ਹੈਲਫ ਲਾਈਨ ਨੰਬਰ ਜਾਰੀ
ਕੋਟਕਪੂਰਾ/1ਜਨਵਰੀ/ ਜੇ.ਆਰ.ਅਸੋਕ/ ਮਾਨਵਤਾ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਸਿਰਸਾ ਬਲਾਕ ਕੋਟਕਪੂਰਾ ਵੱਲੋਂ ਅੱਜ ਸਾਹ ਸਤਿਨਾਮ ਸਿੰਘ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਦਫਤਰ ਦਾ ਸ਼ੁੱਭ ਮਹੂਰਤ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼੍ਰੀ ਮੋਹਨ ਲਾਲ ਜੀ ਨੇ ਰੀਬਨ ਜੋੜ ਕੇ ਦਫਤਰ ਦੀ ਸ਼ੁਰੂਆਤ ਕੀਤੀ। ਮੁੱਖ ਮਹਿਮਾਨ ਸ਼੍ਰੀ ਮੋਹਨ ਲਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮੁੱਚੇ ਮਾਨਵਤਾ ਭਲਾਈ ਲਈ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ। ਮਹਿੰਦਰ ਪਾਲ ਬਿੱਟੂ ਨੇ ਕਿਹਾ ਕਿ ਪੰਜਾਬ ਵਿਚ 107 ਬਲਾਕ ਹਨ ਜਿੰਨ•ਾਂ ਵਿਚ 57 ਸਹਾਇਤਾ ਦਫਤਰ ਖੁੱਲ ਚੁੱਕੇ ਹਨ , ਬਾਕੀ ਰਹਿੰਦੇ ਦਫਤਰ ਵੀ 15 ਦਿਨਾਂ ਦੇ ਵਿਚ ਵਿਚ ਖੁੱਲ ਜਾਣਗੇ ਅਤੇ ਇਹ ਦਫਤਰ ਪੂਰੇ ਭਾਰਤ ਵਿਚ ਵੀ ਖੋਲੇ ਜਾ ਰਹੇ ਹਨ। ਮਾਨਵਤਾ ਨੂੰ ਸਮਰਪਿਤ ਇਹ ਸੇਵਾਦਾਰ 24 ਘੰਟੇ ਸੇਵਾ ਲਈ ਤੱਤਪਰ ਰਹਿੰਦੇ ਹਨ ਅਤੇ ਅਜਿਹੇ ਦਫਤਰ ਖੁੱਲਣ ਨਾਲ ਲੋਕਾਂ ਨੂੰ ਵਧੇਰੀ ਸਹੂਲਤ ਪ੍ਰਦਾਨ ਹੋਵੇਗੀ। ਉਹਨਾਂ ਕੋਟਕਪੂਰਾ ਦੇ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਸਹਾਇਤਾ ਕੇਂਦਰ ਦਾ ਸੰਪਰਕ ਨੰਬਰ-95170-03004,84375-01635 ਵੀ ਦੱਸੇ ਤਾਂ ਜੋ ਕਿਸੇ ਵੀ ਸਮੇਂ ਸਹਾਇਤਾ ਮੰਗੀ ਜਾ ਸਕਦੀ ਹੈ। ਇਸ ਮੌਕੇ ਤੇ ਨਰੇਸ਼ ਮਿੱਤਲ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਕੋਟਕਪੂਰਾ, ਸਾਹ ਸਤਿਨਾਮ ਸਿੰਘ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਮੂਹ ਸੇਵਾਦਾਰ ਹਾਜਰ ਸਨ।
Post a Comment