ਐਨ ਐਸ ਐਸ ਕੈਂਪ ਤੁਹਾਡੀ ਸ਼ਖਸ਼ੀਅਤ ਨੂੰ ਨਿਖਾਰਨ ਦਾ ਕੰਮ ਕਰਦੇ -ਬਲਜੀਤ ਖੀਵਾ

Wednesday, January 02, 20130 comments


ਕੋਟਕਪੂਰਾ/2ਜਨਵਰੀ/ਜੇ.ਆਰ.ਅਸੋਕ /ਸਥਾਨਕ ਚੰਦਾ ਸਿੰਘ ਮਰਵਾਹ ਸਰਕਾਰੀ  ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਵਿਖੇ ਯੁਵਕ ਸੇਵਾਵਾ ਵਿਭਾਗ ਪੰਜਾਬ ਦੀਆਂ ਹਦਾਇਤਾ ਤੇ ਸੱਤ ਰੋਜਾ ਕੌਮੀ ਸੇਵਾ ਯੋਜਨਾ ਕੈਂਪ ਅੱਜ ਤੋਂ ਸ਼ੁਰੂ ਹੋਇਆ। ਇਸ ਕੈਂਪ ਦਾ ਉਦਘਾਟਨ ਬਲਜੀਤ ਸਿੰਘ ਖੀਵਾ ਸੈਂਟਰ ਸੰਚਾਲਕ ਲਵਲੀ ਪ੍ਰਫੈਸ਼ਨਲ ਯੂਨੀਵਰਸਿਟੀ ਬ੍ਰਾਂਚ ਕੋਟਕਪੂਰਾ ਨੇ ਕੀਤਾ। ਇਸ ਮੌਕੇ ਤੇ ਉਹਨਾਂ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਅਜਿਹੇ ਕੈਂਪਾ ਵਿਚ ਭਾਗ ਲੈਣ ਨਾਲ ਉਹਨਾਂ ਅੰਦਰ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਨੂੰ ਆਪਣੇ ਜੀਵਨ ਵਿਚ ਬਹੁਤ ਕੁਝ ਸਿੱਖਣ ਦੀ ਲੋੜ ਪੈਂਦੀ ਹੈ ਅਤੇ ਇਹ ਕੈਂਪ ਤੁਹਾਡੀ ਸ਼ਖਸ਼ੀਅਤ ਨੂੰ ਨਿਖਾਰਨ ਦਾ ਕੰਮ ਕਰਦੇ ਹਨ। ਲੈਕਚਰਾਰ ਰਣਜੀਤ ਕੌਰ ਨੇ ਕਿਹਾ ਕਿ ਕੈਂਪਾ ਵਿਚ ਭਾਗ ਲੈਣ ਨਾਲ ਵਲੰਟੀਅਰਾਂ ਅੰਦਰ ਹਉਮੇ ਦੀ ਭਾਵਨਾ ਪੇੈਦਾ ਨਹੀ ਹੁੰਦੀ ਅਤੇ ਉਸ ਵਿਚ ਸਮਾਜ ਲਈ ਕੁਝ ਕਰ ਜਾਣ ਦੀ ਚੇਤਨਤਾ ਪੈਦਾ ਹੁੰਦੀ ਹੇੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਲੈਕਚਰਾਰ ਪ੍ਰਭਜੋਤ ਸਿੰਘ ਨੇ ਕਿਹਾ ਕਿ ਤੁਸੀ ਅੱਜ ਘਰ ਤੋਂ ਪਹਿਲੀ ਵਾਰ ਬਾਹਰ ਨਿੱਕਲੇ ਹੋ ਅਤੇ ਇਥੋ ਕੁਝ ਸਿੱਖ ਕੇ ਜਾਓਗੇ ਤਾਂ ਤੁਹਾਡੇ ਮਾਪੇ ਵੀ ਤੁਹਾਡੇ ਤੇ ਮਾਣ ਕਰਨਗੇ। ਇਸ ਕੈਪ ਵਿਚ 85 ਵਲੰਟੀਅਰਾਂ ਨੇ ਭਾਗ ਲਿਆ। ਜਿੰਨਾਂ ਨੂੰ ਦੋ ਯੂਨਿਟਾਂ ਵਿਚ ਵੰਡਿਆ ਗਿਆ। ਕੈਂਪ ਕਮਾਂਡਰ ਲੈਕਚਰਾਰ ਸ਼ਵਿੰਦਰ ਕੌਰ, ਸੰਦੀਪ ਕੁਮਾਰੀ ਅਤੇ ਸਰਬਜੀਤ ਕੌਰ ਨੇ ਵਲੰਟਂੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੜਕੀ ਨੇ ਇਕ ਘਰ ਤੋਂ ਦੂਜੇ ਘਰ ਜਾਣਾ ਹੁੰਦਾ ਹੈ ਜਿਸਨੂੰ ਇਹਨਾਂ ਕੈਂਪਾ ਵਿਚ ਸਮਾਜ ਨਾਲ ਵਿਚਰਨ ਦੀ ਪ੍ਰੇਰਣਾ ਮਿਲਦੀ ਹੈ। ਇਸ ਮੌਕੇ ਤੇ ਪ੍ਰਿੰਸੀਪਲ ਜਰਨੈਲ ਕੌਰ ਨੇ ਵਿਦਿਆਰਥਣਾਂ ਨੂੰ ਕੁਝ ਸਿੱਖ ਕੇ ਜਾਣ ਦੀ ਪ੍ਰੇਰਣਾ ਦਿੱਤੀ ਤਾਂ ਜੋ ਸਮਾਜ ਵਿਚ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਦਾ ਮੁਕਾਬਲਾ ਕੀਤਾ ਜਾ ਸਕੇ।ਇਸ ਮੌਕੇ ਤੇ ਲੈਕਚਰਾਰ ਗੁਰਭੇਜ ਸਿੰਘ, ਅਮਰਜੀਤ ਕੌਰ ਡੀ ਪੀ ਈ , ਹਰਦੀਪ ਸਿੰਘ, ਜੈ ਪ੍ਰਕਾਸ਼ ਤੋਂ ਇਲਾਵਾ ਵਲੰਟੀਅਰ ਹਾਜਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger