ਕੋਟਕਪੂਰਾ/1ਜਨਵਰੀ/ ਜੇ.ਆਰ.ਅਸੋਕ/ਪੰਜਾਬ ਪੁਲਿਸ ਵੱਲੋਂ 1 ਜਨਵਰੀ ਤੋਂ 7 ਜਨਵਰੀ ਤੱਕ ਮਨਾਏ ਜਾ ਰਹੇ ਟਰੈਫਿਕ ਹਫਤੇ ਤਹਿਤ ਜ਼ਿਲ•ਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਅਤੇ ਐਸ.ਪੀ. (ਡੀ.) ਸ. ਦਿਲਬਾਗ ਸਿੰਘ ਪੰਨੂੰ ਦੀਆਂ ਵਿਸ਼ੇਸ ਹਦਾਇਤਾਂ ਤੇ ਅੱਜ ਟ੍ਰੈਫਿਕ ਪੁਲਿਸ ਕੋਟਕਪੂਰਾ ਵੱਲੋਂ ਡੀ. ਐਸ.ਪੀ. ਅਵਤਾਰ ਸਿੰਘ ਐਸ. ਐਚ.ਓ. ਗੁਰਸ਼ੇਰ ਸਿੰਘ ਅਤੇ ਟ੍ਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਬੇਦੀ ਦੀ ਅਗਵਾਈ ਹੇਠ ਟ੍ਰੈਫਿਕ ਜਾਗਰੁਕ ਹਫਤਾ ਮਨਾਇਆ ਗਿਆ। ਇਸ ਟ੍ਰੈਫਿਕ ਹਫਤੇ ਦਾ ਉਦਘਾਟਨ ਇੰਸਪੈਕਟਰ ਗੁਰਸ਼ੇਰ ਸਿੰਘ ਬਰਾੜ ਨੇ ਟ੍ਰੈਫਿਕ ਨਿਯਮਾਂ ਸਬੰਧੀ ਬੈਨਰ ਜਾਰੀ ਕਰਕੇ ਕੀਤਾ। ਇਸ ਮੌਕੇ ਉਹਨਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਹਨਾਂ ਕਿਹਾ ਗੱਡੀ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਸ਼ਰਾਬ ਪੀ ਕੇ ਵੀ ਗੱਡੀ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਕਰਕੇ ਅਸੀਂ ਵੱਡੇ ਹਾਦਸਿਆਂ ਨੂੰ ਟਾਲ ਸਕਦੇ ਹਾਂ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਟ੍ਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਪਾਰਕਿੰਗ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਬਜ਼ਾਰ ਵਿੱਚ ਆਉਣ ਵਾਲੇ ਲੋਕਾਂ ਨੂੰ ਆਪਣੀਆਂ ਗੱਡੀਆਂ ਸੜਕ ਵਿਚਕਾਰ ਖੜਨ ਕਰਨ ਦੀ ਬਜਾਏ ਪਾਰਕਿੰਗ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਇਸ ਮੌਕੇ ਤੇ ਜਗਰੂਪ ਸਿੰਘ, ਰਜਿੰਦਰ ਕੁਮਾਰ, ਜਸਕਰਨ ਸਿੰਘ, ਸੁਖਮੰਦਰ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।
Post a Comment