ਲੁਧਿਆਣਾ (ਸਤਪਾਲ ਸੋਨੀ) ਭੈੜੇ ਅਨਸਰਾਂ ਅਤੇ ਨਸ਼ਿਆ ਦੇ ਸਮਗੱਲਰਾਂ ਵਿਰੁਧ ਆਰੰਭ ਕੀਤੀ ਗਈ ਮੁਹਿੰਮ ਨੂੰ ਅੱਜ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ,ਜਦੋਂ ਇਕ ਅੰਨੀ ਚੋਰੀ ਨੂੰ ਸੁਲਝਾਦਿਆਂ ਹੋਇਆ ਥਾਨਾ ਫੋਕਲ ਪੁਆਇੰਟ ਦੀ ਪੁਲਿਸ ਨੇ ਏਵੀਏਸ਼ਨ ਲੋਜਸਿਟਿਕ ਪ੍ਰਾਈਵੇਟ ਲਿਮਟਿਡ ,ਬਾਬਾ ਗੱਜਾ ਜੈਨ ਕਲੋਨੀ ਦੇ ਗੋਦਾਮ ਵਿੱਚੋਂ ਪਿੱਛਲੇ ਦਿਨੀਂ ਤਕਰੀਬਨ 87 ਲੱਖ ਰੁਪਏ ਦੇ ਮਾਲ ਦੀ ਚੋਰੀ ਦੇ ਦਰਜ ਮਾਮਲਾ ਦਰਜ ਕੀਤਾ ਸੀ।ਮਾਮਲੇ ਦੀ ਜਾਣਕਾਰੀ ਦੇਂਦਿਆਂ ਏ.ਡੀ.ਸੀ.ਪੀ. ਭੁਪਿੰਦਰ ਸ਼ਿੰਘ ਨੇ ਪੁਲਿਸ ਨੂੰ ਕਿਸੇ ਭੇਦੀ ਦੇ ਹੱਥ ਹੋਣ ਦਾ ਸ਼ੱਕ ਸੀ ਜਿਸ ਤੇ ਪੁਲਿਸ ਨੇ ਰਮੇਸ਼ ਨੂੰ ਵੀ ਬੁਲਾਕੇ ਪੁਛ-ਗਿੱਛ ਕੀਤੀ ਪਰ ਕੁਝ ਵੀ ਹੱਥ ਨ ਲਗਿਆ ।ਪਰ ਕੱਲ ਪੁਲਿਸ ਨੂੰ ਰਮੇਸ਼ ਦੇ ਖਿਲਾਫ ਪੁਲਿਸ ਨੂੰ ਕੁਝ ਸੁਰਾਗ ਮਿਲੇ ਜਿਸ ਕਾਰਨ ਪੁਲਿਸ ਨੇ ਰਮੇਸ਼ ਅਤੇ ਉਸ ਦੇ ਸਾਥੀ ਅਜੈ ਨੂੰ ਪੁਛ-ਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਸਖਤੀ ਨਾਲ ਪੁਛ-ਗਿੱਛ ਦੌਰਾਨ ਆਰੋਪੀ ਰਮੇਸ਼ ਨੇ ਮੰਨਿਆ ਕਿ ਉਹ ਫੈਕਟਰੀ ਵਿੱਚ ਮਾਲ ਲੋਡ ਕਰਨ ਦਾ ਕੰਮ ਕਰਦਾ ਸੀ ਅਤੇ ਲੱਖਾਂ ਦਾ ਮਾਲ ਵੇਖ ਕੇ ਉਸ ਦੇ ਮਨ ਵਿੱਚ ਲਾਲਚ ਆ ਗਿਆ ਜਿਸ ਕਾਰਨ ਉਹ ਗੁਦਾਮ ਦੀ ਚਾਬੀ ਆਪਣੇ ਨਾਲ ਲੈ ਗਿਆ ਅਤੇ ਡੁਪਲੀਕੇਟ ਚਾਬੀ ਤਿਆਰ ਕਰਵਾ ਲਈ । ਉਸ ਨੇ ਆਪਣੇ ਸਾਥੀਆਂ ਅਜੈ ਅਤੇ ਸੀਆ ਰਾਮ ,ਓਮ ਪ੍ਰਕਾਸ਼ ਮੋਰੀਆ ਅਤੇ ਸੀਤ ਕੁਮਾਰ ਨਾਲ ਮਿਲਕੇ ਚੋਰੀ ਦੀ ਪਲਾਨਿੰਗ ਕੀਤੀ । ਆਰੋਪੀ 13-01-2013 ਨੂੰ ਡੁਪਲੀਕੇਟ ਚਾਬੀ ਨਾਲ ਏਵੀਏਸ਼ਨ ਲੋਜਸਿਟਿਕ ਪ੍ਰਾਈਵੇਟ ਲਿਮਟਿਡ ਗੁਦਾਮ ਦੇ ਤਾਲੇ ਖੋਲਕੇ ਅੰਦਰ ਦਾਖਿਲ ਹੋ ਗਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ । ਪੁਲਿਸ ਨੇ 2 ਦੋਸ਼ੀਆਂ ਰਮੇਸ਼ ਅਤੇ ਅਜੈ ਨੂੰ ਏਪਲ ਕੰਪਨੀ ਦੇ 148 ਆਈ ਫੋਨ,1 ਆਈ ਪੈਡ 2 ਲੇਡੀਜ ਬੈਗ ਅਤੇ ਹੋਰ ਸਮਾਨ ਜਿਸ ਦੀ ਕੀਮਤ ਚਕਰੀਬਨ 60 ਲੱਖ ਰੁਪਏ ਬਰਾਮਦ ਕੀਤਾ ।ਬਾਕੀ ਦੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਗ੍ਰਿਫਤਾਰੀ ਤੋਂ ਬਾਦ ਬਾਕੀ ਸਮਾਨ ਦਾ ਪਤਾ ਲਗ ਜਾਵੇਗਾ ।

Post a Comment