ਲੁਧਿਆਣਾ (ਸਤਪਾਲ ਸੋਨੀ )ਸਰਕਾਰੀ ਲੜਕੀਆਂ ਦੇ ਕਾਲਜ ਵਿੱਖੇ ਬਾਲੜੀ ਦਿਵਸ ਮੌਕੇ ਬਾਲੜੀ ਬਚਾਓਣ ਅਤੇ ਖੁੱਦ ਦੀ ਰਖਿੱਆ ਵਿਸ਼ੇ ‘ਤੇ ਜਾਗਰੂਕ ਕਰਨ ਬਾਰੇ ਲੜਕੀਆਂ ਅਤੇ ਔਰਤਾਂ ਲਈ ਇਕ ਸੈਮੀਨਾਰ ਕਰਵਾੲਆਿ ਗਿਆ ਜਿਸ ਵਿੱਚ ਮੁੱਖ ਮੇਹਮਾਨ ਵਜੋਂ ਚੀਫ ਜੁਡੀਸ਼ਲ ਮਜਿਸਟਰੇਟ ਸ਼੍ਰੀ ਕੇ.ਕੇ.ਸਿੰਗਲਾ,ਡਾ: ਰਵਿਦੰਰ ਕਾਲਾ,ਐਡਵੋਕੇਟ ਰਜਨੀਸ਼ ਲੱਖਣਪਾਲ,ਏ.ਡੀ.ਸੀ.ਪੀ.ਸ਼੍ਰੀਮਤੀ ਨਿੰਲਬਰੀ ਵਿਜੇ ਜਗਦਲੇ ਆਈ.ਪੀ.ਐਸ ਦਾ ਕਾਲਜ ਪਹੁੰਚਣ ‘ਤੇ ਪਿੰ੍ਰਸੀਪਲ ਗੁਰਮਿੰਦਰ ਕੌਰ ਨੇ ਸਵਾਗਤ ਕੀਤਾ ।ਸ਼੍ਰੀਮਤੀ ਨਿੰਲਬਰੀ ਵਿਜੇ ਜਗਦਲੇ ਨੇ ਆਪਣੇ ਸੰਬੋਧਨ ਵਿੱਚ ਲੜਕੀਆਂ ਨੂੰ ਪੁਲਿਸ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ।ਸ਼੍ਰੀਮਤੀ ਨਿੰਲਬਰੀ ਵਿਜੇ ਜਗਦਲੇ ਨੇ ਕਿਹਾ ਕਿ ਪੁਲਿਸ ਸਮਾਜ ਦਾ ਇਕ ਹਿੱਸਾ ਹੈ ਅਤੇ ਉਹ ਆਪਣੀ ਜਿੰਮੇਵਾਰੀ ਬਹੁੱਤ ਹੀ ਵੱਧੀਆ ਤਰੀਕੇ ਨਾਲ ਨਿਭਾ ਰਹੀ ਹੈ।ਸ਼੍ਰੀਮਤੀ ਨਿੰਲਬਰੀ ਵਿਜੇ ਜਗਦਲੇ ਨੇ ਕਿਹਾ ਕਿ ਪੁਲਿਸ ਅਤੇ ਦੂਸਰੇ ਵਿਭਾਗ ਵਿੱਚ ਇਹ ਹੈ ਫਰਕ ਹੈ ਕਿ ਬਾਕੀ ਫਾਈਲਾਂ ਤੇ ਕੰਮ ਕਰਦੇ ਹਨ ਅਤੇ ਪੁਲਿਸ ਵਿਭਾਗ ੰਿਜੰਦਗੀ ‘ਤੇ ।ਸ਼੍ਰੀਮਤੀ ਨਿੰਲਬਰੀ ਵਿਜੇ ਜਗਦਲੇ ਨੇ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਬਾਰੇ ਦਸਦੇ ਹੋਏ ਕਿਹਾ ਕਿ ਔਰਤਾਂ ਦੀ ਸੁਰਖਿਆ ਵਾਸਤੇ ਹੈਲਪਲਾਈਨ ਮੋਬਾਇਲ ਨੰ: 1091 ਅਤੇ 78370-18555 ਸ਼ੁਰੂ ਕੀਤੀ ਗਈ ਹੈ ਅਤੇ ਸਾਂਝ ਕੇਂਦਰ ਖੋਲੇ ਗਏ ਹਨ ਜਿਨ੍ਹਾਂ ਵਿੱਚ ਲੇਡੀ ਪੁਲਿਸ ਕਰਮਚਾਰੀ ਤੈਨਾਤ ਰਹਿਣਗੇ ਡਾ: ਰਵਿਦੰਰ ਕਾਲਾ ਜੀ ਨੇ ਕਿਹਾ ਕਿ ਲੜਕੀਆਂ ਅਤੇ ਔਰਤਾਂ ਨੂੰ ਆਪਣੀ ਨਿੱਜੀ ਜਾਣਕਾਰੀ ਕਿੱਸੇ ਨਾਲ ਵੀ ਅਨਜਾਨ ਵਿਅਕਤੀ ਨਾਲ ਸਾਂਝੀ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪਰਖ ਲੈਣਾ ਚਾਹੀਦਾ ਹੈ ਕਿਉਂਕਿ ਬਹੁਤੀ ਵਾਰੀ ਸੈਕਸੂਅਲ ਪ੍ਰੇਸ਼ਾਨੀ ਦੇਣ ਵਾਲਾ ਆਪਣੀ ਪਹਿਚਾਨ ਵਿੱਚੋਂ ਹੀ ਹੁੰਦਾ ਹੈ। ਇਸ ਮੌਕੇ ਚੀਫ ਜੁਡੀਸ਼ਲ ਮਜਿਸਟਰੇਟ ਸ਼੍ਰੀ ਕੇ.ਕੇ.ਸਿੰਗਲਾ ਜੀ ਨੇ ਕਿਹਾ ਕਿ ਨਿਆ ਪ੍ਰਨਾਲੀ ਵਿੱਚ ਔਰਤਾਂ ਦੀ ਬਹੁਤ ਵੱਡੀ ਭਾਗੀਦਾਰੀ ਹੈ ਨਵੀਆਂ ਨਿਯੁਕਤੀਆਂ ਸਮੇਂ ਹਾਈ ਕੋਰਟ ਵਲੋਂ ਲੜਕੀਆਂ/ ਔਰਤਾਂ ਨੂੰ 50 % ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਲੜਕੀਆਂ ਨੂੰ ਨਿਆ ਪ੍ਰਨਾਲੀ ਨੂੰ ਆਪਣੇ ਕੈਰੀਅਰ ਵਜੋਂ ਚੁਣਨ ਲਈ ਪ੍ਰਰੇਰਿਤ ਕੀਤਾ । ਇਸ ਮੌਕੇ ਇਕ ਭਾਸ਼ਨ ਅਤੇ ਕਵਿਤਾ ਮੁਕਾਬਲਾ ਵੀ ਕਰਵਾਇਆ ਗਿਆ ,ਮੁਕਾਬਲੇ ਵਿੱਚ ਅਵਲ ਆਉਣ ਤੇ ਸੁਰਭੀ ਖੁਰਾਨਾ,ਸੁਰਭੀ ਜੋਸ਼ੀ,ਅ੍ਰਸ਼ਪ੍ਰੀਤ ਕੌਰ,ਅਰਪਿਤ ਕੋਚਰ ਨੂੰ ਚੀਫ ਜੁਡੀਸ਼ਲ ਮਜਿਸਟਰੇਟ ਸ਼੍ਰੀ ਕੇ.ਕੇ.ਸਿੰਗਲਾ ਜੀ ਨੇ ਮੁਕਾਬਲੇ ਵਿੱਚ ਨੂੰ ਇਨਾਮ ਵੰਡੇ । ਸ਼੍ਰੀਮਤੀ ਸੁਦਰਸ਼ਨ ਮੇਹਤਾ ਨੇ ਲੜਕੀਆਂ ਨੂੰ ਵਧੀਆ ਸੁਝਾਅ ਦੇਣ ਅਤੇ ਸੈਮੀਨਾਰ ਵਿੱਚ ਪਹੁੰਚਣ ਤੇ ਸਭ ਦਾ ਬਹੁਤ-ਬਹੁਤ ਧੰਨਵਾਦ ਕੀਤਾ।

Post a Comment