ਸਰਦੂਲਗੜ੍ਹ 19 ਜਨਵਰੀ (ਸੁਰਜੀਤ ਸਿੰਘ ਮੋਗਾ) ਥਾਣਾ ਜੌੜਕੀਆ ਵਿੱਚ ਆਉਦੇ ਪਿੰਡ ਕੁਸਲਾ ਵਿਖੇ ਅਣਪਛਾਤਿਆ ਵਿਅਕਤੀਆ ਨੇ ਕ੍ਰਿਸਨ ਗੋਪਾਲ ਤੇ ਹਮਲਾ ਕਰਕੇ ਜਖਮੀ ਕਰ ਦਿੱਤੇ ਅਤੇ ਨਗਦੀ, ਮੋਬਾਇਲ, ਸੋਨੇ ਦੀ ਚੈਨ ਖੋਹ ਕੇ ਰੱਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਖਮੀ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਦਾਖਿਲ ਕਰਾ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸ਼ਨ ਗੋਪਾਲ ਪੁੱਤਰ ਪਵਨ ਕੁਮਾਰ ਪਿੰਡ ਕੁਸਲਾ ' ਚ ਕਿਸੇ ਵਿਆਹ ਪਾਰਟੀ 'ਚੋ ਸਾਮਿਲ ਹੋ ਕੇ ਵਾਪਿਸ ਘਰ ਜਾ ਰਿਹਾ ਸੀ ਕਿ ਪਿੰਡ ਦੇ ਵਿੱਚ ਖੂਹ ਦੇ ਕੋਲ ਕੁਝ ਅਣਪਛਾਤਿਆ ਵਿਅਕਤੀ ਖੜੇ ਸਨ, ਜਿਨ੍ਹਾ ਨੇ ਕਿਸੇ ਤੇਜ ਹਥਿਆਰ ਨਾਲ ਹਮਲਾ ਕਰਕੇ ਲੱਗਭਗ 3 ਤੋਲੇ ਦੀ ਚੈਨ, 2 ਮੋਬਾਇਲ, ਕਰੀਬ 7 ਹਜਾਰ ਦੀ ਕਗਦ ਰਾਸ਼ੀ ਖੋਹ ਕੇ ਲੈ ਗਏ। ਹਸਪਤਾਲ ਵਿਚ ਇਲਾਜ ਅਧੀਨ ਕ੍ਰਿਸ਼ਨ ਗੋਪਾਲ ਨੇ ਪੱਤਰਕਾਰਾ ਨੂੰ ਦੱਸਿਆ ਦੂਰ ਮੋਟਰਸਾਇਕਲ ਆ ਰਿਹਾ ਸੀਨ ਜਿਸ ਦੀ ਲਾਇਟ ਪੈਣ ਕਰਕੇ ਉਕਤ ਛੱਡ ਕੇ ਭੱਜ ਗਏ। ਇਸ ਹੱਥੋ ਪਾਈ ਦੌਰਾਨ ਉਕਤ ਆਪਣੀ ਲੋਈ ਇੱਕ ਕਾਲਾ ਪਰਨਾ ਜਿਸ ਨਾਲ ਉਕਤਾ ਨੇ ਆਪਣੇ ਮੂੰਹ ਢੱਕੇ ਹੋਏ ਸਨ, ਉਹ ਘਟਨਾ ਵਾਲੀ ਥਾ ਤੇ ਛੱਡ ਗਏ। ਜਿਸ ਦੀ ਥਾਣਾ ਜੌੜਕੀਆ ਵਿਖੇ ਇਤਲਾਹ ਕਰ ਦਿੱਤੀ ਗਈ ਹੈ। ਥਾਣਾ ਜੌੜਕੀਆ ਦੇ ਏ.ਐਸ.ਆਈ. ਜਗਸੀਰ ਸਿੰਘ ਨੇ ਸਵਾਲ ਦੇ ਜਵਾਬ ਵਿਚ ਦੱਸਿਆ ਇਸ ਘਟਨਾ ਦੀ ਇਤਲਾਹ ਸਾਨੂੰ ਮਿਲ ਗਈ ਹੈ, ਦੋਸ਼ੀਆ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
Post a Comment