ਕੋਟਕਪੂਰਾ/14 ਜਨਵਰੀ/ ਜੇ. ਆਰ.ਅਸੋਕ-/ਸੰਘਣੀ ਆਬਾਦੀ ਵਿੱਚ ਬਣੇ ਛੱਪੜ, ਗੰਦੇ ਨਾਲੇ ਅਤੇ ਸਹਿਰ ਦੀਆਂ ਸਲੱਮ ਬਸਤੀਆ ਦੀ ਸਾਫ ਸਫਾਈ ਨਾ ਹੋਣ ਕਰਕੇ ਤੇ ਗੰਦਗੀ ਅਤੇ ਡਿਸਪੋਜਲ ਪਾਣੀ ਗਲੀ ਮਹੱਲਿਆ ਵਿੱਚ ਖੜਣ ਨਾਲ ਮੱਛਰਾ ਨੇ ਜਾਲ ਵਿਛਾਉਣਾ ਸੁਰੂ ਕਰ ਦਿੱਤਾ ਹੈ। ਇਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਲੋਕਾ ਅੰਦਰ ਸਹਿਮ ਪਾਇਆ ਜਾ ਰਿਹਾ ਹੈ। ਪਰ ਸਥਾਨਕ ਨਗਰ ਕੌਸਲ ਦੇ ਅਧਿਕਾਰੀ/ਕਰਮਚਾਰੀ ਬੇ ਖਬਰ ਦਿਖਾਈ ਦੇ ਰਹੇ ਹਨ। ਸਰਵੇਖਣ ਅਨੁਸਾਰ ਛੱਪੜਾਂ ਦੀ ਸਾਫ ਸਫਾਂਈ ਨਾਂ ਹੋਣ ਤੇ ਕਾਂਗਰਸ ਬੂਟੀ ,ਜੀਵ ਜੰਤੂ ਅਤੇ ਸਰਕੰਢੇ ਕਾਰਨ ਛੱਪੜਾਂ ਵਿੱਚ ਚਰਗਲ ਹੋਣ ਕਾਰਨ ਬਦਬੂ ਮਾਰਨ ਤੇ ਆਸ ਪਾਸ ਦੇ ਲੋਕ ਅਤੇ ਰਾਹਗੀਰਾਂ ਨੂੰ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਹਿਰ ਦੀਆਂ ਸਲੱਮ ਬਸਤੀਆ ਅੰਦਰ ਨਿਗਾਂਹ ਮਾਰੀਏ ਤਾ ਲੋਕ ਨਰਕ ਨਾਲੋ ਬੇਹਤਰ ਜਿੰਦਗੀ ਬੀਤ ਕਰ ਰਹੇ ਹਨ। ਨਗਰ ਕੌਸ਼ਲ ਪ੍ਰਸ਼ਾਸ਼ਨ ਨੇ ਠੇਕੇਦਾਰ ਨਾਲ ਮਿਲਕੇ ਪ੍ਰਮਾਣਿਤ ਸਪੈਸੀਫਿਕੇਸ਼ਨ ਦੇ ਉਲਟ ਘਟੀਆ ਮਟੀਰੀਅਲ ਲਗਾਉਣਾ ਅਤੇ ਡਿਸਪੋਜਲ ਪਾਣੀ ਦੀ ਨਿਕਾਸੀ ਨਾ ਹੋਣਾ, ਤੇ ਕੁਝ ਹੀ ਮਹੀਨਿਆ ਵਿੱਚ ਟੁਟਣ ਕਰਕੇ ਗਲੀ ਮਹੱਲਿਆ ਵਿੱਚ ਛੱਪੜ ਦਾ ਰੂਪ ਧਾਰਨ ਕਰਕੇ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਕਈ ਕੇਸ ਡੇਗੂ ਦੇ ਕੇਸ ਸਾਹਮਣੇ ਆਏ ਸਨ। ਡੇਗੂ ਦੇ ਮਹਿੰਗੇ ਇਲਾਜ ਹੋਣ ਤੇ ਲੋਕਾਂ ਨੂੰ ਡਰ ਸਤ•ਾਂ ਰਿਹਾ ਹੈ ਕਿ ਪ੍ਰਸ਼ਾਸ਼ਨ ਨੇ ਅਜੇ ਤਕ ਰੋਕ ਥਾਮ ਲਈ ਉਚਿੰਤ ਪ੍ਰਬੰਧ ਨਹੀ ਨਜ਼ਰ ਆ ਰਹੇ।
੍ਯਮਲੇਰੀਅ ਤੇ ਡੇਗੂ ਵਰਗੀਆਂ ਭਿਆਨਕ ਬਿਮਾਰੀਆ ਦੀ ਜੜ• ਮੱਛਰਾ ਨੇ ਸਹਿਰ ਦੇ ਚੁਫੇਰੇ ਜਾਲ ਵਿਛਾਇਆ ਹੋਇਆ। ਸਰਕਾਰੀ ਏ.ਸੀ. ਦਫਤਰ ਵਿੱਚ ਬੈਠਣ ਵਾਲੇ ਅਫਸਰ,ਕਰਮਚਾਰੀਆਂ ਨੂੰ ਕੀ ਪਤਾ ਆਮ ਨਾਗਿਰਕ ਦੀਆਂ ਦੁੱਖ ਤਕਲੀਫਾ ਕੀ ਹੁੰਦੀਆ ਹਨ। ਸਹਿਰ ਦੇ ਕਿਸੇ ਵੀ ਵਾਰਡ ਵਿੱਚ ਨਿਗ•ਾਹ ਮਾਰਨ ਤੇ ਹੀ ਪਤਾ ਲੱਗੇ। ਪਰ ਅਧਿਕਾਰੀ ਹੇਠਲੇ ਮੁਲਾਜਮਾਂ ਦੀ ਰਿਪੋਰਟ ਦੇ ਆਧਾਰੇ ਤੇ ਕਾਗਜੀ ਖਾਨਾ ਪੂਰੀ ਕਰਕੇ ਫਰਜ ਨਿਭਾਹ ਰਹੇ ਹਨ। ਜਮੀਨੀ ਹਕੀਕਤ ਇਹ ਹੈ ਕਿ ਨਗਰ ਕੌਸ਼ਲ ਕੋਟਕਪੂਰਾ ਕਈ ਸਾਲਾ ਤੋ ਰੋਲਾ ਪਾ ਰਹੀ ਹੈ ਕਿ ਕਮੇਟੀ ਦੀਆਂ ਦੇਣਦਾਰੀਆ ਤੇ ਫੰਡਾਂ ਦੀ ਘਾਟ ਕਹਿ ਕੇ ਪਲੜਾ ਚਾੜ ਲੈਂਦੀ । ਗਰਮ ਰੁੱਤ ਸੁਰੂ ਹੋਣ ਤੇ ਮੱਛਰ ਤੋ ਬੱਚਣ ਲਈ ਫੋਕਸ ਮਸ਼ੀਨ ਵੀ ਮੌਜੂਦ ਹੈ। ਪਰ ਉਸ ਦੀ ਵਰਤੋ ਨਾ ਕਰਨ ਤੇ ਖੜੀ ਨੂੰ ਜੰਗ ਲੱਗਣ ਤੇ ਰਿਪੇਅਰ ਕਰਕੇ ਦਿੱਖ ਦਿਖਾਵਾ ਕਰਕੇ ਫਿਰ ਖੂੰਜੇ ਲਗਾ ਦਿੰਦੇ ਹਨ। ਦੂਸਰੇ ਪਾਸੇ ਸਹਿਰ ਦੇ ਨਾਗਿਰਕ ਨਿੱਤ ਨੇਮ ਰੋਜੀ ਰੋਟੀ ਕਮਾ ਕੇ ਘਰ ਪਰਤਣ ਸਮੇ ਮੱਛਰਾ ਦੀ ਜਿੱਥੇ ੇਬੰਦੀ ਥੱਕੇ ਹਾਰੇ ਵਿੱਅਕਤੀ ਨੂੰ ਪੈਰ ਤੋ ਸਿਰ ਤਕ ਗੋਲ ਘੇਰਾ ਪਾ ਕੇ ਘਰ ਤਕ ਛੱਡਣ ਦੀ ਡਿਉਟੀ ਨਿਭਾਉਦੇ ਹਨ। ਇਸ ਤੋ ਬਾਦ ਸੰਘਣੀ ਆਬਾਦੀ ਵਿੱਚ ਬਣੇ ਛੱਪੜਾ ਦੇ ਮੱਛਰ ਰਾਤ ਨੂੰ ਆਪਣਾ ਨੈਂਟ ਵਰਕ ਜਾਰੀ ਰੱਖਦੇ ਹਨ। ਜਿਕਰਯੋਗ ਹੇ ਕਿ ਇਨ•ਾਂ ਮੱਛਰ ਕਾਰਨ ਪਿਛਲੇ ਸਾਲ ਕਈ ਡੇਗੂ, ਮਲੇਰੀਏ ਵਰਗੇ ਕੇਸ ਸਾਹਮਣੇ ਆਉਣ ਨਾਲ ਭਿੰਆਨਕ ਬਿਮਾਰੀਆ ਦੇ ਸ਼ਿਕਾਰ ਹੋਏ ਸਨ। ਇਸ ਦੀ ਰੋਕਥਾਮ ਲਈ ਜਿਲ•ਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਸਮੇ ਸਿਰ ਨਾਲੇ ਨਾਲੀਆ ਅਤੇ ਛੱਪੜਾ ਦੀ ਸਾਫ ਸਾਫਈ ਅਤੇ ਛੱਪੜਾ ਵਿੱਚ ਖੜੇ ੇ ਸਰਕੰਢਿਆ ਦੀ ਸਾਫ ੋਸਫਾਈ ਕਰਵਾ ਕੇ ਲੋਕਾ ਆਉਣ ਵਾਲੀਆ ਬਿਮਾਰੀਆ ਤੋ ਬਚਾਇਆ ਜਾਵੇ

Post a Comment