ਖੰਨਾ , 2 ਜਨਵਰੀ (ਥਿੰਦ ਦਿਆਲਪੁਰੀਆ) ਪੁਲਸ ਲੱਖ ਥਾਂ ਸਿਰ ਹੋਣ ਦੀ ਕੋਸ਼ਿਸ਼ ਕਰੇ ਪਰ ਸਮਾਜ ਵਿਰੋਧੀ ਅਨਸਰ ਦਾਅ ਲਾ ਹੀ ਜਾਂਦੇ ਹਨ ਇਸ ਲੜੀ ਵਿਚ 31 ਦਸੰਬਰ ਦੀ ਵਿਚਕਾਰਲੀ ਰਾਤ ਨੂੰ ਚੋਰਾਂ ਨੇ ਸਮਰਾਲਾ ਬਲਾਕ ਦੇ ਦੋ ਪਿੰਡਾਂ ਟੋਡਰਪੁਰ ਤੇ ਬੌਂਦਲੀ ਵਿਚ 5 ਮੱਝਾ ਚੋਰੀ ਕਰਕੇ ਪੁਲਸ ਲਈ ਨਵੀਂ ਚੁਣੌਤੀ ਦੇ ਮਾਰੀ ਹੈੇ । ਵਰਨਣਯੋਗ ਹੈੇ ਕਿ ਇਸਤੋਂ ਪਹਿਲਾ ਉਟਾਂਲਾਂ ਤੇ ਢੰਡੇ ਤੋਂ ਵੀ ਪਿਛਲੇ ਸਾਲ ਲੋਕ ਦਰਜਨਾਂ ਮੱਝਾਂ ਲੈ ਉਡੇ ਸਨ ਜਿਸਦਾ ਸਮਰਾਲਾ ਪੁਲਸ ਹਾਲੇ ਤਕ ਕੋਈ ਵੀ ਸੁਰਾਗ ਨਹੀਂ ਲਾ ਸਕੀ ਜਿਸ ਕਰਕੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਆਪਣੇ ਜਾਨ ਮਾਲ ਨੂੰ ਲੈਕੇ ਚਿੰਤਾ ਪਾਈ ਜਾ ਰਹੀ ਹੈੇ। ਲੋਕਾਂ ਦੀ ਮੰਗ ਹੈੇ ਕਿ ਇਹਨਾ ਕਕਰੀਲੀਅ ਰਾਤਾਂ ਨੂੰ ਸਮਰਾਲਾ ਪੁਲਸ ਰਾਤ ਦੀ ਗਸ਼ਤ ਵਧਾਵੇ।
Post a Comment