ਸਪੋਕਸਮੈਨ ਅਖਬਾਰ ਦੀ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਗਜੀਤ ਕੌਰ ਨੇ ਸ੍ਰ: ਫੌਜਾ ਸਿੰਘ ਨੂੰ 51 ਹਜ਼ਾਰ ਰੁਪਏ ਦਾ ਚੈੱਕ ਵੀ ਭੇਟ ਕੀਤਾ

Wednesday, January 16, 20130 comments


ਮੋਹਾਲੀ, 16 ਜਨਵਰੀ : 102 ਸਾਲਾ ਗੱਭਰੂ ਪੰਜਾਬੀ ਫੌਜਾ ਸਿੰਘ ਅੱਜ ਮੋਹਾਲੀ ਦੀਆਂ ਸੜਕਾਂ ਤੇ ਦੌੜਦੇ ਨਜ਼ਰ ਆਏ। ਉਨ੍ਹਾਂ ਨੇ ਔਰਤਾਂ ਦੇ ਸਨਮਾਨ ਸਪੋਕਸਮੈਨ ਅਖਬਾਰ ਵਲੋਂ ਕਰਵਾਈ ਜਗਤ ਜਨਨੀ ਮਿੰਨੀ ਮੈਰਾਥਨ ਦੌੜ ਦੀ ਅਗਵਾਈ ਕੀਤੀ ਤੇ ਸਪੋਕਸਮੈਨ ਦੇ ਦਫਤਰ ਤੋਂ ਫੇਜ਼ 7 ਦੀ ਮੇਨ ਮਾਰਕੀਟ ਤਕ ਚੱਲੀ ਇਸ ਮੈਰਾਥਨ ਦੌੜ ਚ ਦੌੜੇ। ਉਨ੍ਹਾਂ ਤੋਂ ਇਲਾਵਾ ਇਸ ਦੋੜ ਵਿੱਚ ਅੰਤਰਰਾਸ਼ਟਰੀ ਦੌੜਾਕ 96 ਸਾਲ ਦੀ ਮਾਨ ਕੌਰ , ਉਨ੍ਹਾਂ ਦੇ 76 ਸਾਲ ਦੇ ਸਪੁੱਤਰ ਗੁਰਦੇਵ ਸਿੰਘ ਅਤੇ ਰਵਿੰਦਰ ਸਿੰਘ ਅਫਰੀਕਾ, ਸ੍ਰੀ ਪਾਲ ਸਿੰਘ (60), ਸ੍ਰੀ ਸਤਵਿੰਦਰ ਸਿੰਘ (60) ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਇਸ ਮਿੰਨੀ ਮੈਰਾਥਨ ਦੌੜ ਨੂੰ ਅਰਜਨਾ ਐਵਾਰਡੀ ਅਤੇ ਪਦਮਸ੍ਰੀ ਸੁਨੀਤਾ ਰਾਣੀ ਐਸ.ਪੀ. (ਟਰੈਫਿਕ) ਐਸ.ਏ.ਐਸ.ਨਗਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਗੁਬਾਰੇ ਛੱਡੇ। ਸ੍ਰ: ਫੌਜਾ ਸਿੰਘ ਨੇ ਇਸ ਮੌਕੇ ਕਿਹਾ ਕਿ ਸਾਨੂੰ ਸਮਾਜਿਕ ਕੁਰੀਤੀਆ ਦਾ ਇੱਕ ਮੁੱਠ ਹੋ ਕੇ ਟਾਕਰਾ ਕਰਨਾ ਚਾਹੀਦਾ ਹੈ ਅਤੇ ਨਵੇ ਨਰੋਏ ਸਮਾਜ ਦੀ ਸਿਰਜਣਾ ਕਰਨੀ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਪੱਗ ਅਤੇ ਦਾੜੀ ਨੇ ਮੇਰੀ ਇੱਜ਼ਤ ਵਿਸ਼ਵ ਭਰ ਵਿੱਚ ਬਣਾਈ ਹੈ ਅਤੇ ਮੇਰਾ ਪਰਮਾਤਮਾ ਵਿੱਚ ਅਤੁੱਟ ਵਿਸ਼ਵਾਸ਼ ਹੈ । ਇਸੇ ਕਾਰਨ ਮੈ ਬੁਲੰਦੀਆਂ ਤੇ ਪੁੱਜਿਆ ਹਾਂ ਅਤੇ ਮੈ ਆਪਣੀ ਜਿੰਦਗੀ ਬੜੀ ਹੀ ਸਾਦਗੀ ਨਾਲ ਬਤੀਤ ਕਰਨ ਵਾਲਾ ਇਨਸਾਨ ਹੈ। ਉਨ੍ਹਾਂ ਇਸ ਮੌਕੇ ਨੌਜਵਾਨ ਵਰਗ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਾਲੇ ਪਾਸੇ ਧਿਆਨ ਕੇਂਦਰਿਤ ਕਰਨ ਅਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਕੇ ਅਪਣੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਇਸ ਮੌਕੇ ਆਪਣੀ ਜ਼ਿੰਦਗੀ ਦੇ ਰਾਜ ਵੀ ਸਾਂਝੇ ਕੀਤੇ।
ਇਸ ਮੈਰਾਥਨ ਦੌੜ ਵਿੱਚ ਸਕੂਲੀ ਬੱਚਿਆਂ ਤੋਂ ਇਲਾਵਾ ਬਜੁਰਗਾਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ । ਇਹ ਮਿੰਨੀ ਮੈਰਾਥਨ ਦੋੜ ਸਪੋਕਸਮੈਨ ਦੇ ਐਸ.ਏ.ਐਸ.ਨਗਰ ਸਥਿਤ ਦਫ਼ਤਰ ਡੀ-12 ਇੰਡਸਟਰੀਅਲ ਏਰੀਆ ਫੇਜ਼-1 ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਫੇਜ਼ 7 ਦੀ ਮਾਰਕੀਟ ਵਿੱਚ ਸਮਾਪਤ ਹੋਈ। ਜਿਥੇ ਕਿ ਵਿਸ਼ਵ ਪ੍ਰਸਿੱਧ ਸਿੱਖ ਦੌੜਾਕ ਸ੍ਰ: ਫੌਜਾ ਸਿੰਘ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਦੌੜ ਸ਼ੁਰੂ ਹੋਣ ਤੋਂ ਪਹਿਲਾ ਮੁੱਖ ਸੰਪਾਦਕ ਸ੍ਰ: ਜੋਗਿੰਦਰ ਸਿੰਘ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਅਜੂਬੇ ਸ੍ਰ: ਫੌਜਾ ਸਿੰਘ ਅਤੇ ਦੌੜ ਵਿੱਚ ਹੋਰ ਸ਼ਾਮਲ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਜੀ ਆਇਆ ਆਖਿਆ । ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ 'ਜਗਤ ਜਨਨੀ ' ਮੈਰਾਥਨ ਦੋੜ ਦਾ ਮੁੱਖ ਮੰਤਵ ਇਸਤਰੀ ਜਾਤੀ ਦੇ ਸਤਿਕਾਰ ਨੁੂੰ ਸਮਰਪਿਤ ਅਤੇ ਬਲਤਕਾਰੀਆਂ ਵਿਰੁੱਧ ਅਵਾਜ ਬੁਲੰਦ ਕਰਨਾ ਹੈ ਤਾਂ ਕਿ ਲੋਕਾਂ ਵਿੱਚ ਸਮਾਜਿਕ ਚੇਤਨਾ ਪੈਦਾ ਹੋ ਸਕੇ । ਇਸ ਮੌਕੇ ਸ੍ਰ: ਜੋਗਿੰਦਰ ਸਿੰਘ ਅਤੇ ਸਪੋਕਸਮੈਨ ਅਖਬਾਰ ਦੀ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਗਜੀਤ ਕੌਰ ਨੇ ਸ੍ਰ: ਫੌਜਾ ਸਿੰਘ ਨੂੰ 51 ਹਜ਼ਾਰ ਰੁਪਏ ਦਾ ਚੈੱਕ ਵੀ ਭੇਟ ਕੀਤਾ। ਇਸ ਮੌਕੇ ਮੁੱਖ ਸੰਪਾਦਕ ਸਪੋਕਸਮੈਨ ਜੋਗਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ ਸਪੋਕਸਮੈਨ ਬੀਬੀ ਜਗਜੀਤ ਕੌਰ, ਸ੍ਰੀਮਤੀ ਨਿਰਮਤ ਕੌਰ ਸੰਪਾਦਕ ਸਪੋਕਸਮੈਨ, ਸ੍ਰੀ ਦਰਸ਼ਨ ਸਿੰਘ ਮੱਕੜ ਸਮਾਚਾਰ ਸੰਪਾਦਕ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ, ਐਸ.ਜੀ.ਪੀ.ਸੀ ਮੈਂਬਰ ਭਾਈ ਹਰਦੀਪ ਸਿੰਘ, ਮੈਂਬਰ ਲੋਕ ਸਭਾ ਸ੍ਰ. ਰਵਨੀਤ ਸਿੰਘ ਬਿੱਟੂ , ਸ੍ਰੀ ਬਲਬੀਰ ਸਿੰਘ ਸਿੱਧੂ, ਸ੍ਰੀ ਗੁਰਕਿਰਤ ਸਿੰਘ ਕੋਟਲੀ, ਸ੍ਰੀ ਸਾਧੂ ਸਿੰਘ ਧਰਮਸੋਤ, ਸ੍ਰੀ ਚਰਨਜੀਤ ਸਿੰਘ ਚੰਨੀ ( ਸਾਰੇ ਵਿਧਾਇਕ) , ਸਾਬਕਾ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਸ੍ਰੀ ਬੀਰਦਵਿੰਦਰ ਸਿੰਘ, ਸਾਬਕਾ ਸੇਵਾਮੁਕਤ ਆਈ.ਏ.ਐਸ. ਸ੍ਰੀ ਜਸਬੀਰ ਸਿੰਘ ਬੀਰ, ਸ੍ਰੀ ਬਲਜੀਤ ਸਿੰਘ ਕੁੰਭੜਾ ਸੀਨੀਅਰ ਅਕਾਲੀ ਆਗੂ, ਬੀਬੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਅਕਾਲੀ ਦਲ ਸ਼ਹਿਰੀ, ਬੀਬੀ ਮਨਮੋਹਨ ਕੌਰ , ਰਾਜਾ ਕੰਵਰ ਜੋਤ ਸਿੰਘ ਮੁਹਾਲੀ, ਸ੍ਰ. ਪਰਮਜੀਤ ਸਿੰਘ ਕਾਹਲੋ, ਸ੍ਰੀ ਆਰ.ਪੀ. ਸ਼ਰਮਾ, ਸ੍ਰੀ ਸਰਬਜੀਤ ਸਿੰਘ, ਸ੍ਰੀ ਮਨਜੀਤ ਸਿੰਘ ਮਹਤੋ, ਸ੍ਰੀ ਸੁਖਵਿੰਦਰ ਸਿੰਘ ਛਿੰਦੀ, ਸ੍ਰੀ ਯਾਦਵਿੰਦਰ ਸਿੰਘ ਸਿੱਧੂ, ਜ਼ਿਲ੍ਹਾ ਖੇਡ ਅਫ਼ਸਰ ਮਨੋਹਰ ਸਿੰਘ , ਸ੍ਰੀ ਬੀ.ਐਸ. ਵਾਲੀਆ, ਪ੍ਰੋ: ਮਹੁੰਮਦ ਅਸਲਮ, ਸ੍ਰੀ ਹਰਦੀਪ ਵਿਰਕ ਸ਼ਾਮਲ ਹੋਏ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger