ਵਾਰਡਬੰਦੀ ਤੇ ਇਤਰਾਜ਼ ਮੰਗਣ ਦਾ ਕੰਮ ਜਿਲ•ੇ ਚ ਸ਼ੁਰੂ ਨਹੀਂ ਹੋਇਆ –ਸੂਤਰ

Wednesday, January 02, 20130 comments


 ਖੰਨਾ , 2 ਜਨਵਰੀ (ਥਿੰਦ ਦਿਆਲਪੁਰੀਆ) ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਵਾਰਡਬੰਦੀ ਬਣਾਉਣ ਦੀ ਪ੍ਰਕ੍ਰਿਆ ਮੁਕੰਮਲ ਹੋਣ ਤੋਂੇ ਬਾਅਦ ਂਿੲਸਤੇ ਲੋਕਾ ਕੋਲੋਂ ਇਤਰਾਜ਼ਮੰਗ ਜਾਣੇ ਸਨ ਤੇ 31 ਜਨਵਰੀ ਤਕ ਉਕਤ ਕੰਮ ਮੁਕੰਮਲ ਹੋਣ ਤੋਂ ਬਾਅਦ ਸਬੰਧਤ ਪਿੰਡਾਂ ਦੀਆ ਵਾਰਡਬੰਦੀ ਤੇ ਪ੍ਰਕਾਸ਼ਨਹਾਵਾਂ ਹੋ ਜਾਣੀਆਂ ਹਨ, ਪਰ ਮਿਲੀ ਜਾਣਕਾਰੀ ਅਨੁਸਾਰ ਬਾਕੀ ਸੂਬੇ ਤੋਂ ਬਿਨਾ ਸਿਰਫ ਲੁਧਿਆਣ ਾਜਿਲ੍ਰਾ ਵਿਚ ਜਿਲ•ੇ ਦੇ ਪ੍ਰਸ਼ਸਕੀ ਮੁਖੀ ਦੇ ਛੁੱਟੀ ਜਾਣ ਕਰਕੇ ਉਕਤ ਇਤਰਾਜ਼ ਮੰਗਣ ਦੀ ਪ੍ਰਕ੍ਰਿਆ ਸ਼ੁਰੂ ਨਾ ਹੋਣ ਦੀ ਖਬਰ ਹੈੇ । ਪਤਾ ਲੱਗਾ ਹੈੇ ਕਿ ਉਕਤ ਪਿੰਡਾਂ ਵਿਚ ਕੀਤੀ ਗਈ ਵਾਰਡਬੰਦੀ ਤੇ ਪਿੰਡਾਂ ਦੇ ਲੋਕਾਂ ਤੋਂ ਇਤਰਾਜ਼ ਮੰਗੇ ਜਾਣ ਤੋਂ ਬਾਅਦ ਇਸਤੇ ਫੈਸਲਾ ਡੀ ਸੀ ਲੈਣਗੇ ਤੇ ਉਸਤੋਂ ਬਾਅਦ ਪ੍ਰਕਾਸ਼ਨਾਂਵਾਂ ਦੀ ਸੂਚੀ ਹਰ ਐਸ ਡੀ ਐਮਜ਼ ਦੇ ਦਫਤਰ ਦੇ ਬਾਹਰ ਲੱਗੇਗੀ। ਇਂਸ ਸਾਲ ਮਈ ਮਹੀਨੇ ਵਿਚ ਹੋਣ ਵਾਲੀਆ ਪੰਚਾਇਤੀ ਚੋਣਾਂ ਤਾਜ਼ਾ ਹੋਈ ਵਾਰਡਬੰਦੀ ਦੇ ਅਨੁਸਾਰ ਕਰਵਾੲਾਂੀਆਂ ਜਾਣੀਆਂ ਹਨ ਤੇ  ਵਿਰੋਧੀ ਧਿਰ ਵਲੋਂ ਆਪਣੀ ਮਰਜ਼ੀ ਨਾਲ ਚੋਣਾ ਜਿੱਤਣ ਦੀ ਲਾਲਸਾ ਨਾਲ ਵਾਰਡਬੰਦੀ ਕਰਵਾਉਣ ਦੇ ਲਾਏ ਜਾ ਰਹੇ ਇਲਜ਼ਾਮਾਂ ਤੇ ਸ਼੍ਰੇਮਣੀ ਅਕਾਲੀ ਜਥਾ ਹਲਕਾ ਖੰਨਾ ਦੇ ਮੁਖੀ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਵਾਰਡਬੰਦੀ ਦਾ ਕੀਤਾ ਗਿਆ ਫੈਸਲਾ ਪਿੰਡਾਂ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਵੇਗਾ ਤੇ ਸਾਰੇ ਪਿੰਡਾਂ ਦਾ ਇਕਸੋਾਰ ਵਿਕਾਸ ਹੋਵੇਗਾ ਤੇ ਲਗਦੇ ਇਲਜ਼ਾਮਾਂ ਕਿ ਸਰਪੰਚ ਨੇ ਆਪਣੇ ਚਹੇਤਿਆ ਦਾ ਵਿਕਾਸ ਕੀਤਾ ਦੇ ਇਲਜ਼ਾਮ ਨਹੀਂ ਲਗਣਗੇ ਕਿਉਂਕਿ ਸ਼ਹਿਰਾਂ ਦੀ ਤਰਜ਼ ਤੇ ਪਿੰਡਾਂ ਦੇ ਹਰ ਵਾਰਡ ਵਿਚ ਸਰਕਾਰ ਵਲੋਂ ਮਨਜ਼ੂਰ ਹੋਈਆਂ ਗ੍ਰਾਂਟਾ ਬਰਾਬਰ ਦਿੱਤੀਆਂ ਜਾਣਗੀਆਂ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger