ਜੋਧਾਂ, 23 ਜਨਵਰੀ ( ਦਲਜੀਤ ਰੰਧਾਵਾ/ਸੁਖਵਿੰਦਰ ਅੱਬੂਵਾਲ )-ਇਥੋ ਨੇੜਲੇ ਪਿੰਡ ਮਨਸੂਰਾਂ ਦੇ ਆਂਗਣਵਾੜੀ ਸੈਟਰ ਨੰਬਰ 38 ਵਿਖੇ ਐਨ ਆਰ ਆਈ ਗੁਰਬਚਨ ਸਿੰਘ ਪਿੰਡ ਬੇਗੋਵਾਲ ਵਲੋਂ ਆਂਗਣਵਾੜੀ ਵਾਲੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ। ਇਸ ਮੌਕੇ ਸ: ਸੁਖਦੇਵ ਸਿੰਘ ਸਰਪੰਚ ਮਨਸੂਰਾਂ,ਬੀਬੀ ਜਗਵਿੰਦਰ ਕੌਰ ਮਨਸੂਰਾਂ ਪ੍ਰਧਾਨ ਆਂਗਣਵਾੜੀ ਵਰਕਰ ਨੇ ਐਨ ਆਰ ਆਈ ਗੁਰਬਚਨ ਸਿੰਘ ਦਾ ਵਿਸੇਸ ਧੰਨਵਾਦ ਕੀਤਾ। ਇਸ ਮੌਕੇ ਉਨ•ਾਂ ਬੋਲਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਵਿੱਚ ਐਨ ਆਰ ਆਈ ਪੰਜਾਬੀਆਂ ਦਾ ਵਿਸੇਸ ਸਹਿਯੋਗ ਰਿਹਾ ਹੈ ਜੋ ਪ੍ਰਦੇਸਾਂ ਵਿੱਚ ਆਪਣੀ ਸਖਤ ਮਿਹਨਤ ਮਸੱਕਤ ਕਰਕੇ ਆਪਣਾਂ ਅਤੇ ਆਪਣੇ ਦੇਸ ਕੌਮ ਦਾ ਨਾਅ ਰੌਸਨ ਕਰ ਰਹੇ ਹਨ। ਉਨ•ਾਂ ਅਜਿਹੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਵੀ ਇੰਨ•ਾਂ ਪ੍ਰਵਾਸੀ ਪੰਜਾਬੀਆਂ ਦੀ ਤਰਜ ਤੇ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣ । ਇਸ ਮੌਕੇ ਸ: ਜਗਦੇਵ ਸਿੰਘ ਸੰਧੂ ਪ੍ਰਧਾਨ ਸਾਪ ਕੀਪਰ ਯੂਨੀਅਨ ਅੱਡਾ ਜੋਧਾਂ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਹਾਜਰ ਸਨ ।

Post a Comment