ਲੁਧਿਆਣਾ(ਸਤਪਾਲ ਸੋਨੀ ) ਗੁਰੁ ਅਮਰ ਮੁੱਨੀ ਜੈਨ ਵੈਲਫੇਅਰ ਸੋਸਾਇਟੀ ,ਸਿਵਲ ਲਾਇਨ ਵਲੋਂ ਮਕਰ
ਸੰਗਰਾਂਦ ਮੌਕੇ 21 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਇਸ ਮੌਕੇ ਵਿਸ਼ਾਲ ਮੁੱਨੀ ਜੀ ਮਹਾਰਾਜ
ਅਤੇ ਪੁਨੀਤ ਮੁੱਨੀ ਜੀ ਮਹਾਰਾਜ ਨੇ ਪ੍ਰਵਚਨ ਕਰਦਿਆਂ ਅੰਨ ਦਾਨ ਦੀ ਮੱਹਤਤਾ ਬਾਰੇ ਦਸਿਆ ਉਨ੍ਹਾਂ ਨੇ ਕਿਹਾ
ਕਿ ਅੰਨ ਦਾਨ ਦੇਣਾ ਕਿਸੇ ਨੂੰ ਜੀਵਨ ਦਾਨ ਦੇਣ ਦੇ ਬਰਾਬਰ ਹੈ ।ਅੰਨ ਦੇ ਕਾਰਨ ਹੀ ਜੀਵਨ ਸੁਰਖਿਅਤ ਹੈ
ਅੰਨ ਦੇ ਬਿਨਾਂ ਜੀਵਨ ਖਤਰੇ ਵਿੱਚ ਪੈ ਜਾਂਦਾਂ ਹੈ।ਅੰਨ ਦਾਨ ਦੇਣ ਨਾਲ ਸਮਾਜ ਵਿੱਚ ਆਪਸੀ ਪ੍ਰੇਮ ਵੱਧਦਾ ਹੈ ।
ਉਨ੍ਹਾਂ ਨੇ ਕਿਹਾ ਕਿ ਭਗਵਾਨ ਮਹਾਂਵੀਰ ਜੀ ਨੇ ਦਾਨ ਨੂੰ ਮੋਕਸ਼ ਦਾ ਰਸਤਾ ਦਸਿਆ ਹੈ ਜਦੋਂ ਕੋਈ ਨਿਸ਼ਕਾਮ
ਭਾਵ ਨਾਲ ਦਾਨ ਦੇਂਦਾ ਹੈ ਤਾਂ ਉਸ ਦੀ ਭਾਵ ਧਾਰਾ ਪਵਿਤਰ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਂਪੁਰਸ਼
ਕਹਿੰਦੇ ਹਨ ਕਿ ਦਾਨ ਦੇਣ ਨਾਲ ਧਨ ਵਧਦਾ ਹੈ ਅਤੇ ਮਨ ਸੰਤੁਸ਼ਟ ਹੋ ਜਾਂਦਾਂ ਹੈ ।ਇਸ ਮੌਕੇ ਗਿਰਧਾਂਰੀ
ਲਾਲ ਜੈਨ, ਅਸ਼ੋਕ ਸੀਤਲ ਜੈਨ,ਵਿਨੈ ਜੈਨ ਅਤੇ ਵਿਜੈ ਕੁਮਾਰ ਜੈਨ ਆਦਿ ਹਾਜ਼ਿਰ ਸਨ ।
Post a Comment