ਬਿਰਕ ਬਰਸਾਲ(ਨਸੀਬ ਸਿੰਘ ਬਿਰਕ.ਬਲਜਿੰਦਰ ਸਿੰਘ ਬਿਰਕ) ਪਿੰਡ ਧੋਥੜ ਲਾਗੇ ਪੰਚਾਇਤੀ ਜਮੀਨ ਵਿੱਚ ਪਿਆ ਰੇਤਾ ਪਿੰਡ ਧੋਥੜ ਦੀ ਸਰਪੰਚ ਬੀਬੀ ਭੁਪਿੰਦਰ ਕੌਰ ਤੇ ਚੋਰੀ ਵੇਚਣ ਦਾ ਦੋਸ਼ । ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਧੋਥੜ ਦੇ ਬਾਹਰਵਾਰ ਨਾਨਕਸਰ ਠਾਠ ਲਾਗੇ ਪਿੰਡ ਦੀ ਪੰਚਾਇਤੀ ਜਮੀਨ ਵਿੱਚ ਰੇਤ ਦਾ ਟਿੱਬਾ ਲੱਗਿਆ ਹੋਇਆ ਸੀ। ਪਿੰਡ ਵਾਸੀਆਂ ਵਲੋਂ ਸਾਂਝੇ ਤੌਰ ਤੇ ਇਹ ਫੈਸਲਾ ਕੀਤਾ ਗਿਆ ਸੀ ਕਿ ਇਸ ਰੇਤੇ ਨੂੰ ਚੁਕਵਾਇਆ ਨਹੀਂ ਜਾਵੇਗਾ।ਪਰ ਫਿਰ ਬੀਬੀ ਸਰਪੰਚ ਭੁਪਿੰਦਰ ਕੌਰ ਨੇ ਹੋਰ ਪੰਚਾਇਤ ਮੈਂਬਰਾ ਦੀ ਸਹਿਮਤੀ ਤੋਂ ਬਿੰਨਾ ਰੇਤਾ ਚੋਰੀ ਵੇਚਣ ਦੀ ਕੋਸ਼ਿਸ ਕੀਤੀ। ਜਦ ਇਸ ਗੱਲ ਦੀ ਭਿਣਕ ਪਿੰਡ ਵਾਸੀਆਂ ਨੂੰ ਲੱਗੀ ਤਾਂ ਸਾਬਕਾ ਸਰਪੰਚ ਭਾਗ ਸਿੰਘ,ਸੇਵਕ ਧੋਥੜ,ਭੁਪਿੰਦਰ ਸਿੰਘ,ਪ੍ਰਧਾਨ ਬਚਿੱਤਰ ਸਿੰਘ,ਬਲਵੀਰ ਸਿੰਘ,ਪੰਚ ਵਜੀਰ ਸਿੰਘ,ਪੰਚ ਮਲਕੀਤ ਸਿੰਘ,ਗੁਰਇਕਬਾਲ ਸਿੰਘ,ਪਰਮਿੰਦਰ ਸਿੰਘ,ਹਰਦੀਪ ਸਿੰਘ,ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਸਰਪੰਚ ਖਿਲਾਫ ਨਾਅਰੇਬਾਜੀ ਕੀਤੀ ਅਤੇ ਰੇਤਾ ਭਰਣ ਵਾਲਿਆ ਨੂੰ ਹਠਾਇਆ ਗਿਆਂ ਇਸ ਘਟਨਾਂ ਸੰਬੰਧੀ ਪਤਾ ਲੱਗਣ ਤੇ ਥਾਣਾਂ ਸਿੱਧਵਾਂ ਬੇਟ ਦੀ ਪੁਲਿਸ ਵੀ ਮੌਕੇ ਤੇ ਪੁੱਜੀ। ਪਰ ਪਿੰਡ ਵਾਸੀਆਂ ਵਲੋਂ ਇਸ ਮਾਮਲੇ ਨੂੰ ਪੰਚਾਇਤੀ ਤੌਰ ਤੇ ਨਿਬੇੜਨ ਦੇ ਫੈਸਲੇ ਕਾਰਨ ਇਹ ਮਸਲਾ ਹੱਲ੍ਹ ਨਹੀਂ ਹੋ ਸਕਿਆ। ਜਾਣਕਾਰੀ ਅਨੁਸਾਰ ਇਸ ਰੇਤ ਚੁੱਕਣ ਦੇ ਮਾਮਲੇ ਸੰਬੰਧੀ ਫੈਸਲਾ ਪੰਚਾਇਤ ਵਲੋਂ ਸਮੂਹ ਪਿੰਡ ਵਾਸੀਆਂ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਜਾਣਾ ਸੀ ਖਬਰ ਲਿਖੇ ਜਾਣ ਤੱਕ ਸਰਪੰਚ ਦੇ ਪੰਚਾਇਤ ਵਿੱਚ ਨਾ ਆਉਣ ਕਾਰਣ ਕੁੱਝ ਨਹੀ ਹੋ ਸਕਿਆ ਸੀ ।


Post a Comment