ਝੁਨੀਰ, 14 ਜਨਵਰੀ ( ਸੰਜੀਵ ਸਿੰਗਲਾ): ਦਸ਼ਮੇਸ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਰਣਜੀਤਗੜ੍ਹ ਬਾਂਦਰਾਂ ਵਿੱਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਪ੍ਰਕਾਸ ਕਰਵਾਏ ਗਏ।ਇਸ ਦੀ ਜਾਣਕਾਰੀ ਦਿੰਦਿਆਂ ਮਾਸਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਦਸ਼ਮੇਸ ਪਿਤਾ ਜੀ ਜਨਮ ਦਿਹਾੜਾ ਮਨਾਇਆ ਗਿਆ।ਜਿਸ ਨੂੰ ਮੁੱਖ ਰੱਖਦਿਆ ਨਗਰ ਨਿਵਾਸੀਆ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਨਗਰ ਕੀਰਤਨ ਕੱਢਿਆ ਗਿਆ।ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆ ਨੇ ਕੀਤੀ।ਪਿੰਡ ਵਾਸੀਆ ਨੇ ਪੂਰੇ ਨਗਰ ਦੀਆ ਗਲੀਆ ਦੀ ਸਿਫਾਈ ਕਰਕੇ ਪਿੰਡ ਨੂੰ ਰੰਗ-ਵੰਗੀਆ ਝੰਡੀਆਂ ਨਾਲ ਸਜਾਇਆ ਹੋਇਆ ਸੀ।ਨਗਰ ਕੀਰਤਨ ਗੁਜਰਨ ਵਾਲੇ ਰਸਤਿਆ ‘ਚ ਪਿੰਡ ਵਾਸੀਆਂ ਵੱਲੋ ਗਰਮ ਚਾਹ,ਬਰੈਡ ਪਕੌੜਿਆ,ਲੱਡੂਆ ਅਤੇ ਕੇਲੇ-ਸੰਤਰਿਆ ਦਾ ਲੰਗਰ ਲਗਾਏ ਹੋਏ ਸਨ।ਇਸ ਮੌਕੇ ਬਾਬਾ ਰੇਸ਼ਮ ਸਿੰਘ ਵੱਲੋ ਕੀਰਤਨ ਕੀਤਾ ਗਿਆ ।ੇ ਢਾਡੀ ਸਿੰਘਾਂ ਨੇ ਸਿੱਖ ਇਤਿਹਾਸ ‘ਚੋ ਵਾਰਾਂ ਗਾਈਆਂ ਅਤੇ ਗੁਰੁ ਸਹਿਬਾਨਾਂ ਦੇ ਜੀਵਨ ਤੇ ਚਾਨਣਾ ਪਾਇਆ ਗਿਆ।ਇਸ ਮੌਕੇ ਗੰਥੀ ਬਲਵਿੰਦਰ ਸਿੰਘ,ਸਰਪੰਚ ਸੁਖਵਿੰਦਰ ਸਿੰਘ ਟਾਟਾ,ਕਿਰਪਾਲ ਸਿੰਘ,ਗੁਰਵਿੰਦਰ ਸਿੰਘ,ਪਿਆਰਾ ਸਿੰਘ ਨੰਬਰਦਾਰ, ਕੁਲਵੰਤ ਸਿੰਘ,ਗੁਰਦੇਵ ਸਿੰਘ, ਪਰਮਜੀਤ ਸਿੰਘ,ਜਸਵੀਰ ਸਿੰਘ ਅਤੇ ਨਿਰਦੇਵ ਸਿੰਘ ਆਦਿ ਹਾਜ਼ਿਰ ਸਨ।

Post a Comment