ਲੁਧਿਆਣਾ ,(ਸਤਪਾਲ ਸੋਨ9) ਸਹਿਨਾਜ਼ ਅਖ਼ਤਰ ਜੋ ਜੀ.ਟੀ.ਵੀ ਤੇ ਚਲ ਰਹੇ ਪ੍ਰੋਗਰਾਮ ‘ ਹੀਰੋ ਸਾ ਰੇ ਗਾ ਮਾ ਪਾ ’ ਦੇ ਫਾਈਨਲ ਵਿਚ ਪੁੱਜ ਗਿਆ ਨੂੰ ਜੇਤੂ ਬਣਾਉਣ ਲਈ ਲੁਧਿਆਣਾ ਵਾਸੀਆ ਵੱਲੋਂ ਨਰੇਸ਼ ਧੀਂਗਾਨ ਮੈਂਬਰ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਅਤੇ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਦੀ ਅਗਵਾਈ ਹੇਠ ਰੋਡ ਸ਼ੋਅ ਕੱਢਿਆ ਜਿਸ ਵਿਚ ਸਹਿਨਾਜ਼ ਅਖ਼ਤਰ ਦੇ ਪਰਿਵਾਰਿਕ ਮੈਂਬਰਾਂ ਵਿਚੋਂ ਉਸਦੀ ਮਾਤਾ ਰਾਣੀ ਅਖ਼ਤਰ ਅਤੇ ਉਸਦੇ ਭਰਾ ਅਤੇ ਭੈਣ ਨੇ ਹਿੱਸਾ ਲਿਆ। ਇਹ ਰੋਡ ਸ਼ੋਅ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੇਂਸ਼ਨ ਤੋਂ ਆਰੰਭ ਹੋਇਆ। ਇਸ ਤੋਂ ਬਾਅਦ ਇਹ ਰੋਡ ਸ਼ੋਅ ਜਵੱਦੀ, ਦੁਗਰੀ ਮੇਨ ਮਾਰਕੀਟ, ਦੁਗਰੀ ਰੋਡ, ਮਾਡਲ ਟਾਊਨ, ਗੋਲ ਮਾਰੀਕਟ, ਇਸ਼ਮੀਤ ਚੌਂਕ ਤੋਂ ਹੁੰਦੇ ਇਹ ਰੋਡ ਸ਼ੋਅ ਕਿਪਸ ਮਾਰਕੀਟ, ਸਰਕਟ ਹਾਊਸ, ਘੁਮਾਰ ਮੰਡੀ ਤੋਂ ਭਾਈ ਵਾਲਾ ਚੌਂਕ, ਫਿਰੋਜ਼ਗਾਂਧੀ ਮਾਰਕੀਟ, ਕੋਚਰ ਮਾਰੀਕਟ ਤੋਂ ਜਵਾਹਰ ਨਗਰ ਕੈਂਪ ਪਹੁੰਚਿਆ ਜਿਥੇ ਕਿ ਕੌਂਸਲਰ ਕਪਿਲ ਕੁਮਾਰ ਸੋਨੂੰ ਵਲੋਂ ਇਸ ਰੋਡ ਸ਼ੋਅ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਤੋਂ ਬਾਅਦ ਇਹ ਰੋਡ ਸ਼ੋਅ ਅੰਬੇਦਕਰ ਨਗਰ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਨੌਜਵਾਨਾਂ ਨੇ ਮੋਟਰ ਸਾਈਕਲਾਂ ਅਤੇ ਸਕੂਟਰਾਂ ਤੇ ਵੱਧ ਚੜ• ਕੇ ਹਿੱਸਾ ਲਿਆ। ਇਸ ਮੌਕੇ ਨਰੇਸ਼ ਧੀਂਗਾਨ ਵਲੋਂ ਲੋਕਾਂ ਨੂੰ ਏ.ਕੇ.ਐਚ 57575 ਤੇ ਐਸ. ਐਮ. ਐਸ. ਕਰਕੇ ਸਹਿਨਾਜ਼ ਅਖ਼ਤਰ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ। ਉਨ•ਾਂ ਇਸ ਸਮੇਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਿੰਗ ਕਰਨ ਲਈ ਪ੍ਰੇਰਿਆ ਤਾਂ ਜੋ ਸਹਿਨਾਜ਼ ਅਖ਼ਤਰ ਜਿੱਤ ਪ੍ਰਾਪਤ ਕਰਕੇ ਪੰਜਾਬ ਖਾਸ ਤੌਰ ਤੇ ਲੁਧਿਆਣੇ ਦਾ ਮਾਣ ਬਣ ਸਕੇ। ਇਸ ਮੌਕੇ ਡਾ. ਰਾਜੂ, ਸਤਪਾਲ ਅਰੋੜਾ, ਸੋਨੂੰ ਚੌਧਰੀ, ਅਮਿਤ ਡੁਲਗਚ, ਤਾਰ ਸਿੰਘ, ਬਲਜਿੰਦਰ ਆਦਿ ਹਾਜ਼ਰ ਸਨ।

Post a Comment