ਸਰਦੂਲਗੜ੍ਹ 27 ਜਨਵਰੀ (ਸੁਰਜੀਤ ਸਿੰਘ ਮੋਗਾ) ਸਥਾਨਿਕ ਸ਼ਹਿਰ ਵਿਖੇ ਗਣਤੰਤਰਤਾ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਸਰਦੂਲਗੜ੍ਹ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਸਮਾਗਮ ਸਵੇਰੇ 9:55 ਵਜੇ ਸੁਰੂ ਕੀਤਾ ਗਿਆ, ਜਿਸ ਵਿਚ ਸ: ਰਾਜਦੀਪ ਸਿੰਘ ਬਰਾੜ ਐਸ.ਡੀ.ਐਮ ਸਰਦੂਲਗੜ੍ਹ ਨੇ ਪਹੁੰਚ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਹਨਾ ਨਾਲ ਤਹਿਸੀਲਦਾਰ ਪੁਸ਼ਪਿੰਦਰ ਕੌਰ ਸਰਦੂਲਗੜ੍ਹ, ਰਾਕੇਸ ਕੁਮਾਰ ਡੀ.ਐਸ.ਪੀ. ਸਰਦੂਲਗੜ੍ਹ, ਤਰਸੇਮ ਚੰਦ ਭੋਲੀ ਪ੍ਰਧਾਨ ਨਗਰ ਪੰਚਾਇਤ ਸਰਦੂਲਗੜ੍ਹ, ਸੁਰਿੰਦਰ ਕੁਮਾਰ ਗਰਗ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਸਰਦੂਲਗੜ੍ਹ ਆਦਿ ਪਹੁੰਚੇ। ਇਸ ਮੌਕੇ ਸ: ਰਾਜਦੀਪ ਸਿੰਘ ਬਰਾੜ ਵੱਲੋ ਵੱਖ-ਵੱਖ ਸਕੂਲਾ ਵਿੱਚੋ ਆਈਆ ਟੁਕੜੀਆ ਦੀ ਪਰੇਡ ਦਾ ਨਿਰੀਖਣ ਕੀਤਾ ਅਤੇ ਸੰਦੇਸ਼ ਦਿੱਤਾ। ਸਮਾਗਮ ਵਿੱਚ ਵੱਖ-ਵੱਖ ਸਕੂਲਾ ਦੇ ਵਿਦਿਆਰਥੀਆ ਵੱਲੋ ਤਿਆਰ ਕੀਤੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਭੰਗੜਾ, ਗਿੱਧਾ, ਦੇਸ ਭਗਤੀ ਦੇ ਗੀਤ, ਭਗਤ ਸਿੰਘ ਦੀ ਕੋਰਿਉਗਰਾਫੀ ਅਤੇ ਹੋਰ ਵੀ ਕਈ ਆਈਟਮਾ ਜੋ ਕਿ ਸਾਡੇ ਦੇਸ ਦੇ ਵਿਰਸੇ ਨੂੰ ਦਰਸਾਉਦੇ ਸਨ, ਪੇਸ਼ ਕੀਤੇ ਗਏ। ਇਸ ਮੌਕੇ ਸ: ਰਾਜਦੀਪ ਸਿੰਘ ਬਰਾੜ ਐਸ.ਡੀ.ਐਮ. ਸਰਦੂਲਗੜ੍ਹ ਵੱਲੋ ਅੰਗਹੀਣਾ ਨੂੰ ਫਰੀ ਟਰਾਈਸਾਇਕਲ ਦਿੱਤੇ ਗਏ ਅਤੇ ਅਵੱਲ ਆਉਣ ਵਾਲੇ ਵਿਦਿਆਰਥੀਆ ਨੂੰ ਇਨਾਮ ਦੇ ਕੇ ਸਨਾਮਾਨਿਤ ਕੀਤਾ।

Post a Comment