ਸ਼ਾਹਕੋਟ, 15 ਜਨਵਰੀ (ਸਚਦੇਵਾ) ਬੀਤੇ ਸੋਮਵਾਰ ਦੇਰ ਸ਼ਾਮ ਤਿੰਨ ਹਥਿਆਰਬੰਦ ਨੌਜਵਾਨਾਂ ਵੱਲੋਂ ਮੋਟਰਸਾਇਕਲ ਸਵਾਰਾਂ ‘ਤੇ ਹਮਲਾ ਕਰਕੇ ਇੱਕ ਨੌਜਵਾਨ ਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ । ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹਰਮੇਸ਼ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਰਾਜੇਵਾਲ (ਸ਼ਾਹਕੋਟ) ਨੇ ਦੱਸਿਆ ਕਿ ਮੈਂ ਸ਼ਾਹਕੋਟ ਵਿਖੇ ਫੋਟੋ ਲੈਮੀਨੇਸ਼ਨ ਦਾ ਕੰਮ ਕਰਦਾ ਹਾਂ । ਸੋਮਵਾਰ ਸ਼ਾਮ ਮੈਂ ਆਪਣੇ ਚਾਚੇ ਦੇ ਲੜਕੇ ਪ੍ਰੇਮ ਸਿੰਘ ਪੁੱਤਰ ਸ਼ਬਾਜ ਸਿੰਘ ਅਤੇ ਤਾਰਾ ਸਿੰਘ ਵਾਸੀ ਬਾਕਰ ਸਿੰਘ (ਦੋਵੇਂ) ਵਾਸੀ ਰਾਜੇਵਾਲ ਦੇ ਨਾਲ ਆਪਣੇ ਮੋਟਰਸਾਇਕਲ ‘ਤੇ ਪਿੰਡ ਵਾਪਸ ਘਰ ਜਾ ਰਿਹਾ ਸੀ । ਜਦ ਅਸੀਂ ਪਿੰਡ ਤਲਵੰਡੀ ਬੂਟੀਆਂ ਤੋਂ ਆਪਣੇ ਪਿੰਡ ਨੇੜੇ ਪਹੁੰਚੇ ਤਾਂ ਤਿੰਨ ਹਥਿਆਰਬੰਦ ਮੋਟਰਸਾਇਕਲ ਸਵਾਰ ਨੌਜਵਾਨਾਂ ਪਿਛੋ ਦੀ ਆਏ ‘ਤੇ ਸਾਡੇ ਤੋਂ ਅੱਗੇ ਲੰਘ ਗਏ । ਕੁੱਝ ਸਮੇਂ ਬਾਅਦ ਉਹ ਸਾਹਮਣੇ ਤੋਂ ਆਏ ਅਤੇ ਨੇੜੇ ਆ ਕੇ ਉਨ•ਾਂ ਵਿੱਚੋਂ ਇੱਕ ਨੇ ਸਾਡੇ ‘ਤੇ ਦਾਤਰ ਨਾਲ ਵਾਰ ਕਰ ਦਿੱਤਾ, ਜੋ ਕਿ ਮੇਰੀ ਸੱਜੀ ਗੱਲ• ‘ਤੇ ਲੱਗਦਾ ਹੋਇਆ, ਮੇਰੇ ਪਿੱਛੇ ਬੈਠੇ ਚਾਚੇ ਦੇ ਮੁੰਡੇ ਪ੍ਰੇਮ ਸਿੰਘ ਦੀ ਲੋਈ ‘ਤੇ ਲੱਗ ਗਿਆ, ਜਿਸ ਕਾਰਣ ਮੈਂ ਲਹੂ-ਲੁਹਾਣ ਹੋ ਗਿਆ ਅਤੇ ਮੇਰੇ ਚਾਚੇ ਦੇ ਲੜਕੇ ਦੀ ਲੋਈ ਪਾਟ ਗਈ । ਉਸ ਨੇ ਦੱਸਿਆ ਕਿ ਜਦ ਮੈਂ ਮੋਟਰਸਾਇਕਲ ਰੋਕਿਆ ਤਾਂ ਉੱਕਤ ਨੌਜਵਾਨ ਕਾਫੀ ਦੂਰ ਨਿਕਲ ਚੁੱਕੇ ਸਨ । ਇਸ ਘਟਨਾਂ ਬਾਰੇ ਮੈਂ ਮੋਬਾਇਲ ਫੋਨ ‘ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜਿਨ•ਾਂ ਨੇ ਮੈਨੂੰ ਹਸਪਤਾਲ ਦਾਖਲ ਕਰਵਾਇਆ । ਉਸ ਨੇ ਦੱਸਿਆ ਕਿ ਉਨ•ਾਂ ਹਥਿਆਰਬੰਦ ਨੌਜਵਾਨਾਂ ਵਿੱਚੋਂ ਮੈਂ ਇੱਕ ਨੂੰ ਪਹਿਚਾਣ ਲਿਆ ਹੈ । ਇਸ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ।
ਘਟਨਾਂ ਸੰਬੰਧੀ ਜਾਣਕਾਰੀ ਦਿੰਦਾ ਜਖਮੀ ਹਰਮੇਸ਼ ਸਿੰਘ ।


Post a Comment