ਲੁਧਿਆਣਾ 25 ਜਨਵਰੀ: (ਸਤਪਾਲ ਸੋਨ9) 6 ਜਨਵਰੀ ਤੋਂ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ•ੇ ਵਿੱਚ 35 ਹਜ਼ਾਰ ਨੌਜਵਾਨਾਂ ਦੀਆਂ ਨਵੀਆਂ ਵੋਟਾਂ ਬਣਾਈਆਂ ਗਈਆਂ ਹਨ ਅਤੇ ਜ਼ਿਲ•ੇ ਵਿੱਚ ਵੋਟਰਾਂ ਦੀ ਗਿਣਤੀ ਲਗਭੱਗ 22 ਲੱਖ ਹੋ ਗਈ ਹੈ। ਇਹ ਜਾਣਕਾਰੀ ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਬੱਚਤ ਭਵਨ ਵਿਖੇ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ‘ਤੇ ਆਯੋਜਿਤ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਤੇ ਸ੍ਰੀ ਤਿਵਾੜੀ ਨੇ ਨੌਜਵਾਨ ਵੋਟਰ ਐਨਰੋਲ ਕਰਨ ਲਈ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕ੍ਰਮਚਾਰੀਆਂ ਨੁਸਨਮਾਨਿਤ ਕੀਤਾ। ਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਸ.ਡੀ.ਐਮ ਲੁਧਿਆਣਾ (ਪੱਛਮੀ) ਨੂੰ ਉ¤ਤਮ ਚੋਣ ਰੀਟਰਨਿੰਗ ਅਫ਼ਸਰ,ਂ ਸ੍ਰੀਮਤੀ ਪ੍ਰਵੀਨ ਅਰੋੜਾ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੋਮੈਨ ਮਾਡਲ ਟਾਊਨ, ਲੁਧਿਆਣਾ ਨੂੰ ਉ¤ਤਮ ਨੋਡਲ ਅਫ਼ਸਰ ਅਤੇ ਸ੍ਰੀ ਇਕਬਾਲ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਲਾਟੋਂ ਦਾਨਾਂ ਨੂੰ ਉ¤ਤਮ ਬੂਥ ਲੈਵਲ ਅਫ਼ਸਰ ਵੱਜੋਂ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਤਿਵਾੜੀ ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਅਧੀਨ ਕ੍ਰਮਚਾਰੀਆਂ ਨੂੰ ਵੋਟ ਬਨਾਉਣ ਲਈ ਪ੍ਰੇਰਿਤ ਕਰਨ ਅਤੇ ਹਰ ਕ੍ਰਮਚਾਰੀ ਦੇ ਵੋਟਰ ਸ਼ਨਾਖਤੀ ਕਾਰਡ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਤੇ ਕ੍ਰਮਚਾਰੀਆਂ ਨੂੰ ਸ਼ਾਂਤੀਪੂਰਣ ਚੋਣਾਂ ਦੀ ਮਾਣ-ਮਰਿਆਦਾ ਕਾਇਮ ਰੱਖਣ ਅਤੇ ਹਰੇਕ ਚੋਣ ਦੌਰਾਨ ਬਿਨਾਂ ਕਿਸੇ ਡਰ ਜਾਂ ਦਬਾਅ ਤੋਂ ਵੋਟ ਪਾਉਣ ਦਾ ਪ੍ਰਣ ਵੀ ਦਿਵਾਇਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਸ.ਡੀ.ਐਮ ਲੁਧਿਆਣਾ (ਪੱਛਮੀ), ਸ੍ਰੀ ਭਾਰਤ ਭੂਸ਼ਨ ਬਾਂਸਲ ਤਹਿਸੀਲ (ਚੋਣਾਂ), ਡਾ: ਸੁਭਾਸ਼ ਬੱਤਾ ਸਿਵਲ ਸਰਜਨ, ਸ੍ਰੀਮਤੀ ਪਰਮਜੀਤ ਕੌਰ ਚਾਹਲ ਜ਼ਿਲਾ ਸਿੱਖਿਆ ਅਫ਼ਸਰ (ਸ), ਸ੍ਰੀ ਰਣਜੀਤ ਸਿੰਘ ਮੱਲ•ੀ ਜ਼ਿਲਾ ਸਿੱਖਿਆ ਅਫ਼ਸਰ (ਅ), ਡਾ: ਕੇ.ਐਸ.ਸੈਣੀ ਸਹਾਇਕ ਸਿਵਲ ਸਰਜਨ, ਸ੍ਰੀਮਤੀ ਰੁਪਿੰਦਰ ਕੌਰ ਜ਼ਿਲਾ ਪ੍ਰੋਗਰਾਮ ਅਫ਼ਸਰ, ਸ. ਦਲਜੀਤ ਸਿੰਘ ਬਰਾੜ ਡਵੀਜ਼ਨਲ ਜੰਗਲਾਤ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕ੍ਰਮਚਾਰੀ ਹਾਜ਼ਰ ਸਨ।
ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਬੱਚਤ ਭਵਨ ਵਿਖੇ ਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਸ.ਡੀ.ਐਮ ਲੁਧਿਆਣਾ (ਪੱਛਮੀ) ਨੂੰ ਉ¤ਤਮ ਚੋਣ ਰੀਟਰਨਿੰਗ ਅਫ਼ਸਰ ਵੱਜੋਂ ਸਨਮਾਨਿਤ ਕਰਦੇ ਹੋਏ।ਂ
Post a Comment