ਭੀਖੀ 14 ਜਨਵਰੀ (ਬਹਾਦਰ ਖਾਨ) - ਸਥਾਨਕ ਕਸਬੇ ਦੇ ਬਿਜਲੀ ਗਰਿੱਡ ਅੱਗੇ ਸੈਕੜੇ ਕਿਸਾਨਾਂ ਨੇ ਇਕੱਠੇ ਹੋ ਕੇ ਬਿਜਲ਼ੀ ਦੀ ਮਾੜੀ ਸਪਲਾਈ ਨੂੰ ਲੈ ਕੇ ਧਰਨਾ ਮਾਰਿਆ।ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਤੋਂ ਮੰਗ ਕੀਤੀ ਕਿ ਖੇਤੀ ਲਈ ਨਿਰਵਘਨ ਸਪਲਾਈ ਅੱਠ ਘੰਟੇ ਲਗਾਤਾਰ ਦਿਨ ਵੇਲੇ ਦਿੱਤੀ ਜਾਵੇ।ਧਰਨੇ ਨੂੰ ਸੰਬੌਧਨ ਕਰਦਿਆਂ ਕਿਸਾਨ ਯੂਨੀਅਨ ਦੇ ਸੂਬਾ ਆਗੂ ਕਾ. ਗੁਰਨਾਮ ਭੀਖੀ ਤੇ ਅਜਾਇਬ ਸਿੰਘ ਨੇ ਕਿਹਾ ਕਿ ਕਿਸਾਨ ਹਿਤੈਸੀ ਕਹਾਉਣ ਵਾਲੀ ਪੰਜਾਬ ਸਰਕਾਰ ਜਾਣ-ਬੁਝ ਕੇ ਕਿਸਾਨਾ ਨੂੰ ਖੱਜਲ ਖੁਆਰ ਕਰ ਰਹੀ ਹੈ।ਉਨਾਂ ਕਿਹਾ ਕਿ ਪਾਵਰਕਾਮ ਰਾਤ ਵੇਲੇ ਖੇਤਾ ਨੂੰ ਸਪਲਾਈ ਦਿੰਦੀ ਹੈ,ਉਹ ਵੀ ਵਾਰ ਵਾਰ ਕੱਟ ਲਗਾ ਕੇ ।ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖੱਜਲ ਖੁਆਰ ਕਰਨਾ ਬੰਦ ਕਰੇ, ਨਹੀ ਤਾਂ ਸਰਕਾਰ ਨੂੰ ਇਸ ਦੀ ਸਿਆਸੀ ਕੀਮਤ ਚਕਾਉਣੀ ਪਵੇਗੀ।ਕਿਸਾਨ ਆਗੂ ਲਾਲ ਸਿੰਘ ਅਤੇ ਰਣਜੀਤ ਭੀਖੀ ਨੇ ਕਿਹਾ ਕਿ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ,ਤੇ ਕਿਸਾਨ ਚੇਤੰਨ ਹੋ ਕੇ ਜਥੇਬੰਦੀਆਂ ਨਾਲ ਜੁੜ ਰਹੇ ਹਨ।ਲੋਪੇਆਣਾਂ ਫੀਡਰ ਨਾਲ ਸਬੰਧਿਤ ਕਿਸਾਨਾਂ ਨੇ ਦੱਸਿਆ ਕਿ ਇਸ ਫੀਡਰ ਤੇ ਦੋ ਜੇ.ਈ. ਹਨ ਜੋ ਕਿਸਾਨਾ ਨੂੰ ਪ੍ਰੇਸ਼ਾਂਨ ਕਰ ਰਹੇ ਹਨ, ਪਰ ਐਸ਼.ਡੀ.ਓ. ਇਸ ਦਾ ਕੋਈ ਠੌਸ ਹੱਲ ਨਹੀ ਲੱਭ ਰਹੇ।ਧਰਨੇ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਕਿਸਾਨ ਸਭਾ ਦੇ ਨਿਹਾਲ ਸਿੰਘ ਮਾਨਸਾ,ਕਾ. ਕ੍ਰਿਸ਼ਨ ਚੋਹਾਨ ਤੇ ਰੂਪ ਸਿੰਘ ਭੀਖੀ ਕਾਲਾ ਸਿੰਘ,ਚਿੜੀਆ ਨੰਬਰਦਾਰ,ਕੀਮਾਂ ਮਾਣੇਕਾ,ਕਾ. ਮੰਗਤ ਭੀਖੀ ਤੇ ਕਾ. ਕਿਰਪਾਲ ਬੀਰ ਨੇ ਵੀ ਸੰਬੋਧਨ ਕੀਤਾ,ਕਿਸਾਨ ਆਗੂਆ ਨੇ ਕਿਹਾ ਜੇਕਰ ਕਿਸਾਨਾ ਨੂੰ ਬਿਜਲੀ ਸਪਲਾਈ ਨੂੰ ਲੈ ਕੇ ਮਸਲਾ ਜਲਦੀ ਹੱਲ ਨਾ ਹੋਇਆ ਤਾਂ ਸਘੰਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।

Post a Comment