ਸਰਦੂਲਗੜ੍ਹ 27 ਜਨਵਰੀ (ਸੁਰਜੀਤ ਸਿੰਘ ਮੋਗਾ) ਪੁਲਿਸ ਪ੍ਰਸ਼ਾਸਨ ਚੋਰੀ, ਡਕੈਤੀ, ਸਮੱਗਲਿੰਗ ਆਦਿ ਨੰ ਨਕੇਲ ਪਾਉਣ ਲਈ ਪੱਬਾ ਭਾਰ ਹੈ, ਉੱਥੇ ਹੀ ਵੱਡਿਆ ਸਰਗਿਰਨਿਆ ਤੋ ਬਾਅਦ ਛੋਟੀ ਉਮਰ ਦੇ ਮੋਟਰਸਾਇਕਲ ਚੋਰ ਇਲਾਕੇ ਅੰਦਰ ਸਰਗਰਮ ਸਨ। ਜਿਨ੍ਹਾ ਨੂੰ ਕਾਬੂ ਕਰਨ ਲਈ ਡਾ: ਨਰਿੰਦਰ ਭਾਰਗਵ ਸੀਨੀਅਰ ਪੁਲਿਸ ਕਪਤਾਨ ਮਾਨਸਾ ਦੇ ਦਿਸਾ ਨਿਰਦੇਸਾ ਤਹਿਤ ਰਾਕੇਸ ਕੁਮਾਰ ਉਪ ਕਪਤਾਨ ਪੁਲਿਸ ਸਰਦੂਲਗੜ੍ਹ, ਥਾਣਾ ਮੁਖੀ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸਰਸਾ ਰੋੜ ਕੈਚੀਆ ਅਤੇ ਝੰਡਾ ਕਲਾਂ ਲਿਕ ਰੋੜ ਤੇ ਵੱਖ-ਵੱਖ ਨਾਕੇ ਦੌਰਾਨ ਬਬਲੂ ਉਰਫ ਬੱਬੂ ਪੁੱਤਰ ਨਿਸਾਨ ਸਿੰਘ, ਗੁਰਮੀਤ ਸਿੰਘ ਉਰਫ ਗੋਬਿੰਦ ਪੁੱਤਰ ਲਛਮਨ ਸਿੰਘ, ਗੁਰਲਾਲ ਸਿੰਘ ਉਰਫ ਤੋਗਾ ਪੁੱਤਰ ਗੁਰਜੰਟ ਸਿੰਘ, ਗਗਨਦੀਪ ਸਿੰਘ ਉਰਫ ਗੱਗੀ ਆਦਿ ਕੋਲੋ ਨੂੰ ਹੀਰੋ ਹਾਡਾ ਸਪਲੈਡਰ ਪੱਲਸ ਨੰ: ਪੀ.ਬੀ. 51 ਏ 1917 ਅਤੇ ਪੀ.ਬੀ. 31 ਈ 7232 ਨੂੰ ਰੋਕ ਕੇ ਪੁੱਛ ਪੜਤਾਲ ਕੀਤੀ, ਤਾ ਦੋਨੋ ਹੀ ਮੋਟਰਸਾਇਕਲ ਚੋਰੀ ਦੇ ਨਿਕਲੇ। ਉਕਤਾ ਨੇ ਥਾਣੇ ਵਿੱਚ ਤਫਤੀਸ ਦੌਰਾਨ ਆਪਣੇ ਹੋਰ ਸਾਥੀਆ ਜਿਨ੍ਹਾ 'ਚ ਭਿੰਦਰ ਸਿੰਘ ਪੁੱਤਰ ਭੱਪਾ ਸਿੰਘ,ਸੋਨੂੰ ਸਿੰਘ ਉਰਫ ਸੋਨੀ ਪੁੱਤਰ ਹਰਦੀਪ ਸਿੰਘ, ਜਤਿੰਦਰ ਸਿੰਘ ਉਰਫ ਬਿਟੂ ਪੁੱਤਰ ਭੋਲਾ ਸਿੰਘ, ਗੁਰਵਿੰਦਰ ਸਿੰਘ ਉਰਫ ਘੋੜਾ ਪੁੱਤਰ ਘੁੱਕਰ ਸਿੰਘ, ਗੁਰਜੰਟ ਸਿੰਘ ਉਰਫ ਕਾਕਾ ਪੁੱਤਰ ਪੱਪੂ ਸਿੰਘ ਵਾਸੀਅਨ ਸਰਦੂਲਗੜ੍ਹ ਬਾਰੇ ਦੱਸਿਆ, ਜਿਨ੍ਹਾ ਨੂੰ ਕਾਬੂ ਕੀਤਾ ਅਤੇ ਉਹਨਾ ਦੇ ਕਬਜੇ 'ਚੋ ਚੋਰੀ ਕੀਤੇ ਕੁਲ 7 ਮੋਟਰਸਾਇਕਲ ਬਰਾਮਦ ਕੀਤੇ, ਜਿਸ ਵਿੱਚ 4 ਹੀਰੋ ਹਾਡਾ ਸਪਲੈਡਰ, 2 ਹੀਰੋ ਹਾਡਾ ਸੀ.ਡੀ. ਡਾਨ ਅਤੇ 1 ਹੀਰੋ ਹਾਡਾ ਸੀ.ਡੀ 100 ਆਦਿ ਹਨ। ਉਕਤ ਦੋਸ਼ੀਆ ਨੇ ਇਹ ਮੋਟਰਸਾਇਕਲ ਬਣਾਵਾਲੀ ਥਰਮਲ, ਹਵੇਲੀ ਪੈਲੇਸ ਝੁਨੀਰ ਅਤੇ ਸਰਦੂਲਗੜ੍ਹ ਦੇ ਵੱਖ-ਵੱਖ ਥਾਵਾ ਤੋ ਚੋਰੀ ਕੀਤੇ ਸਨ। ਦੋਸ਼ੀ ਚੋਰੀ ਕੀਤੇ ਮੋਟਰਸਾਇਕਲ ਗੁਆਢੀ ਰਾਜ ਹਰਿਆਣਾ ਵਿੱਚ ਵੇਚਣ ਦੀ ਤਾਗ ਵਿੱਚ ਸਨ। ਦੱਸਣਾ ਬਣਦਾ ਹੈ ਇਹ ਚੋਰ ਗਿਰੋਹ ਲੱਗਭਗ 22-24 ਸਾਲ ਦੇ ਪਿਛਲੇ ਕੁਝ ਸਮੇ ਤੋ ਇਲਾਕੇ ਅੰਦਰ ਚੋਰੀ ਦੀ ਵਾਰਦਾਤ ਨੂੰ ਇੰਜਾਮ ਦੇ ਰਹੇ ਸਨ। ਥਾਣਾ ਮੁਖੀ ਨੇ ਪੱਤਰਕਾਰਾ ਨੂੰ ਦੱਸਿਆ ਉਕਤ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ, ਇਨ੍ਹਾ ਕੋਲੋ ਹੋਰ ਵੀ ਚੋਰੀ ਕੀਤੇ ਵਹੀਕਲਾ ਅਤੇ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ। ਦੋਸ਼ੀਆ ਤੇ ਵੱਖ-ਵੱਖ ਮੁਕੱਦਮੇ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ, ਪੁਲਿਸ ਨੇ ਰਿਮਾਡ ਹਾਸਿਲ ਕਰ ਲਿਆ ਹੈ ਅਤੇ ਹੋਰ ਡੂੰਘਾਈ ਨਾਲ ਤਫਤੀਸ ਕਰ ਰਹੀ ਹੈ।
ਨੋਟ- ਫੋਟੋ ਈ-ਮੇਲ ਤੋ ਪ੍ਰਾਪਤ ਕਰੋ ਜੀ।
ਗਣਤੰਤਰਤਾ ਦਿਵਸ ਤੇ ਸਰੀਰ ਰੋਗਾ ਦਾ ਫਰੀ ਮੈਡੀਕਲ ਚੈਕਅੱਪ ਕੈੱਪ ਲਾਇਆ
ਸਰਦੂਲਗੜ੍ਹ 27 ਜਨਵਰੀ (ਸੁਰਜੀਤ ਸਿੰਘ ਮੋਗਾ) ਸਾਗਵਾਨ ਹਸਪਤਾਲ ਸਰਸਾ ਵੱਲੋ ਮਾਨਸਾ ਰੋੜ ਸਰਦੂਲਗੜ੍ਹ ਰਾਮਗੜੀਆ ਪੈਲੇਸ ਦੇ ਕੋਲ ਨਵੇ ਖੋਲੇ ਗਏ ਵਧਵਾ ਹਸਪਤਾਲ ਵਿੱਚ ਸਰੀਰ ਦੇ ਸਾਰੇ ਰੋਗਾ ਦਾ ਮੁਫਤ ਚੈਕਅੱਪ ਕੈੱਪ ਆਯੋਜਿਤ ਕੀਤਾ ਗਿਆ। ਇਸ ਕੈੱਪ ਵਿੱਚ ਡਾਕਟਰ ਆਰੁਣ ਤੁਨਗਹਿਆ, ਡਾ: ਸੁਰੇਸ ਬਧਾਨੀਆ, ਡਾ: ਸੁਰੇਸ ਵਧਵਾ, ਡਾ: ਸੋਰਭ ਵਾਲੀਆ, ਡਾ: ਸੈਫਾਲੀ ਤੁਨਗਾਹਿਆ ਵਿਸੇਸ ਤੋਰ ਤੇ ਪਹੁੰਚੇ। ਕੈਪ 'ਚ ਸੀ.ਟੀ. ਸਕੈਨ, ਐਮ.ਆਰ.ਆਈ, ਅਲਟਰਾਸਾਉਡ 'ਚ 25 ਪ੍ਰਤੀਸਤ, ਲੈਬੋਰੇਟਰੀ ਟੈਸਟਾ ਵਿੱਚ 50 ਪ੍ਰਤੀਸਤ ਦੀ ਛੂਟ ਦਿੱਤੀ ਗਈ। ਇਹ ਕੈਪ ਸਵੇਰੇ 10 ਤੋ 3 ਵਜੇ ਤੱਕ ਲਾਇਆ ਗਿਆ। ਕੈਪ ਵਿੱਚ ਲੱਗਭਗ 265 ਮਰੀਜਾ ਨੇ ਆਪਣਾ ਚੈੱਕਅਪ ਕਰਵਾਇਆ ਅਤੇ ਨਵੇ ਖੋਲੇ ਗਏ ਵਧਵਾ ਹਸਪਤਾਲ ਵਿੱਚ ਮਰੀਜ ਲਿਆਉਣ ਲਈ ਐਬੂਲੈਸ ਸੇਵਾ ਮੁਫਤ ਦਿੱਤੀ ਗਈ।
ਨੋਟ- ਫੋਟੋ ਈ-ਮੇਲ ਤੋ ਪ੍ਰਾਪਤ ਕਰੋ ਜੀ।
ਫੱਤਾ ਮਾਲੋਕਾ ਵਿਖੇ ਵੋਟਰ ਦਿਵਸ ਮਨਾਇਆ
ਸਰਦੂਲਗੜ੍ਹ 27 ਜਨਵਰੀ (ਸੁਰਜੀਤ ਸਿੰਘ ਮੋਗਾ) ਬੀਤੇ ਦਿਨੀ ਪਿੰਡ ਫੱਤਾ ਮਾਲੋਕਾ ਵਿਖੇ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੂਥਾ ਤੇ ਮੌਜੂਦ ਬੀ.ਐਲ.ੳ. ਨੇ ਲੋਕਾ ਨੂੰ ਵੋਟਾ ਬਣਾਉਣ ਲਈ ਪਰੇਰਿਆ। ਇਸ ਮੌਕੇ ਬੂਥ ਨੰ: 104 ਤੇ ਬੀ.ਐਲ.ੳ. ਅਮਨਦੀਪ ਮਾਣਾ, ਬੂਥ ਨੰ: 105 ਤੇ ਅਕਸ਼ੈ ਜਿੰਦਲ, ਬੂਥ ਨੰ: 106 ਤੇ ਤਲਵਿੰਦਰ ਸਿੰਘ ਅਤੇ ਬੂਥ ਨੰ: 107 ਤੇ ਸਤਵੀਰ ਸਿੰਘ ਤਹਿਨਾਤ ਸਨ। ਜਿਨ੍ਹਾ ਵੱਲੋ ਪਿੰਡ ਵਿਚ ਗੁਰੂ ਘਰ ਰਾਹੀ ਸੂਚਨਾ ਬੁਲਾ ਕੇ ਲੋਕਾ ਨੂੰ ਸਰਕਾਰੀ ਸੈਕੰਡਰੀ ਸਕੂਲ ਵਿੱਚ ਪਹੁੰਚ ਕੇ ਵੋਟਾ ਬਣਾਉਣ ਲਈ ਕਿਹਾ ਗਿਆ। ਇਨ੍ਹਾ ਤੋ ਇਲਾਵਾ ਜਿਨ੍ਹਾ ਵਿਅਕਤੀਆ ਦੇ ਵੋਟਰ ਕਾਰਡ ਪਹਿਲਾ ਬਣੇ ਹੋਏ ਸਨ, ਉਨ੍ਹਾ ਦੇ ਵੋਟ ਕਾਰਡ ਵੰਡੇ ਗਏ ਅਤੇ ਜੇ ਕੋਈ ਕਿਸੇ ਕਾਰਨ ਸਕੂਲ ਵਿੱਚ ਨਹੀ ਪਹੁੰਚ ਸਕਿਆ,ਤਾ ਉਨ੍ਹਾ ਦੇ ਘਰ-ਘਰ ਜਾ ਕੇ ਵੋਟ ਕਾਰਡ ਪਹੁੰਚਾਏ ਗਏ। ਤਕਰੀਬਨ ਕੁੱਲ 44 ਨਵੀਆ ਵੋਟਾ ਬਣਾਈਆ ਗਈਆ ਅਤੇ ਲੱਗਭਗ 10 ਵੋਟਾ ਦੀ ਦੁਰੱਸਤੀ ਕੀਤੀ ਗਈ।
ਨੋਟ- ਫੋਟੋ ਈ-ਮੇਲ ਤੋ ਪ੍ਰਾਪਤ ਕਰੋ ਜੀ।
ਪਹਿਲਾ ਕਬੱਡੀ ਟੂਰਨਾਮੈਟ ਪਿੰਡ ਝੰਡਾ ਖੁਰਦ ਵਿਖੇ 28-29 ਜਨਵਰੀ ਨੂੰ
ਸਰਦੂਲਗੜ੍ਹ 27 ਜਨਵਰੀ (ਸੁਰਜੀਤ ਸਿੰਘ ਮੋਗਾ) ਯੰਗ ਕਬੱਡੀ ਕਲੱਬ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਕੱਪ ਪਿੰਡ ਝੰਡਾ ਖੁਰਦ(ਮਾਨਸਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਟ ਮਿਤੀ 28-29 ਜਨਵਰੀ 2013 ਨੂੰ ਕਰਵਾਇਆ ਜਾਵੇਗਾ ਅਤੇ ਜਿਸ ਵਿਚ ਖਿਡਾਰੀਆ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਕਬੱਡੀ 'ਚ 62 ਕਿਲੋ ਅਤੇ 53 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 62 ਕਿਲੋ 'ਚ ਪਹਿਲਾ ਇਨਾਮ 6100 ਰੁਪਏ ਅਤੇ ਦੂਜਾ ਇਨਾਮ 4100 ਰੁਪਏ ਹੈ। ਇਸ ਮੌਕੇ ਸਰਪੰਚ ਜਰਮਲ ਸਿੰਘ ਨੇ ਦੱਸਿਆ ਖੇਡਾ ਨੌਜਵਾਨਾ ਨੂੰ ਤੰਦਰੁਸਤ ਰੱਖਦੀਆ ਹਨ ਅਤੇ ਨਸ਼ਿਆ ਵਰਗੀਆ ਭੈੜੀਆ ਆਦਤਾ ਨੂੰ ਵੀ ਦੂਰ ਕਰਦੀਆ ਹਨ। ਇਸ ਮੌਕੇ ਸੁਰਿੰਦਰ ਸਿੰਘ, ਗਰੁਭਾਗ ਸਿੰਘ, ਗੁਰਭੇਜ ਸਿੰਘ, ਜਸਵੰਤ ਸਿੰਘ, ਸੁਖਰਾਜ ਸਿੰਘ, ਸਿਮਰਜੀਤ ਸਿੰਘ, ਰਾਜਿੰਦਰ ਕੁਮਾਰ, ਸਤਵਿੰਦਰ ਸਿੰਘ ਆਦਿ ਨੇ ਖਿਡਾਰੀਆ ਦੇ ਧਿਆਨ ਹਿੱਤ ਦੱਸਿਆ ਹੈ ਕਿ ਕਿਸੇ ਵੀ ਟੀਮ ਨੂੰ ਕੋਈ ਕਿਰਾਇਆ ਨਹੀ ਦਿੱਤਾ ਜਾਵੇਗਾ ਅਤੇ ਟੂਰਨਾਮੈਟ ਵਾਲਾ ਪਿੰਡ ਗੁਵਾਡੀ ਰਾਜ ਹਰਿਆਣਾ ਦੇ ਕੰਡੇ ਵੱਸਿਆ ਹੈ, ਜੋ ਕਿ ਸਰਦੂਲਗੜ੍ਹ ਤੋ ਲਹਿੰਦੇ ਵਾਲੇ ਪਾਸੇ 8 ਕਿਲੋਮੀਟਰ ਦੂਰ ਸਰਸਾ ਰੋੜ ਤੇ ਅਤੇ ਸਰਸਾ ਰੋੜ ਤੋ ਚੜਦੇ ਪਾਸੇ 22 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।


Post a Comment