ਕੋਟਕਪੂਰਾ/1ਜਨਵਰੀ/ ਜੇ.ਆਰ.ਅਸੋਕ/ ਅਰੋੜਬੰਸ ਸਭਾ ਕੋਟਕਪੂਰਾ ਵੱਲੋਂ ਸਥਾਨਕ ਗੁਰਦਵਾਰਾ ਪਾਤਸ਼ਾਹੀਂ ਦਸਵੀਂ ਵਿਖੇ ਪਿਛਲੇ ਕਈ ਸਾਲਾਂ ਤੋਂ ਚਲਾਏ ਜਾ ਰਹੇ ਕੰਨਿਆਂ ਕੰਪਿਊਟਰ ਸੈਂਟਰ ਵਿਖੇ ਪ੍ਰਬੰਧਕਾਂ, ਅਧਿਆਪਕਾਵਾਂ ਤੇ ਸਿੱਖਿਆਰਥਣਾਂ ਵੱਲੋਂ ਸਾਲ 2012 ਨੂੰ ਅਲਵਿਦਾ ਕਹਿਣ ਅਤੇ 2013 ਨੂੰ ਜੀ ਆਇਆਂ ਕਹਿਣ ਲਈ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਭਾ ਦੇ ਪ੍ਰਧਾਨ ਜਗਦੀਸ਼ ਸਿੰਘ ਮੱਕੜ ਨੇ ਕਿਹਾ ਕਿ ਹੁਣ ਨਵੇਂ ਵਰ•ੇ ਦੀਆਂ ਦੁਨੀਆਂ ਭਰ ਦੇ ਲੋਕ ਇਕ-ਦੂਜੇ ਨੂੰ ਐਸ.ਐਮ.ਐਸ, ਈਮੇਲ ਜਾਂ ਰੰਗ-ਬਿਰੰਗੇ ਕਾਰਡਾਂ ਰਾਹੀਂ ਵਧਾਈਆਂ ਭੇਜ ਰਹੇ ਹਨ ਪਰ ਬੀਤੇ ਸਮੇਂ ’ਚ ਵਾਪਰੀਆਂ ਦੁਖਦਾਇਕ ਤੇ ਸ਼ਰਮਨਾਕ ਘਟਨਾਵਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਆਉਣ ਵਾਲੇ ਸਾਲ ’ਚ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ, ਖੁਸ਼ਹਾਲੀ, ਸਿਹਤਯਾਬੀ ਤੇ ਖੁਸ਼ੀਆਂ-ਖੇੜੇ ਬਖਸ਼ੇ। ਮਾ.ਹਰਨਾਮ ਸਿੰਘ ਨੇ ਵੀ ਬੀਤੇ ਸਮੇਂ ’ਚ ਵਾਪਰੀਆਂ ਦੁਖਦਾਇਕ ਘਟਨਾਵਾਂ ਦਾ ਸੰਖੇਪ ’ਚ ਜ਼ਿਕਰ ਕਰਦਿਆਂ ਦੱਸਿਆ ਕਿ ਭਾਵੇਂ ਪਿਛਲੇ ਸਾਲ ਸਾਡੀਆਂ ਧੀਆਂ/ਭੈਣਾਂ ’ਤੇ ਅੱਤਿਆਚਾਰ ਹੋਏ ਅਤੇ ਕਈ ਅਬਲਾਵਾਂ ਨੂੰ ਦਰਿੰਦਿਆਂ ਦੇ ਜ਼ੁਲਮ ਦਾ ਸ਼ਿਕਾਰ ਹੋਣ ਮੌਕੇ ਸ਼ਹਾਦਤ ਦਾ ਜਾਮ ਪੀਣਾ ਪਿਆ ਪਰ ਸਾਰੇ ਅਰਦਾਸ ਕਰੋ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਤੇ ਪ੍ਰਮਾਤਮਾ ਸਮਾਜ ਵਿਰੋਧੀ ਅਨਸਰਾਂ ਨੂੰ ਸੁਮੱਤ ਬਖ਼ਸ਼ੇ। ਗੁਰਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਭਾਵੇਂ ਪਿਛਲੇ ਸਾਲ ’ਚ ਅਨੇਕਾਂ ਲੋੜਵੰਦ ਬਜ਼ੁਰਗਾਂ ਨੂੰ ਬੈਂਕਾਂ ਦੇ ਗੇੜੇ ਮਾਰਨ ਦੇ ਬਾਵਜੂਦ ਪੈਨਸ਼ਨ ਨਹੀਂ ਮਿਲੀ, ਖਪਤਕਾਰਾਂ ਨੂੰ ਰਾਸ਼ਨ ਡੀਪੂ ਵਾਲਿਆਂ ਉਨਾਂ ਦਾ ਬਣਦਾ ਹੱਕ ਨਹੀਂ ਦਿੱਤਾ, ਸਾਡੀਆਂ ਦਾਮਨੀ, ਸ਼ਰੂਤੀ ਤੇ ਰੋਬਨਜੀਤ ਕੌਰ ਵਰਗੀਆਂ ਹੋਣਹਾਰ ਲੜਕੀਆਂ ਨੂੰ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ, ਦਾਜ ਖਾਤਰ ਲੜਕੀਆਂ ਨੂੰ ਮੌਤ ਮਿਲੀ ਤੇ ਨਸ਼ਿਆਂ ਨੇ ਅਨੇਕਾਂ ਘਰ ਉਜਾੜ ਦਿੱਤੇ, ਪ੍ਰਮਾਤਮਾ ਅੱਗੇ ਦੁਆ ਕਰੋ ਕਿ ਭਵਿੱਖ ’ਚ ਅਜਿਹਾ ਵਰਤਾਰਾ ਦੇਖਣ ਨੂੰ ਨਾ ਮਿਲੇ। ਕ੍ਰਿਸ਼ਨ ਬਿੱਲਾ ਤੇ ਜਗਦੀਸ਼ ਛਾਬੜਾ ਨੇ ਦੱਸਿਆ ਕਿ ਨਵੇਂ ਸਾਲ ’ਚ ਲੜਕੀਆਂ ਦੀ ਸਿਖਲਾਈ ਲਈ ਰਸੋਈ ਨਾਲ ਸਬੰਧਤ ਕੋਰਸ ਅਤੇ ਕੰਪਿਊਟਰ ਨਾਲ ਸਬੰਧਤ ਟਾਈਪਿੰਗ ਕੋਰਸ ਸ਼ੁਰੂ ਕਰਨ ਦੀ ਤਜ਼ਵੀਜ਼ ਸੀ। ਇਸੇ ਲੜੀ ਤਹਿਤ ਅੱਜ ਰਸੋਈ ਨਾਲ ਸਬੰਧਤ ਕੁਕਿੰਗ ਦੇ ਕੋਰਸ ਅਤੇ ਕੰਪਿਊਟਰ ਨਾਲ ਸਬੰਧਤ ਟਾਈਪਿੰਗ ਕੋਰਸ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਗਈ ਹੈ। ਜਿਸ ’ਚ ਅਨੇਕਾਂ ਸਿੱਖਿਆਰਥਣਾਂ ਨੇ ਆਪਣੇ ਨਾਂਅ ਰਜਿਸਟਰਡ ਕਰਵਾਏ। ਇਸ ਮੌਕੇ ਹਰਵਿੰਦਰ ਸਿੰਘ ਮੱਕੜ ਤੇ ਮੋਹਨ ਲਾਲ ਗੁਲਾਟੀ ਨੇ ਵੀ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਵਿਸ਼ਵਾਸ਼ ਦਿਵਾਇਆ ਕਿ ਕੰਨਿਆਂ ਕੰਪਿਊਟਰ ਸੈਂਟਰ ਦੇ ਪ੍ਰਬੰਧਕਾਂ ਵੱਲੋਂ ਭਵਿੱਖ ’ਚ ਵੀ ਲੜਕੀਆਂ ਦੀ ਭਲਾਈ ਲਈ ਇਸੇ ਤਰ•ਾਂ ਦੇ ਸਿਖਲਾਈ ਕੋਰਸ ਸ਼ੁਰੂ ਕੀਤੇ ਜਾਂਦੇ ਰਹਿਣਗੇ। ਇਸ ਮੌਕੇ ਅਧਿਆਪਕਾਵਾਂ ਤੇ ਸਿੱਖਿਆਰਥਣਾਂ ਨੇ ਵੀ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਖੁਸ਼ੀ ਮਨਾਈ।
Post a Comment