ਮਾਨਸਾ 18ਜਨਵਰੀ ( ਆਹਲੂਵਾਲੀਆ ) ਇੰਸਪੈਕਟਰ ਬੂਟਾ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਪਾਸ ਇਤਲਾਹ ਮਿਲੀ ਕਿ ਇੱਕ ਟਰੱਕ ਨੰਬਰੀ ਯੂ.ਪੀ.15 ਏ.ਟੀ-0911 ਜਿਸਨੂੰ ਡਰਾਇਵਰ ਹਰੀਸ ਕੁਮਾਰ ਪੁੱਤਰ ਸੇਵਾ ਰਾਮ ਵਾਸੀ ਹਰੜ ਫਤਿਹਪੁਰ ਥਾਣਾ ਭਵਨ ਜਿਲਾ ਸ਼ਾਮਲੀ ਜਿਸਦੇ ਨਾਲ ਅਜਾਦ ਅਲੀ ਪੁੱਤਰ ਰਮਜਾਨੀ ਵਾਸੀ ਜਲਾਲਾਬਾਦ ਥਾਣਾ ਭਵਨ ਜਿਲਾ ਸ਼ਾਮਲੀ (ਯੂ.ਪੀ.) ਜੋ ਪਿੰਡ ਫੱਗੂ ਜਿਲਾ ਸਿਰਸਾ (ਹਰਿਆਣਾ) ਤੋਂ ਗਊਧੰਨ ਭਰ ਕੇ ਪੰਜਾਬ ਤੋਂ ਬਾਹਰ ਕੱਟਣ ਦੀ ਨੀਯਤ ਨਾਲ ਵਾਇਆ ਮਾਨਸਾ ਹੋ ਕੇ ਜਾਣਗੇ। ਜਿਹਨਾ ਦੇ ਅੱਗੇ ਇੱਕ ਸਕਾਰਪੀਓ ਗੱਡੀ, ਜਿਸ ਵਿੱਚ 4 ਮੁਲਾ ਫੈਸ਼ਨ ਤੇ 2 ਪੰਜਾਬੀ ਆਦਮੀ ਹਨ ਜੋ ਗੱਡੀ ਅੱਗੇ ਲਗਾ ਕੇ ਟਰੱਕ ਦੀ ਪਾਇਲਟ ਦਾ ਕੰਮ ਕਰਦੇ ਹਨ। ਉਕਤ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 09 ਮਿਤੀ 17-01-2013 ਅ/ਧ 295 ਹਿੰ:ਦੰ:, 4ਏ. 4ਬੀ. ਗਊ ਸ਼ਲਾਟਰ ਐਕਟ-1955, ਧਾਰਾ 11 ਪਸੂ ਕਰੂਰਤਾ ਐਕਟ-1960 ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਪੁਲਿਸ ਵੱਲੋਂ ਮੌਕਾ ਪਰ ਤੁਰੰਤ ਕਾਰਵਾਈ ਕਰਦੇ ਹੋਏ ਮਾਨਸਾ ਖੁਰਦ ਰੋਡ ਚੁਰੱਸਤਾ (ਮੇਨ ਸੜਕ ਭੀਖੀ ਰੋਡ) ਮਲਕਪੁਰ ਖਿਆਲਾ ਵਿਖੇ ਸਖਤ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਸੁਰੂ ਕੀਤੀ ਗਈ ਤਾਂ ਮਾਨਸਾ ਖੁਰਦ ਲਿੰਕ ਰੋਡ ਵੱਲੋਂ ਉਕਤ ਟਰੱਕ ਆਇਆ ਜਿਸ ਨੂੰ ਰੋਕ ਕੇ ਟਰੱਕ ਦੇ ਡਰਾਇਵਰ ਹਰੀਸ ਕੁਮਾਰ ਅਤੇ ਅਜਾਦ ਅਲੀ ਨੂੰ ਕਾਬੂ ਕੀਤਾ ਗਿਆ। ਟਰੱਕ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋ 8 ਗਊਧੰਨ ਬੁਰੀ ਤਰਾ ਨੂੜੀਆ ਹੋਈਆ ਜਿਊਦੀਆ ਬਰਾਮਦ ਕੀਤੀਆ ਗਈਆ। ਇਹਨਾ ਦੋਨਾ ਕਥਿੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਟਰੱਕ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।ਮਾਨਸਾ ਪੁਲਿਸ ਨੇ ਚੌਕਸੀ ਅਤੇ ਮਸਤੈਦੀ ਨਾਲ ਕਾਰਵਾਈ ਕਰਦੇ ਹੋਏ ਗਊਵੰਸ ਨੂੰ ਮੌਤ ਦੇ ਮੂੰਹ ਵਿੱਚੋ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਸਕਾਰਪੀਓ ਗੱਡੀ ਅਤੇ ਉਸ ਵਿੱਚ ਸਵਾਰ 6 ਵਿਆਕਤੀਆ ਦੀ ਤਲਾਸ਼ ਜਾਰੀ ਹੈ, ਜਿਹਨਾ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ
Post a Comment