ਨਾਭਾ, 19 ਜਨਵਰੀ (ਜਸਬੀਰ ਸਿੰਘ ਸੇਠੀ)-ਵਿਜੀਲੈਂਸ ਵਿਭਾਗ ਦੀ ਟੀਮ ਨੇ ਅਚਨਚੇਤੀ ਛਾਪਾ ਮਾਰ ਕੇ ਥਾਣਾ ਕੋਤਵਾਲੀ ਨਾਭਾ ਦੇ ਏ.ਐਸ.ਆਈ. ਬਲਵਿੰਦਰ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਰੰਗੇ ਹੱਥੀਂ ਦਬੋਚ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ: 14 ਜਨਵਰੀ 2013 ਨੂੰ ਅਮਰਜੀਤ ਸਿੰਘ ਪੁੱਤਰ ਪੀਰੂ ਰਾਮ ਵਾਸੀ ਰੇਵਾੜੀਆਂ ਵਾਲੀ ਗਲੀ ਨਾਭਾ ਨੇ ਸਿਟੀ ਪੁਲੀਸ ਕੋਲ ਕਿਸੇ ਜਗ•ਾ ਦੀ ਰਜਿਸਟਰੀ ’ਚ ਹੇਰਫੇਰ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ’ਤੇ ਪੁਲੀਸ ਨੇ ਵਿਜੈ ਭੱਟੀ ਪੁੱਤਰ ਦਲੀਪ ਕੁਮਾਰ ਵਾਸੀ ਜਵਾਹਰ ਨਗਰ ਜੈਪੁਰ, ਛੋਟੀ ਪਤਨੀ ਅੰਗਰੇਜ ਸਿੰਘ ਵਾਸੀ ਮੋਤੀ ਡੇਰਾ ਮਹਿਸ ਗੇਟ ਨਾਭਾ ਖ਼ਿਲਾਫ ਦਫ਼ਾ 420, 467, 468, 471 ਆਈ.ਪੀ.ਸੀ. ਥਾਣਾ ਕੋਤਵਾਲੀ ਨਾਭਾ ਵਿਖੇ ਦਰਜ ਕਰ ਲਿਆ ਸੀ। ਇਸ ਕੇਸ ਦੀ ਜਾਂਚ-ਪੜ•ਤਾਲ ਸਿਟੀ ਪੁਲੀਸ ਦੇ ਏ.ਐਸ.ਆਈ ਬਲਵਿੰਦਰ ਸਿੰਘ ਕਰ ਰਿਹਾ ਸੀ। ਜਿਨ•ਾਂ ਨੇ ਛੋਟੀ ਨੂੰ 17 ਜਨਵਰੀ ਨੂੰ ਥਾਣੇ ਬੁਲਾ ਕੇ ਪੁੱਛ ਗਿੱਛ ਕੀਤੀ ਤੇ ਗੱਲਬਾਤ ਕਰਕੇ ਉਸ ਨੂੰ ਘਰ ਭੇਜ ਦਿੱਤਾ। ਛੋਟੀ ਦਾ ਪਤੀ ਅੰਗਰੇਜ ਸਿੰਘ ਜੋ ਕਿ ਸਿਟੀ ਹਾਰਟ ਹੋਟਲ ’ਚ ਕੰਮ ਕਰਦਾ ਹੈ, ਉਨ•ਾਂ ਨੇ ਬਲਵਿੰਦਰ ਸਿੰਘ ਨੂੰ ਸਿਟੀ ਹਾਰਟ ਹੋਟਲ ’ਚ ਗੱਲਬਾਤ ਕਰਨ ਲਈ ਬੁਲਾ ਲਿਆ। ਇਨ•ਾਂ ਤਿੰਨਾਂ ਜਣਿਆਂ ਵਿਚਕਾਰ ਛੋਟੀ ਨੂੰ ਇਸ ਕੇਸ ’ਚੋਂ ਬਾਹਰ ਕਰਨ ਲਈ ਲੈਣ ਦੇਣ ਦੀ ਗੱਲ ਤੈਅ ਹੋਈ। ਜਿਸ ’ਤੇ ਏ.ਐਸ.ਆਈ. ਨੇ ਛੋਟੀ ਨੂੰ ਬਚਾਉਣ ਲਈ ਉਨ•ਾਂ ਪਤੀ-ਪਤਨੀ ਕੋਲੋਂ 10,000 ਰੁਪਏ ਦੀ ਮੰਗ ਕੀਤੀ। ਜਿਸ ਮੌਕੇ ਇਹ ਗੱਲਬਾਤ ਹੋ ਰਹੀ ਤੇ ਪੈਸੇ ਲਏ ਜਾ ਰਹੇ ਸਨ ਤਾਂ ਐਨ ਮੌਕੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਏ.ਐਸ.ਆਈ. ਬਲਵਿੰਦਰ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਆਪਣੇ ਨਾਲ ਲੈ ਗਏ।
Post a Comment