ਹੁਸ਼ਿਆਰਪੁਰ, 14 ਜਨਵਰੀ:/ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਦੀ ਇਮਾਰਤ ਦੀ ਉਸਾਰੀ ਤੇ 64 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੀ ਉਸਾਰੀ ਲਈ 15.40 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਅਤੇ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾਵੇਗਾ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਚੁੰਨੀ ਲਾਲ ਭਗਤ, ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਇਥੇ ਜ਼ਿਲ•ਾ ਹੁਸ਼ਿਆਰਪੁਰ ਦੇ ਪਿੰਡ ਖੜਕਾਂ ਵਿਖੇ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੀ ਉਸਾਰੀ ਲਈ ਕੀਤੇ ਗਏ ਭੂਮੀ ਪੂਜਨ ਸਮਾਰੋਹ ਦੇ ਮੌਕੇ ਤੇ ਇੱਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਸੁੰਦਰ ਕਾਂਡ ਦੇ ਪਾਠ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਵੀ ਪਾਏ ਗਏ। ਸ੍ਰੀ ਚੁੰਨੀ ਲਾਲ ਭਗਤ ਕੈਬਨਿਟ ਮੰਤਰੀ, ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ, ਸ੍ਰੀ ਸੋਮ ਪ੍ਰਕਾਸ਼ ਮੁੱਖ ਪਾਰਲੀਮਾਨੀ ਸਕੱਤਰ ਸਥਾਨਕ ਸਰਕਾਰਾਂ ਵਿਭਾਗ, ਸ੍ਰੀ ਕਮਲ ਸ਼ਰਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਤੀਕਸ਼ਨ ਸੂਦ ਸਾਬਕਾ ਮੰਤਰੀ ਪੰਜਾਬ ਨੇ ਭੂਮੀ ਪੂਜਨ ਮੌਕੇ ਤੇ ਸਾਂਝੇ ਤੌਰ ਤੇ ਪੰਜ ਇੱਟਾਂ ਰੱਖ ਕੇ ਇਮਾਰਤ ਦੀ ਉਸਾਰੀ ਦੀ ਸ਼ੁਰੂਆਤ ਕੀਤੀ। ਸ੍ਰੀ ਭਗਤ ਨੇ ਕਿਹਾ ਕਿ ਇਹ ਯੂਨੀਵਰਸਿਟੀ ਦੱਬੇ ਤੇ ਲਿਤਾੜੇ ਹੋਏ ਲੋਕਾਂ ਵਿੱਚੋਂ ਪੈਦਾ ਹੋਏ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਨਾਂ ਤੇ ਸ਼ੁਰੂ ਹੋਣ ਨਾਲ ਜਿਥੇ ਗਰੀਬ ਤੇ ਲਿਤਾੜੇ ਹੋਏ ਲੋਕਾਂ ਵਿੱਚ ਆਤਮ ਵਿਸ਼ਵਾਸ਼ ਪੈਦਾ ਹੋਵੇਗਾ, ਉਥੇ ਇਹ ਯੂਨੀਵਰਸਿਟੀ ਭਾਰਤ ਦੇ ਸਭਿਆਚਾਰ ਨਾਲ ਜੁੜੀ ਹੋਈ ਆਯੂਰਵੈਦਿਕ ਇਲਾਜ ਪ੍ਰਣਾਲੀ ਨੂੰ ਪ੍ਰਫੂਲਤ ਕਰਨ ਲਈ ਕੰਮ ਕਰੇਗੀ। ਉਨ•ਾਂ ਕਿਹਾ ਕਿ ਅੱਜ ਦੁਨੀਆਂ ਭਰ ਵਿੱਚ ਭਾਰਤੀ ਆਯੂਰਵੈਦਿਕ ਪ੍ਰਣਾਲੀ ਨੂੰ ਅਪਨਾਇਆ ਜਾ ਰਿਹਾ ਹੈ ਅਤੇ ਇਸ ਪ੍ਰਣਾਲੀ ਦੇ ਨਾਂ ਤੇ ਬਣੀਆਂ ਵਿਦੇਸ਼ਾਂ ਵਿੱਚ ਹਰਬਲ ਦਵਾਈਆਂ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਵਿਕ ਰਹੀਆਂ ਹਨ ਪਰ ਅਸੀਂ ਇਸ ਪੁਰਾਤਨ ਇਲਾਜ ਪ੍ਰਣਾਲੀ ਨੂੰ ਭੁਲਦੇ ਜਾ ਰਹੇ ਹਾਂ ਅਤੇ ਇਸ ਲਈ ਸਾਨੂੰ ਆਪਣੇ ਵਿਰਸੇ ਦੀ ਸੰਭਾਲ ਕਰਦਿਆਂ ਆਪਣੀ ਆਯੂਰਵੈਦਿਕ ਇਲਾਜ ਪ੍ਰਣਾਲੀ ਦੇ ਵਿਕਾਸ ਲਈ ਕੰਮ ਕਰਨ ਦੀ ਲੋੜ ਹੈ।
ਇਸ ਮੌਕੇ ਤੇ ਬੀਬੀ ਮਹਿੰਦਰ ਕੌਰ ਮੁੱਖ ਪਾਰਲੀਮਾਨੀ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਨੇ ਕਿਹਾ ਕਿ ਇਹ ਯੂਨੀਵਰਸਿਟੀ ਅਧੀਨ ਪੰਜਾਬ ਦੇ 16 ਕਾਲਜ ਲਿਆਂਦੇ ਗਏ ਹਨ ਜਿਨ•ਾਂ ਵਿੱਚ 12 ਕਾਲਜ ਆਯੂਰਵੈਦ ਅਤੇ 4 ਕਾਲਜ ਹੋਮਿਓਪੈਥੀ ਨਾਲ ਸਬੰਧਤ ਹਨ। ਉਨ•ਾਂ ਕਿਹਾ ਕਿ ਇਮਾਰਤ ਦੀ ਉਸਾਰੀ ਦੇ ਕੰਮ ਦੀ ਕੁਆਲਟੀ ਨਾਲ ਕਿਸੇ ਤਰ•ਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ•ਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਇਹ ਵੀ ਆਦੇਸ਼ ਦਿੱਤੇ ਕਿ ਇਮਾਰਤ ਦੀ ਉਸਾਰੀ ਲਈ ਵਰਤੇ ਜਾਣ ਵਾਲੇ ਮੈਟਰੀਅਲ ਦੀ ਕੁਆਲਟੀ ਚੈਕਿੰਗ ਲਈ ਕਮੇਟੀ ਦਾ ਗਠਨ ਕੀਤਾ ਜਾਵੇ । ਉਨ•ਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਦਾਖਲਿਆਂ ਵਿੱਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਤਾਂ ਜੋ ਲੋੜਵੰਦ ਬੱਚੇ ਵੀ ਯੂਨੀਵਰਸਿਟੀ ਵਿੱਚ ਚਲ ਰਹੇ ਕੋਰਸਾਂ ਵਿੱਚ ਦਾਖਲੇ ਪ੍ਰਾਪਤ ਕਰ ਸਕਣ। ਉਨ•ਾਂ ਨੇ ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਭੂਮੀ ਪੂਜਨ ਸਬੰਧੀ ਭੇਜਿਆ ਗਿਆ ਸੰਦੇਸ਼ ਵੀ ਪੜ• ਕੇ ਸੁਣਾਇਆ। ਇਸ ਮੌਕੇ ਤੇ ਸ੍ਰੀ ਕਮਲ ਸ਼ਰਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਬੋਲਦਿਆਂ ਕਿਹਾ ਕਿਹਾ ਗੁਰੂ ਰਵਿਦਾਸ ਜੀ ਦੇ ਨਾਂ ਤੇ ਆਯੂਰਵੈਦ ਯੂਨੀਵਰਸਿਟੀ ਸ਼ੁਰੂ ਕਰਕੇ ਉਨ•ਾਂ ਨੂੰ ਸਭ ਤੋਂ ਵੱਡੀ ਸ਼ਰਧਾਂਜ਼ਲੀ ਭੇਂਟ ਕੀਤੀ ਹੈ ਅਤੇ ਗੁਰੂ ਜੀ ਦੀਆਂ ਆਦਰਸ਼ ਰਾਜ ਸਬੰਧੀ ਸਿੱਖਿਆਵਾਂ ਨੂੰ ਇਕੱਲੇ ਭਾਰਤ ਵਿੱਚ ਨਹੀਂ ਬਲਕਿ ਦੁਨੀਆਂ ਤੱਕ ਪਹੁੰਚਾਉਣ ਦਾ ਯਤਨ ਹੈ। ਇਸ ਮੌਕੇ ਸ੍ਰੀ ਸੋਮ ਪ੍ਰਕਾਸ਼ ਮੁੱਖ ਸੰਸਦੀ ਸਕੱਤਰ ਸਥਾਨਕ ਸਰਕਾਰਾਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਯੂਨੀਵਰਸਿਟੀ ਵਿੱਚ ਸਿੱਖਿਆ ਦਾ ਮਿਆਰ ਪੂਰੀ ਤਰ•ਾਂ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਕਦੇ ਵੀ ਸਿੱਖਿਆ ਦੇ ਮਿਆਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਅਤੇ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਦੀ ਇਸ ਪਿਰਤ ਨੂੰ ਕਾਇਮ ਰੱਖੇਗੀ।ਸ੍ਰੀ ਤੀਕਸ਼ਨ ਸੂਦ ਸਾਬਕਾ ਮੰਤਰੀ ਪੰਜਾਬ ਨੇ ਇਸ ਮੌਕੇ ਤੇ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪਿਆ ਹੈ ਅਤੇ ਯੂਨੀਵਰਸਿਟੀ ਬਣਾਉਣ ਤੋਂ ਪਹਿਲਾਂ ਦੇਸ਼ ਵਿੱਚ ਬਣੀਆਂ ਪਹਿਲੀਆਂ ਬਣੀਆਂ ਦੋ ਹੋਰ ਆਯੂਰਵੈਦਿਕ ਯੂਨੀਵਰਸਿਟੀਆਂ ਦਾ ਦੌਰਾ ਕਰਕੇ ਉਨ•ਾਂ ਦੇ ਕੰਮ-ਕਾਰ ਸਬੰਧੀ ਜਾਣਕਾਰੀ ਇਕੱਤਰ ਕਰਨ ਉਪਰੰਤ ਹੀ ਇਹ ਯੂਨੀਵਰਸਿਟੀ ਹੋਂਦ ਵਿੱਚ ਆ ਸਕੀ ਹੈ। ਉਨ•ਾਂ ਕਿਹਾ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ ਰਵੀਦਾਸੀਏ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਗੁਰੂ ਰਵਿਦਾਸ ਸਭਾਵਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਉਨ•ਾਂ ਨੇ ਇਸ ਯੂਨੀਵਰਸਿਟੀ ਨੂੰ ਜਮੀਨ ਦਾਨ ਦੇਣ ਲਈ ਪਿੰਡ ਖੜਕਾਂ ਦੀ ਪੰਚਾਇਤ ਅਤੇ ਹੋਰ ਸਖਸ਼ੀਅਤਾਂ ਤੇ ਸਹਿਯੋਗੀ ਸੱਜਣਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰੋ: ਓਮ ਪ੍ਰਕਾਸ਼ ਉਪਾਧਿਆਏ ਵਾਈਸ ਚਾਂਸਲਰ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ , ਪਿੰਡ ਖੜਕਾਂ ਦੇ ਸਰਪੰਚ ਰਣਧੀਰ ਸਿੰਘ, ਸ਼ਿਵ ਸੂਦ ਪ੍ਰਧਾਨ ਜ਼ਿਲ•ਾ ਭਾਜਪਾ ਅਤੇ ਪ੍ਰਧਾਨ ਨਗਰ ਕੌਂਸਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ ਸੁਖਚੈਨ ਸਿੰਘ ਐਸ ਐਸ ਪੀ ਕੈਪਟਨ ਕਰਨੈਲ ਸਿੰਘ ਐਸ ਡੀ ਐਮ, ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ, ਪਰਮਜੀਤ ਸਿੰਘ ਕਾਰਜਸਾਧਕ ਅਫ਼ਸਰ, ਪਵਨ ਸ਼ਰਮਾ ਮਿਉਂਸਪਲ ਇੰਜੀਨੀਅਰ, ਵਿਨੋਦ ਸ਼ਰਮਾ ਪ੍ਰਧਾਨ ਵੈਦ ਮੰਡਲ, ਹਰਜਿੰਦਰ ਸਿੰਘ ਧਾਮੀ ਐਸ ਜੀ ਪੀ ਸੀ ਮੈਂਬਰ, ਅਮਰਜੀਤ ਸਿੰਘ ਚੋਹਾਨ, ਗੁਰਮੇਲ ਰਾਮ ਝਿੰਮ ਪ੍ਰਧਾਨ ਗੁਰੂ ਰਵਿਦਾਸ ਸਭਾ, ਬਾਬਾ ਰਾਮ ਮੂਰਤੀ, ਵਿਨੋਦ ਪਰਮਾਰ ਸ਼ਹਿਰੀ ਪ੍ਰਧਾਨ ਭਾਜਪਾ, ਡਾ. ਇੰਦਰਜੀਤ ਸ਼ਰਮਾ, ਵਿਜੇ ਪਠਾਨੀਆ, ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਸ੍ਰੀ ਚੁੰਨੀ ਲਾਲ ਭਗਤ ਕੈਬਨਿਟ ਮੰਤਰੀ, ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ, ਸ੍ਰੀ ਸੋਮ ਪ੍ਰਕਾਸ਼ ਮੁੱਖ ਪਾਰਲੀਮਾਨੀ ਸਕੱਤਰ ਸਥਾਨਕ ਸਰਕਾਰਾਂ ਵਿਭਾਗ, ਸ੍ਰੀ ਕਮਲ ਸ਼ਰਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਤੀਕਸ਼ਨ ਸੂਦ ਸਾਬਕਾ ਮੰਤਰੀ ਪੰਜਾਬ ਪਿੰਡ ਖੜਕਾਂ ਵਿਖੇ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਦੇ ਭੂਮੀ ਪੂਜਨ ਸਮਾਰੋਹ ਮੌਕੇ ਸਾਂਝੇ ਤੌਰ ਤੇ ਇੱਟ ਰੱਖਣ ਦੀ ਰਸਮ ਅਦਾ ਕਰਦੇ ਹੋਏ।
ਸ੍ਰੀ ਚੁੰਨੀ ਲਾਲ ਭਗਤ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਪਿੰਡ ਖੜਕਾਂ ਵਿਖੇ ਗੁਰੂ ਰਵਿਦਾਸ ਆਯੂੁਰਵੈਦ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੀ ਉਸਾਰੀ ਦੇ ਭੂਮੀ ਪੂਜਨ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ। ਉਨ•ਾਂ ਦੇ ਨਾਲ ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ, ਸ੍ਰੀ ਸੋਮ ਪ੍ਰਕਾਸ਼ ਮੁੱਖ ਪਾਰਲੀਮਾਨੀ ਸਕੱਤਰ ਸਥਾਨਕ ਸਰਕਾਰਾਂ ਵਿਭਾਗ, ਸ੍ਰੀ ਕਮਲ ਸ਼ਰਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਤੀਕਸ਼ਨ ਸੂਦ ਸਾਬਕਾ ਮੰਤਰੀ ਪੰਜਾਬ ਬੈਠੇ ਦਿਖਾਈ ਦੇ ਰਹੇ ਹਨ।

Post a Comment