ਸ਼ਾਹਕੋਟ, 20 ਜਨਵਰੀ (ਸਚਦੇਵਾ) ਨਜ਼ਦੀਕੀ ਪਿੰਡ ਬੁੱਢਣਵਾਲ ਵਿਖੇ ਐਤਵਾਰ ਦੇਰ ਸ਼ਾਮ ਪਰਜੀਆਂ ਰੋਡ ‘ਤੇ ਇੱਕ ਤੇਜ਼ ਰਫਤਾਰ ਕਾਰ ਦੀ ਟੱਕਰ ਵੱਜਣ ਕਾਰਣ ਮੋਟਰਸਾਇਕਲ ਚਾਲਕ ਗਭੀਰ ਜਖਮੀ ਹੋ ਗਿਆ । ਜਾਣਕਾਰੀ ਅਨੁਸਾਰ ਸੋਹਣ ਲਾਲ ਪੁੱਤਰ ਖੁਸ਼ੀ ਰਾਮ ਵਾਸੀ ਢੰਡੋਵਾਲ (ਸ਼ਾਹਕੋਟ) ਐਤਵਾਰ ਸ਼ਾਮ ਕਰੀਬ 6 ਵਜੇ ਆਪਣੇ ਨਵੇਂ ਬਜਾਜ ਪਲਾਟੀਨਾ ਮੋਟਰਸਾਇਕਲ ‘ਤੇ ਸਤਲੁਜ ਦਰਿਆਂ ‘ਚ ਦਲੀਆ ਪਾਉਣ ਜਾ ਰਿਹਾ ਸੀ, ਉਸ ਦੇ ਨਾਲ ਉਸ ਦੀ ਪਤਨੀ ਅਮਰਜੀਤ ਕੌਰ ਅਤੇ ਉਸ ਦਾ ਮਿੱਤਰ ਭਜਨ ਸਿੰਘ ਉਸ ਦੇ ਨਾਲ ਮੋਟਰਸਾਇਕਲ ਦੇ ਪਿੱਛੇ ਬੈਠੇ ਸਨ । ਜਦ ਉਹ ਪਿੰਡ ਢੰਡੋਵਾਲ ਵਾਲੀ ਸੜਕ ਤੋਂ ਪਰਜੀਆਂ ਰੋਡ ਪਿੰਡ ਬੁੱਢਣਵਾਲ ਵਾਲੇ ਟੀ ਪਵਾਇੰਟ ‘ਤੇ ਪਹੁੰਚੇ ਤਾਂ ਸੜਕ ਪਾਰ ਕਰਨ ਸਮੇਂ ਸ਼ਾਹਕੋਟ ਵਾਲੇ ਪਾਸਿਓ ਆ ਰਹੀ ਇੱਕ ਤੇਜ਼ ਰਫਤਾਰ ਅਣਪਛਾਤੀ ਕਾਰ ਨੇ ਉਨ•ਾਂ ਨੂੰ ਸਾਹਮਣਿਓ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਣ ਮੋਟਰਸਾਇਕਲ ਦੇ ਪਿੱਛੇ ਬੈਠੇ ਅਮਰਜੀਤ ਕੌਰ ਅਤੇ ਭਜਨ ਸਿੰਘ ਸੜਕ ਦੇ ਕੱਚੇ ਪਾਸੇ ਡਿੱਗ ਗਏ ਅਤੇ ਉਨ•ਾਂ ਦਾ ਬਚਾਅ ਹੋ ਗਿਆ, ਜਦ ਕਿ ਕਾਰ ਸੋਹਣ ਸਿੰਘ ਨੂੰ ਮੋਟਰਸਾਇਕਲ ਸਮੇਂਤ ਦੂਰ ਤੱਕ ਘਸੀਟਦੀ ਹੋਈ ਲੈ ਗਈ । ਘਟਨਾਂ ਤੋਂ ਬਾਅਦ ਕਾਰ ਚਾਲਕ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਕਾਰ ਦੀ ਨੰਬਰ ਪਲੇਟ ਘਟਨਾਂ ਸਥਾਨ ‘ਤੇ ਡਿੱਗ ਗਈ । ਮੌਕੇ ‘ਤੇ ਲੰਘ ਰਹੇ ਰਾਹਗੀਰਾਂ ਨੇ ਇਸ ਬਾਰੇ ਡਾਇਲ 108 ਐਬੂਲੈਂਸ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ, ਜਿਨ•ਾਂ ਨੇ ਮੌਕੇ ‘ਤੇ ਪਹੁੰਚ ਕੇ ਜਖਮੀ ਸੋਹਣ ਲਾਲ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਭਰਤੀ ਕਰਵਾਇਆ । ਮੌਕੇ ‘ਤੇ ਮੌਜੂਦ ਡਾਕਟਰਾਂ ਨੇ ਜਖਮੀ ਸੋਹਣ ਲਾਲ ਦੀ ਹਾਲਤ ਨੂੰ ਗੰਭੀਰ ਦੇਖਦਿਆ, ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ । ਡਾਕਟਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਖਮੀ ਸੋਹਣ ਲਾਲ ਦੇ ਸਿਰ, ਛਾਤੀ, ਲੱਤਾ, ਬਾਹਾਂ ਅਤੇ ਹੋਰ ਵੀ ਸ਼ਰੀਰ ਦੇ ਕਈ ਹਿੱਸਿਆਂ ‘ਚ ਗੰਭੀਰ ਸੱਟਾਂ ਲੱਗੀਆ ਹਨ । ਘਟਨਾਂ ਬਾਰੇ ਮੌਕੇ ‘ਤੇ ਲੋਕਾਂ ਨੇ ਸ਼ਾਹਕੋਟ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਸੀ, ਪਰ ਖਬਰ ਲਿਖੇ ਜਾਣ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ‘ਤੇ ਘਟਨਾਂ ਦੀ ਜਾਂਚ ਕਰਨ ਲਈ ਪਹੁੰਚਿਆਂ ।
ਸਿਵਲ ਹਸਪਤਾਲ ਸ਼ਾਹਕੋਟ ਵਿਖੇ ਜਖਮੀ ਸੋਹਣ ਲਾਲ ਨੂੰ ਮੁੱਢਲੀ ਸਹਾਇਤਾ ਦਿੰਦੀ ਡਾਕਟਰੀ ਟੀਮ ।


Post a Comment