ਬਰਨਾਲਾ ਪੁਲਿਸ ਵੱਲੋਂ 5000 ਨਸ਼ੀਲੀਆਂ ਗੋਲੀਆਂ ਬਰਾਮਦ
Wednesday, January 02, 20130 comments
ਭਦੌੜ 02 ਜਨਵਰੀ (ਸਾਹਿਬ ਸੰਧੂ) ਸਨੇਹਦੀਪ ਸਿੰਘ ਸਰਮਾਂ ਐਸ.ਐਸ.ਪੀ. ਬਰਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ•ਾ ਬਰਨਾਲਾ ਦੀ ਪੁਸਿਲ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਲਰਾਜ ਸਿੰਘ ਸਿੱਧੂ ਐਸ.ਪੀ. (ਡੀ) ਬਰਨਾਲਾ ਅਤੇ ਹਰਮੀਕ ਸਿੰਘ ਦਿਉਲ ਡੀ.ਐਸ.ਪੀ. ਬਰਨਾਲਾ ਦੀ ਰਹਿਨੁਮਾਈ ਹੇਠ ਥਾਣੇਦਾਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਦੀ ਹਦਾਇਤ ਤੇ ਏ.ਐਸ.ਆਈ. ਂਿੲਕਬਾਲ ਸਿੰਘ ਸੀ.ਆਈ.ਏ ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਚਰਨੋ ਵਿਧਵਾ ਕਾਲਾ ਸਿੰਘ ਸਾਹਸੀ ਵਾਸੀ ਬੈਕ ਸਾਈਡ ਰਾਮ ਬਾਗ ਬਰਨਾਲਾ ਨੂੰ ਬਾ-ਹੱਦ ਪਿੰਡ ਹੰਡਿਆਇਆ ਤੋਂ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 5000 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਉਸਦੇ ਖਿਲਾਫ ਮੁਕੱਦਮਾ ਨੰਬਰ 1 ਮਿਤੀ 01-01-2013 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਰਨਾਲਾ ਦਰਜ ਰਜਿਸ਼ਟਰ ਕੀਤਾ ਗਿਆ ਹੈ।

Post a Comment