ਭੀਖੀ 14 ਜਨਵਰੀ (ਬਹਾਦਰ ਖਾਨ)- ਨੇੜਲੇ ਪਿੰਡ ਖੀਵਾ ਕਲਾਂ ਵਿਖੇ ਬੀਤੀ ਰਾਤ ਸਰਾਬ ਦੇ ਠੇਕੇਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਹੋਈ ਝੜੱਪ ਵਿੱਚ ਪੰਜ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨਾਂ ਨੂੰ ਸਿਵਲ ਹਸਪਤਾਲ ਭੀਖੀ ਵਿਖੇ ਦਖਲ ਕਰਵਾਇਆ ਗਿਆ ਹੈ।ਜਿੱਥੇ ਉਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।ਜਾਂਣਕਾਰੀ ਅਨੁਸਾਰ ਖੀਵਾ ਕਲਾਂ ਦੇ ਇੱਕ ਸੈਲਰ ਵਿੱਚ ਚੱਲ ਰਹੀ ਪਾਰਟੀ ਦੋਰਾਨ ਡੀ.ਜੇ. ਤੇ ਲੱਗੇ ਗੀਤ ਨੂੰ ਲੈ ਕੇ ਦੋ ਗਰੱਪਾਂ ਵਿੱਚ ਸਥਿੱਤੀ ਉਸ ਸਮੇਂ ਤਨਾਅ ਪੂਰਨ ਹੋ ਗਈ ਜਦੋਂ ਦੋਨਾਂ ਗਰੁੱਪਾਂ ਵਿੱਚ ਸ਼ਾਮਲ ਨੌਜਵਾਨ ਆਪਸ ਵਿੱਚ ਭਿੜ ਪਏ। ਇਨਾਂ ਗਰੁੱਪਾਂ ਵਿੱਚ ਇੱਕ ਪਾਸੇ ਸਰਾਬ ਠੇਕੇਦਾਰਾਂ ਦੇ ਬੰਦੇ ਅਤੇ ਦੂਜੇ ਪਾਸੇ ਪਿੰਡ ਵਾਸੀ ਦੱਸੇ ਜਾਂਦੇ ਹਨ।ਅੱਜ ਸਵੇਰੇ ਪਿੰਡ ਵਿੱਚ ਠੇਕੇ ਸ਼ਾਹਮਣੇ ਪਿੰਡ ਵਾਸੀਆਂ ਵੱਲੋਂ ਕੀਤੇ ਇਕੱਠ ਦੋਰਾਨ ਪਿੰਡ ਵਾਸੀਆਂ ਨੇ ਉਕਤ ਠੇਕਾ ਪਿੰਡ ਵਿੱਚੋਂ ਚਕਾਏ ਜਾਣ ਲਈ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ।ਇਸ ਝੜੱਪ ਵਿੱਚ ਜਿੱਥੇ ਮਨਪ੍ਰੀਤ ਖਾਨ, ਕਰਨੈਲ ਸਿੰਘ, ਜਗਦੀਸ਼ ਸਿੰਘ,ਵੀਰ ਦਵਿੰਦਰ ਸਿੰਘ ਜਖਮੀ ਦੱਸੇ ਜਾਂਦੇ ਹਨ ਜੋ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ਼ ਹਨ ਉ¤ਥੇ ਕਈ ਵਾਹਨ ਵੀ ਨੁਕਸਾਨੇ ਗਏ ਹਨ ।ਪਿੰਡ ਖੀਵਾ ਕਲਾਂ ਦੇ ਸਰਪੰਚ ਬਲਬੀਰ ਸਿੰਘ,ਨੰਬਰਦਾਰ ਬਲਵੰਤ ਸਿੰਘ,ਸਾਬਕਾ ਸਰਪੰਚ ਨਿਰਮਲ ਸਿੰਘ,ਕਲੱਬ ਪ੍ਰਧਾਨ ਮੱਖਣ ਸਿੰਘ,ਰਣਬੀਰ ਸਿੰਘ ਆਦਿ ਨੇ ਪਿੰਡ ਵਿੱਚੋਂ ਠੇਕਾ ਚਕਵਾਉਣ ਦੀ ਮੰਗ ਕੀਤੀ ਹੈ।ਦੂਜੇ ਪਾਸੇ ਇਸ ਸਬੰਧੀ ਸਰਾਬ ਠੇਕੇਦਾਰਾਂ ਨਾਲ ਕੋਈ ਸੰਪਰਕ ਨਹੀ ਹੋ ਸਕਿਆ। ਭੀਖੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਮਾਚਾਰ ਲਿਖੇ ਜਾਣ ਤੱਕ ਪੁਲਿਸ ਨੇ ਕੌਈ ਮਾਮਲਾ ਦਰਜ ਨਹੀ ਕੀਤਾ ਸੀ।



Post a Comment