ਮਾਨਸਾ 14ਜਨਵਰੀ ( ਸਤੀਸਮਹਿਤਾ,ਆਹਲੂਵਾਲੀਆ) ਮਾਨਸਾ ਵਿਖੇ ਬਾਬਾ ਬੋਧ ਨੰਦ ਜੀ ਗਊਸ਼ਾਲਾ ਰਮਦਿੱਤੇਵਾਲਾ ਨੂੰ ਪ੍ਰੇਮਮਿੱਤਲ ਵਿਧਾਇਕ ਅਕਾਲੀ ਦਲ ਬਾਦਲ ਮਾਨਸਾ ਨੇ ਇਕ ਲੱਖ ਰੁਪਏ ਦਾ ਚੈਕ ਦਿੱਤਾ। ਪੱਤਰਕਾਰਾਂ ਨੂੰ ਦੱਸਿਆ ਵਿਧਾਇਕ ਪ੍ਰੇਮ ਮਿੱਤਲ ਤੇ ਟਰੱਕ ਯੂਨੀਅਨ ਦੇ ਮੈਬਰ ਮੁਨੀਸ ਬੱਬੀ ਨੇ ਕਿਹਾ ਕਿ ਇਹ ਚੈਕ ਟਰੱਕ ਯੂਨੀਅਨ ਵਲੋ ਦਿੱਤਾ ਜਾ ਰਿਹਾ ਹੈ ਤੇ ਇਸ ਤਰ•ਾਂ ਗਊਮਾਤਾ ਦੀ ਸੇਵਾ ਕਰਦੇ ਰਹਿਣਗੇ। ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਹਰ ਮਨੁੱਖ ਦਾ ਫਰਜ ਹੈ ਕਿ ਉਹ ਦਾਨ ਕਰੇ ਤੇ ਗਊਆਂ ਦੀ ਸੇਵਾ ਸਭ ਤੋ ਵੱਡੀ ਸੇਵਾ ਹੈ। ਇਸ ਮੌਕੇ ਤੇ ਚੈਕ ਦੇਣ ਸਮੇ ਬਾਬਾ ਬੋਧਨੰਦਜੀ ਗਊਸ਼ਾਲਾ ਦੇ ਪ੍ਰਧਾਨ ਲਲਿਤ ਸ਼ਰਮਾ, ਜੈਕ੍ਰਿਸ਼ਨ,ਅਸੋਕ ਕੁਮਾਰ,ਰਮੇਸ ਕੁਮਾਰ,ਲੱਕੀ ਚਾਹਵਾਲੇ,ਸੁਰੇਸ ਜਿੰਦਲ, ਸੁਰਿੰਦਰ ਕੁਮਾਰ ਗਰਗ, ਯੁਗਰਾਜ,ਜਗਦੀਸ ਕਾਲਾ ਆਦਿ ਹਾਜਰਸਨ। ਇਸ ਮੌਕੇ ਤੇ ਸੁਆਮੀ ਮਹਿੰਦਰਾ ਨੰਦ ਜੀ ਵੀ ਹਾਜਰ ਸਨ।

Post a Comment