ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਹੁਸ਼ਿਆਰਪੁਰ ਜਿਲ•ੇ ਦੇ 8 ਬਲਾਕਾਂ ਨੂੰ 14 ਐਮਬੂਲੈਂਸ ਗਡੀਆਂ ਦਿਤੀਆਂ ਗਈਆਂ ਹਨ

Tuesday, January 15, 20130 comments

ਹੁਸ਼ਿਆਰਪੁਰ 15 ਜਨਵਰੀ (ਨਛਤਰ ਸਿੰਘ) -ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਡਾ ਮਨਮੋਹਣ ਸਿੰਘ ਨੈਸ਼ਨਲ ਰੂਰਲ ਹੈਲਥ ਮਿਸ਼ਨ ਵਲੋਂ ਭੇਜੀਆਂ ਗਈਆਂ 108 ਐਮਬੂਲੈਂਸ ਗਡੀਆਂ ਨੂੰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਆਪਣੀ ਜਗੀਰ ਸਮਝ ਰਹੀ ਹੈ ਜਿਸ ਕਾਰਨ ਕਈ ਵਾਰ ਇਨ•ਾਂ 108 ਐਮਬੂਲੈਂਸ ਗਡੀਆਂ ਦੇ ਹਾਦਸੇ ਵਾਲੀ ਥਾਂ ਤੇ ਸਮੇ ਸਿਰ ਨਾ ਪੰਹੁਚਣ ਕਾਰਨ ਜਖਮੀਆਂ ਦੀ ਮੌਤ ਵੀ ਹੋ ਜਾਂਦੀ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਾਵਾ ਅ¤ਜ ਸ਼੍ਰੀਮਤੀ ਸੰਤੋਸ਼ ਚੌਧਰੀ ਮੈਂਬਰ ਪਾਰਲੀਮੈਂਟ ਹਲਕਾ ਹੁਸ਼ਿਆਰਪੁਰ ਨੇ ਇਕ ਪ੍ਰੈਸ ਵਿਆਨ ਰਾਹੀਂ ਕੀਤਾ। ਉਨ•ਾਂ ਕਿਹਾ ਕਿ ਜਿਸ ਦੀ ਤਾਜਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਬੀਤੇ ਦਿਨੀ ਟਾਂਡਾ ਰੋਡ ਬੁਲੋ•ਵਾਲ ਕੋਲ ਹੋਏ ਇਕ ਸੜਕ ਹਾਦਸੇ ਵਿਚ ਐਮਬੂਲੈਂਸ ਦੇ ਨਾ ਪਹੁੰਚਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਹੁਸ਼ਿਆਰਪੁਰ ਜਿਲ•ੇ ਦੇ 8 ਬਲਾਕਾਂ ਨੂੰ 14 ਐਮਬੂਲੈਂਸ ਗਡੀਆਂ ਦਿਤੀਆਂ ਗਈਆਂ ਹਨ ਫਿਰ ਵੀ ਕੋਈ ਵਿਅਕਤੀ ਹਾਦਸੇ ਵਿਚ ਇਨ•ਾਂ ਦੀ ਅਣਗਹਿਲੀ ਕਾਰਨ ਮਾਰਿਆ ਜਾਵੇ ਬਹੁਤ ਸ਼ਰਮ ਵਾਲੀ ਗ¤ਲ ਹੈ। ਉਨ•ਾਂ ਕਿਹਾ ਕਿ ਇਸੇ ਤਰ•ਾਂ ਸਰਵ ਸਿਖਿਆ ਅਭਿਆਨ ਦਾ ਸਾਰਾ ਪੈਸਾ ਕੇਂਦਰ ਸਰਕਾਰ ਭੇਜ ਰਹੀ ਪਰ ਫਿਰ ਵੀ ਪੰਜਾਬ ਸਰਕਾਰ ਦੇ ਵਿਧਾਇਕ ਆਪਣੀ ਫੋਕੀ ਵਾਹ ਵਾਹੀ ਖਟ¤ਣ ਲਈ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਉਹ ਇਹ ਪੈਸਾ ਪੰਜਾਬ ਸਰਕਾਰ ਵਲੋਂ ਦੇ ਰਹੇ ਹਨ। ਜਦ ਕਿ ਇਹ ਸਾਰਾ ਪੈਸਾ ਸਿ¤ਧਾ ਆਨਲਾਈਨ ਸਕੂਲਾਂ ਨੂੰ ਭੇਜਿਆਂ ਜਾਂਦਾ ਹੈ। ਸ਼੍ਰੀਮਤੀ ਸੰਤੋਸ਼ ਚੌਧਰੀ  ਪੰਜਾਬ ਦੇ ਮੁ¤ਖ ਮੰਕਰੀ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਪੁਰਜੋਰ ਤਗੀਦ ਹੈ ਕਿ ਉਹ ਆਪਣੇ ਵਿਧਾਇਕਾਂ ਨੂੰ ਨ¤ਥ ਪਾਉਣ ਕਿ ਕੇਂਦਰ ਸਰਕਾਰ ਦੇ ਪੈਸੇ ਨੂੰ ਆਪਣਾ ਦਸ ਕੇ ਲੋਕਾਂ ਨੂੰ ਬੁਧੂ ਨਾ ਬਣਾਉਣ। ਸ਼੍ਰੀਮਤਾ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਤ ਪੜ•ਦਿਆਂ ਬਚਿਆਂ ਲਈ ਵਰਦੀਆਂ, ਕਿਤਾਬਾਂ, ਲਾਇਬ੍ਰੇਰੀਆਂ, ਬਿਲਡਿਾਗ ਲਈ, ਚਾਰਦੀਵਾਰੀ ਲਈ, ਮਿਡ ਡੇ ਮੀਲ ਲਈ ਸਾਰਾ ਪੈਸਾ ਕੇਂਦਰ ਸਰਕਾਰ ਸਿ¤ਧਾ ਸਕੂਲਾਂ ਨੂੰ ਭੇਜ ਰਹੀ ਹੈ ਪਰ ਪੰਜਾਬ ਸਰਕਾਰ ਦੇ ਮੰਤਰੀ ਵਿਧਾਇਕ ਢੰਡੋਰਾ ਪਿ¤ਟ ਰਹੇ ਹਨ ਕਿ ਇਹ ਸਾਰਾ ਪੈਸਾ ਪੰਜਾਬ ਸਰਕਾਰ ਦੇ ਰਹੀ ਹੈ। ਉਨ•ਾਂ ਕਿਹਾ ਕਿ ਜਿਸ ਦੀ ਤਾਜਾ ਮਿਸਾਲ ਹੈ ਕਿ ਬੀਤੇ ਦਿਨੀ ਮੋਹਾਲੀ ਦੇ ਇਕ ਸਕੂਲ ਵਿਚ ਬਚਿਆਂ ਨੂੰ ਕਿਹਾ ਗਿਆਂ ਕਿ ਉਹ ਕਲ ਨੂੰ ਆਪਣੀਆਂ ਵਰਦੀਆਂ ਧੋ ਕੇ ਪ੍ਰੈਸ ਕਰਕੇ ਲੈ ਕੇ ਅਉਣ। ਉਹ ਇਸ ਲਈ ਕਿ ਸ਼੍ਰੀ ਰਾਮੂਵਾਲੀਆਂ ਜੀ ਦੀ ਬੇਟੀ ਨੇ ਉਸ ਸਕੂਲ ਵਿਖੇ ਜਾ ਕੇ ਬਚਿਆਂ ਨੂੰ ਵਰਦੀਆਂ ਵੰਡਣ ਦੀ ਰਸਮ ਅਦਾ ਕਰਨੀ ਸੀ। ਜਦ ਕਿ ਉਹ ਵਰਦੀਆਂ ਬਚਿਆਂ ਨੂੰ ਡੇਢ ਦੋ ਮਹੀਨੇ ਪਹਿਲਾਂ ਹੀ  ਦਿਤੀਆਂ ਜਾ ਚੁਕੀਆਂ ਸਨ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਬੀਤੇ ਦਿਨੀ ਇਕ ਚੀਤਾ ਸ਼ਹਿਰ ਵਿਚ ਆ ਵੜਿਆ ਇਸ ਦਾ ਕੀ ਮਤਲਵ ਕਢਿਆਂ ਜਾਵੇ। ਜੰਗਲੀ ਜਾਨਵਰ ਸ਼ਹਿਰ ਵਿਚ ਉਦੋ ਆਉਦੇ ਹਨ ਜਦੋ ਜੰਗਲਾਂ ਨੂੰ ਖੋਰਾ ਲਗ ਜਾਵੇ। ਉਨ•ਾਂ ਕਿਹਾ ਕਿ ਪੰਜਾਬ ਦੇ ਜੰਗਲਾਂ ਦਾ ਬਹੁਤ ਸਾਰਾ ਰਕਬਾ ਗਾਇਬ ਹੋ ਚੁਕਾ ਹੈ ਜਿਸ ਕਾਰਨ ਹੁਣ ਜੰਗਲੀ ਜਾਨਵਰ ਸ਼ਹਿਰ ਵਲ ਨੂੰ ਮੂੰਹ ਕਰ ਰਹੇ ਹਨ। ਉਨ•ਾ ਕਿਹਾ ਕਿ ਹੋਰ ਤਾਂ ਹੋਰ ਵਣ ਵਿਭਾਗ ਕੋਲ ਚੀਤੇ ਨੂੰ ਬਹੋਸ਼ ਕਰਨ ਵਾਲੀ ਦਵਾਈ ਹੀ ਨਹੀ ਸੀ। ਉਨ•ਾਂ ਕਿਹਾ ਵਣ ਵਿਭਾਗ ਵਿਤ ਬਹੁਤ ਸਾਰੀਆਂ ਪੋਸਟਾਂ ਖਾਲੀ ਹੀ ਪਈਆਂ ਹਨ। ਉਨ•ਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ਵਿਚ ਜੰਗਲ ਦਾ ਰਕਵਾ ਵਧਾਉਣ ਦੀਆਂ ਫੜਾ ਮਾਰ ਰਹੀ ਹੈ ਤੇ ਦੂਜੇ ਪਾਸੇ ਜੰਗਲੀ ਜਾਨਵਰ ਜੰਗਲ ਨਾ ਹੋਣ ਕਾਰਨ ਸ਼ਹਿਰ ਵਲ ਨੂੰ ਮੂੰਹ ਕਰ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਵਿਚ ਹੁਣ ਜੰਗਲ ਰਿਹਾ ਹੀ ਕਿਥੇ ਹੈ। ਸਾਰਾ ਜੰਗਲ ਤਾਂ ਇਨ•ਾਂ ਨੇ ਖਾ ਲਿਆ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਯੁਨੀਵਰਸਿਟੀ ਵਾਸਤੇ 51 ਪ੍ਰਤੀਸ਼ਤ ਪੈਸਾ ਭੇਜਿਆ ਹੈ ਜਦ ਕਿ ਪੰਜਾਬ ਸਰਕਾਰ ਨੇ 49 ਪ੍ਰਤੀਸ਼ਤ ਪੈਸਾ ਖਰਚਣਾ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਉਸ ਯੁਨੀਵਰਸਿਟੀ ਨੂੰ ਬਣਆਉਣ ਦਾ ਸਾਰਾ ਸਿਹਰਾ ਆਪਣੇ ਸਿਰ ਬੰਨਣਾ ਚਾਹੁੰਦੀ ਹੈ। ਉਨ•ਾਂ ਨੇ ਪੰਜਾਬ ਦੀ ਜਨਤਾ ਨੂੰ ਕਿਹਾ ਕਿ ਆਉਦਿਆਂ ਲੋਕ ਸਭਾ ਚੋਣਾ ਵਿਚ ਇਨ•ਾਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ।  


 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger