ਮੌੜ ਮੰਡੀ (ਹੈਪੀ ਜਿੰਦਲ) ਸਥਾਨਕ ਮੌੜ ਮੰਡੀ ਦੇ ਮੌੜ ਖੁਰਦ ਵਿਖੇ ਤਾਰੀ ਸਿੰਘ ਪੁੱਤਰ ਮਿੱਠੂ ਸਿੰਘ ਨੇ 8-9 ਮਹੀਨੇ ਪਹਿਲਾਂ ਆਪਣੀ ਗੁਆਢੀਆ ਦੀ ਕੁੜੀ ਨਾਲ ਲਵ ਮੈਰਿਜ ਕਰਵਾਈ ਸੀ ਜਿਸ ਦੇ ਕਾਰਨ ਉਹ ਆਪਣੀ ਘਰਵਾਲੀ ਨਾਲ ਤਲਵੰਡੀ ਵਿਖੇ ਕਿਰਾਏ ਤੇ ਰਹਿਣ ਲਗ ਪਿਆ ਸੀ ਪਰ ਮਿਤੀ 21/01/2013 ਨੂੰ ਜਦ ਉਹ ਸਵੇਰ ਵੇਲੇ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਉਸ ਦਾ ਕੁੱਝ ਲੋਕਾ ਵੱਲੋ ਕੁਟਾਪਾ ਕੀਤਾ ਗਿਆ ਤਾਰੀ ਦੇ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਿਕ ਇਹ ਸਾਰੇ ਲੜਕੀ ਦੇ ਘਰ ਵਾਲਿਆ ਦੇ ਮਿਲਣ ਵਾਲੇ ਸਨ ਅਤੇ ਇਹ ਵੀ ਕਹਿ ਰਹੇ ਸਨ ਕਿ ਤਾਰੀ ਨੂੰ ਕੁੜੀ ਨਾਲ ਵਿਆਹ ਕਰਵਾਉਣ ਦਾ ਮਜਾ ਚੁਕਾ ਦਿਉ। ਇਸ ਮਾਮਲੇ ਦੀ ਤਫਤੀਸ਼ ਹੈੱਡ ਕਾਨਸਟੇਬਲ ਕੁਲਦੀਪ ਸਿੰਘ ਕਰ ਰਹੇ ਹਨ।ਪੀੜਤ ਜੇਰੇ ਇਲਾਜ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਹੈ।

Post a Comment