ਨਾਭਾ, 20 ਜਨਵਰੀ (ਜਸਬੀਰ ਸਿੰਘ ਸੇਠੀ)-ਸਿੱਖ ਪੰਥ ਦੇ ਮਹਾਨ ਕੋਸ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦੀ ਵਿਰਾਸਤੀ ਨਗਰੀ ਨਾਭਾ ਵਿਖੇ ਵਿਗਿਆਨ ਦੇ ਜਨਮ ਦਾਤਾ ਭਗਵਾਨ ਸ੍ਰੀ ਵਿਸਵਕਰਮਾ ਜੀ ਦੇ 55ਵੇ ਮੂਰਤੀ ਸਥਾਪਨਾ ਦਿਵਸ ਸਬੰਧੀ ਵਿਸਵਕਰਮਾ ਵੈਲਫੇਅਰ ਸੁਸਾਇਟੀ ਵੱਲੋ ਹੈਡ ਆਫਿਸ ਵਿਖੇ ਮੁੱਖ ਸਰਪ੍ਰਸਤ ਸ ਸੰਤੋਖ ਸਿੰਘ ਸੇਠ ਐਮ.ਡੀ. ਹੀਰਾ ਐਗਰੋ ਇੰਡਸਟਰੀਜ ਨਾਭਾ ਅਤੇ ਪ੍ਰਧਾਨ ਭਗਵੰਤ ਸਿੰਘ ਰਾਮਗੜ੍ਹੀਆ ਦੀ ਸਰਪ੍ਰਸਤੀ ਹੇਠ ਪੋਸਟਰ ਅਤੇ ਕਾਰਡ ਜਾਰੀ ਕੀਤਾ ਗਿਆ। ਜਿਸ ਵਿੱਚ ਸੋਭਾ ਯਾਤਰਾ ਦੇ ਰੂਟ ਅਤੇ ਰਸਤੇ ਵਿੱਚ ਚੱਲਣ ਵਾਲੇ ਲੰਗਰਾਂ ਸਬੰਧੀ ਸਹਿਰ ਦੀਆਂ ਪ੍ਰਮੁੱਖ ਸੁਸਾਇਟੀਆਂ ਦੇ ਆਗੂਆਂ ਨਾਲ ਰਾਬਤਾ ਕਾਇਮ ਕਰਨ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ। ਹੋਈ ਬੈਠਕ ਵਿੱਚ ਪਹੁੰਚੇ ਹੋਰ ਸੁਸਾਇਟੀਆ ਦੇ ਆਗੂਆਂ ਵੱਲੋਂ ਮੰਦਿਰ ਕਮੇਟੀ ਵਿੱਚ ਸਮਾਗਮ ਪ੍ਰਤੀ ਉਤਸਾਹ ਦੇਖ ਪ੍ਰਸੰਸਾ ਕੀਤੀ ਗਈ ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਨਾਮਧਾਰੀ, ਸਹੀਦ ਬਾਬਾ ਦੀਪ ਸਿੰਘ ਸੇਵਾਦਲ ਦੇ ਮੁੱਖ ਸੇਵਾਦਾਰ ਅਮਨਦੀਪ ਸਿੰਘ ਲਵਲੀ, ਰਾਮਗੜ੍ਹੀਆ ਵੈਲਫੇਅਰ ਕਲੱਬ ਦੇ ਜਰਨਲ ਸਕੱਤਰ ਐਡਵੋਕੇਟ ਗੁਰਮੀਤ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਕੁਲਵੰਤ ਸਿੰਘ ਸਿਆਣ ਤੋ ਇਲਾਵਾ ਸੁਸਾਇਟੀ ਮੈਬਰ ਸ੍ਰ: ਸੁਰਜੀਤ ਸਿੰਘ ਭੇਲੇ, ਭਜਨ ਸਿੰਘ ਚਾਨੀ, ਦੇਵ ਸਿੰਘ ਖਾਨੀਪੁਰੀਆ, ਅਰੁਣ ਕੁਮਾਰ ਬਿਰਦੀ, ਪਿਆਰਾ ਸਿੰਘ ਅੱਜੀ, ਮਹਿੰਦਰ ਪਾਲ ਸਿੰਘ, ਸਰਬਜੀਤ ਸਿੰਘ ਰਾਮਗੜ੍ਹੀਆ, ਯਸਵਿੰਦਰ ਪਾਲ ਸਿੰਘ, ਹਰਨੇਕ ਸਿੰਘ, ਅਮਰ ਸਿੰਘ ਤੋ ਇਲਾਵਾ ਹੋਰ ਸੁਸਾਇਟੀ ਮੈਬਰ ਹਾਜਰ ਸਨ।
: ਵਿਸਵਕਰਮਾ ਵੈਲਫੇਅਰ ਸੁਸਾਇਟੀ ਦੇ ਮੈਬਰ ਪੋਸਟਰ ਅਤੇ ਕਾਰਡ ਜਾਰੀ ਕਰਦੇ ਹੋਏ।

Post a Comment