ਭੀਖੀ 14 ਜਨਵਰੀ ( )- ਹਲਕਾ ਵਿਧਾਇਕ ਸ਼੍ਰੀ ਪ੍ਰੇਮ ਮਿੱਤਲ ਨੇ ਅੱਜ ਪਿੰਡ ਕੋਟੜਾ ਕਲਾਂ, ਦਲੇਲ ਸਿੰਘ ਵਾਲਾ, ਸਮਾਓਂ, ਮੋਹਰ ਸਿੰਘ ਵਾਲਾ ਅਤੇ ਬੀਰ ਹੋਡਲਾ ਕਲਾਂ ਦੇ ਸਰਕਾਰੀ ਹਾਈ ਸਕੂਲਾਂ ਨੂੰ ਦੇ ਕਮਰਿਆਂ ਅਤੇ ਹੋਰ ਵਿਕਾਸ ਕਾਰਜਾਂ ਲਈ ਲਗਭਗ 90 ਲੱਖ ਰੂਪੈ ਦੇ ਚੈ¤ਕ ਪਿੰਡ ਪਿੰਡ ਜਾ ਕੇ ਦਿੱਤੇ। ਇਸ ਮੌਕੇ ਸ਼੍ਰੀ ਮਿੱਤਲ ਨੇ ਕਿਹਾ ਕਿ ਸੰਸਦ ਬੀਬਾ ਹਰਸਿਮਰਤ ਕੌਰ ਬਾਦਲ ਪਿੰਡਾਂ ਦੇ ਸਕੂਲਾਂ ਦਾ ਵਿਦਿਅਕ ਅਤੇ ਮਿਆਰੀ ਪੱਧਰ ਉ¤ਚਾ ਚੁੱਕਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ•ਾਂ ਕਿਹਾ ਕਿ ਬੀਬਾ ਬਾਦਲ, ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਵਿਦਿਅਕ ਪੱਖੋਂ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣਾ ਚਾਹੁੰਦੇ ਹਨ। ਸ਼੍ਰੀ ਮਿੱਤਲ ਨੇ ਸਕੂਲ ਮੁਖੀਆਂ ਅਤੇ ਪ੍ਰਬੰਧਕਾਂ ਨੂੰ ਦਿੱਤੀ ਗਈ ਗਰਾਂਟ ਦੀ ਵਰਤੋਂ ਸੁਚੱਜੇ ਢੰਗ ਅਤੇ ਨਿਯਮਾਂ ਅਨੁਸਾਰ ਕਰਨ ਲਈ ਕਿਹਾ। ਉਨ•ਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਸ਼ਵਾਸ਼ ਦਵਾਇਆ ਕਿ ਇਸ ਖੇਤਰ ਵਿੱਚ ਬੀਬਾ ਜੀ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਨਰਿੰਦਰ ਬਿੱਟੂ ਖਿਆਲਾ, ਪਵਨ ਕੋਟਲੀ, ਵਿਜੈ ਗਰਗ ਅਕਾਲੀ ਆਗੂ, ਨਾਜਮ ਸਿੰਘ ਬੀਰ, ਮੇਜਰ ਸਿੰਘ ਸਮਾਓ, ਜਗਜੀਤ ਸਿੰਘ ਸਮਾਓਂ, ਪੀ.ਟੀ.ਏ. ਪ੍ਰਧਾਨ ਚਰਨਜੀਤ ਕੌਰ, ਚਿਤਵੰਤ ਕੌਰ, ਗੁਣਵੰਤ ਕੌਰ, ਪਿੰਡ ਕੋਟੜਾ ਕਲਾਂ ਦੇ ਸਰਪੰਚ ਨਛੱਤਰ ਸਿੰਘ, ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਜੋਤ ਸਿੰਘ ਟੋਨੀ ਆਦਿ ਵੀ ਹਾਜ਼ਰ ਸਨ।

Post a Comment