ਸਰਦੂਲਗੜ੍ਹ 19 ਜਨਵਰੀ (ਸੁਰਜੀਤ ਸਿੰਘ ਮੋਗਾ) ਮਾਨਸਾ ਮੇਨ ਰੋੜ ਤੇ ਗਿਹੱਲ ਪੰਪ ਦੇ ਕੋਲ ਦੁੱਧ ਵਾਲਾ ਕੈਟਰ ਪੱਲਟਣ ਨਾਲ ਤਿੰਨ ਗੰਭੀਰ ਜਖਮੀ ਹੋ ਗਏ ਅਤੇ ਇੱਕ ਦੀ ਮੌਕੇ ਤੇ ਮੌਤ ਹੋ ਗਈ। ਜਖਮੀਆ ਨੂੰ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ। ਡਾਕਟਰਾ ਨੇ ਜਖਮੀਆ ਦੀ ਹਾਲਤ ਗੰਭੀਰ ਦੇਖਦਿਆ ਮਾਨਸਾ ਰੈਫਰ ਕਰ ਦਿੱਤੇ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲੱਗਭਗ 8:30 ਕੁ ਵਜੇ ਦੁੱਧ ਦਾ ਭਰਿਆ ਟਾਟਾ ਕੈਟਰ ਨੰਬਰ ਪੀ.ਬੀ. 31 ਸੀ. 8722 ਮਾਨਸਾ ਵੱਲੋ ਆ ਰਿਹਾ ਸੀ, ਜੋ ਫੱਤਾ ਮਾਲੋਕਾ ਤੋ ਥੌੜਾ ਅੱਗੇ ਗਿੱਲ ਪੰਪ ਦੇ ਕੋਲ ਉਵਰ ਟੈਕ ਕਰਦਿਆ ਦੋ-ਤਿੰਨ ਪਲਟਿਆ ਖਾ ਗਿਆ, ਜਿਸ ਵਿਚ ਡਰਾਇਵਰ ਸਮੇਤ 4 ਵਿਅਕਤੀ ਸਵਾਰ ਸਨ। ਜਿਸ ਵਿਚੋ ਨਿਰਮਲ ਖਾਨ ਪੁੱਤਰ ਬੱਧੂ ਖਾਨ ਚੀਮਾ ਮੰਡੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ 'ਚੋ ਪਾਲੀਰਾਮ ਉਰਫ ਹਰਪਾਲ ਚੰਦ, ਗੁਰਸੇਵਕ ਸਿੰਘ ਚੀਮਾ, ਬੂਟਾ ਸਿੰਘ ਮਹਿਲ ਕਲਾ ਗੰਭੀਰ ਜਖਮੀ ਹੋ ਗਏ। ਜਿਨ੍ਹਾਂ ਨੂੰ ਸਰਦੂਲਗੜ੍ਹ ਦੇ ਹਸਪਤਾਲ ਵਿਖੇ ਲਿਆਦਾ ਗਿਆ ਸੀ, ਜਿਨ੍ਹਾ ਦੀ ਹਾਲਤ ਨਾਜੁਕ ਦੇਖਦਿਆ ਮਾਨਸਾ ਰੈਫਰ ਕੀਤਾ ਗਿਆ ਅਤੇ ਮਾਨਸਾ ਤੋ ਲੁਧਿਆਣੇ ਭੇਜ ਦਿੱਤੇ ਗਏ। ਪੰਪ ਤੇ ਮੌਜੂਦ ਕਰਿੰਦਿਆ ਨੇ ਦੱਸਿਆ ਕਿ ਕੈਟਰ ਐਨਾ ਤੇਜ ਸੀ ਕਿ ਸੜਕ ਦੀ ਦੂਜੀ ਸਾਇਡ ਜਾ ਕੇ ਤਿੰਨ ਪੱਲਟੀਆ ਖਾ ਗਿਆ। ਕਈ ਪੱਲਟੀਆ ਖਾਣ ਕਰਕੇ ਕੈਟਰ ਦਾ ਅੱਗਲਾ ਹਿੱਸਾ ਬੁਰੀ ਤਰ੍ਹਾ ਨਾਲ ਫੱਸ ਗਿਆ ਸੀ, ਜਿਸ ਕਾਰਨ ਸਵਾਰਾ ਨੂੰ ਕੱਢਣ ਲਈ ਕੈਟਰ ਦੀ ਛੱਤ ਪੁੱਟ ਕੇ ਬੜੀ ਮਿਹਨਤ ਨਾਲ ਕੱਢਿਆ। ਜਿਸ ਦੀ ਥਾਣਾ ਝੁਨੀਰ ਵਿਖੇ ਇਤਲਾਹ ਕਰ ਦਿੱਤੀ ਗਈ ਹੈ। ਤਾਣਾ ਝੁਨੀਰ ਦੇ ਏ.ਐਸ.ਆਈ. ਲੱਖਾ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਹਾਦਸੇ ਵਾਲੀ ਥਾ ਤੇ ਪਹੂੰਚ ਕੇ ਮਸ਼ਨਿਰੀ ਨੂੰ ਅਤੇ ਮ੍ਰਿਤਕ ਨੂੰ ਕਬਜੇ ਵਿਚ ਲੈ ਲਿਆ ਅਤੇ ਘਟਨਾ ਦਾ ਜਾਇਜਾ ਲਿਆ। ਮ੍ਰਿਤਕ ਦੀ ਲਾਸ਼ ਨੂੰ ਲਾਸ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ।
Post a Comment