦਾ ਦਿਲ ਮੋਹ ਲਿਆ, ਸਾਰਾ ਗਰਾਉਡ ਤਾੜੀਆ ਨਾਲ ਗੂਜ ਉੱਠਿਆ, ਉਪਨ ਕਬੱਡੀ ਵਿਚ ਪਹਿਲੇ ਨੰਬਰ ਤੇ ਆਈ ਝੁਨੀਰ ਦੀ ਟੀਮ ਨੂੰ 31 ਹਜਾਰ ਰੁਪਏ, ਦੂਸਰੇ ਨੰਬਰ ਤੇ ਬਠਿੰਡਾ ਅਕੈਡਮੀ ਦੀ ਟੀਮ ਨੂੰ 21 ਹਜਾਰ ਰੁਪਏ ਦਾ ਇਨਾਮ ਸੰਤ ਬਾਬਾ ਨਰੈਣ ਮੁਨੀ ਜੀ ਕਰੀਪੁਰ ਡੁੰਮ੍ਹ, ਬਾਬਾ ਚੰਦਰ ਮੁਨੀ ਜੀ ਸੇਰੋ ਵਾਲੇ, ਬਾਬਾ ਪਰਮ ਮੁਨੀ ਸਤੋਜ ਵਾਲਿਆ ਵੱਲੋ ਖਿਡਾਰੀ ਨੂੰ ਦਿੱਤੇ ਗਏ। ਇਸ ਖੇਡ ਮੇਲੇ ਤੇ ਇਲਾਕੇ ਦੀਆ ਸੰਗਤਾ ਨੇ ਬਹੁਤ ਵੱਧ-ਚੜ੍ਹ ਕੇ ਹਾਜਰੀ ਲਵਾਈ। ਇਲਾਕਾ ਨਿਵਾਸੀਆ ਅਤੇ ਪਿੰਡ ਕੁਰੀਪੁਰ ਡੁੰਮ੍ਹ ਦੇ ਸਹਿਯੋਗ ਨਾਲ ਬੜੀ ਉਤਸਾਹ ਨਾਲ ਮਨਾਇਆ ਗਿਆ ਅਤੇ ਮੇਲੇ 'ਚ ਆਇਆ ਸੰਗਤਾ ਵਿਚ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਬਲਾਕ ਪ੍ਰਧਾਨ ਗੁਰਜੰਟ ਸਿੰਘ ਭੱਪਾ, ਰਾਮ ਕੁਮਾਰ ਵਰਮਾ, ਰੂਪ ਸਿੰਘ ਸਰਪੰਚ ਕਰੀਪੁਰ ਡੁੰਮ੍ਹ, ਬੋਹੜ ਸਿੰਘ ਝੰਡਾ, ਸਰਪੰਚ ਮਨਜੀਤ ਸਿੰਘ ਚੋਟੀਆ ਆਦਿ ਹਾਜਿਰ ਸਨ।

Post a Comment