ਹੁਸ਼ਿਆਰਪੁਰ, 18 ਜਨਵਰੀ ( ) ਨਾਬਾਰਡ ਵਲੋਂ ਹੋਟਲ ਸੀਰਾਜ ਰਿਜੈਂਸੀ ਵਿਖੇ ਫਾਰਵਰਡ ਮਾਰਕੀਟਿੰਗ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਿਲੇ ਦੇ ਅਗਾਂਹ ਵਧੂ ਕਿਸਾਨਾਂ, ਵਪਾਰੀਆਂ, ਸਵੇ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਬੈਂਕ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਵਰਕਸ਼ਾਪ ਵਿੱਚ ਨਾਬਾਰਡ ਦੇ ਸਹਾਇਕ ਜਨਰਲ ਮੈਨੇਜ਼ਰ ਗੁਰਇਕਬਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਵਰਕਸ਼ਾਪ ਦਾ ਮੁੱਖ ਮੰਤਵ ਲੋਕਾਂ ਨੂੰ ਫਾਰਵਰਡ ਮਾਰਕੀਟਿੰਗ ਸਬੰਧੀ ਜਾਗਰੂਕ ਕਰਨਾ ਅਤੇ ਇੰਟਰਨੈਟ ਦੀ ਸਹਾਇਤਾ ਨਾਲ ਆਪਣੀਆਂ ਖੇਤੀ ਵਸਤਾਂ ਦੇ ਸਹੀ ਮੰਡੀਕਰਣ ਅਤੇ ਉਨਾਂ• ਦੀਆਂ ਕੀਮਤਾਂ ਸਬੰਧੀ ਜਾਣਕਾਰੀ ਦੇਣਾ ਸੀ। ਇਸ ਮੌਕੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਨਾਬਾਰਡ ਦੇ ਸਹਾਇਕ ਜਨਰਲ ਮੈਨੇਜ਼ਰ ਗੁਰਇਕਬਾਲ ਸਿੰਘ ਨੇ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੇ ਭਵਿੱਖੀ ਮੰਡੀਕਰਣ ਵਿੱਚ ਖੇਤੀ ਵਸਤਾਂ ਦੀ ਫਾਰਵਰਡ ਮਾਰਕੀਟਿੰਗ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਖੇਤੀ ਖੇਤਰ ਵਿੱਚ ਇਸ ਨਾਲ ਵਧੇਰੇ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ਬੁਲਾਰਿਆ ਨੇ ਕਿਹਾ ਕਿ ਸਾਨੂੰ ਖੇਤੀ ਖੇਤਰ ਨਾਲ ਸਹਾਇਕ ਧੰਦੇ ਵੀ ਅਪਨਾਉਣੇ ਚਾਹੀਦੇ ਹਨ ਤਾਂ ਜੋ ਇਨਾਂ• ਘੱਟ ਖਰਚੇ ’ਤੇ ਕੀਤੇ ਜਾਣ ਵਾਲੇ ਧੰਦਿਆਂ ਤੋਂ ਵਧ ਮੁਨਾਫਾ ਕਮਾਇਆ ਜਾ ਸਕੇ। ਉਨ•ਾਂ ਕਿਹਾ ਕਿ ਖੇਤੀ ਸਹਾਇਕ ਧੰਦੇ ਘੱਟ ਸਮੇ, ਘੱਟ ਲਾਗਤ ਅਤੇ ਕੇਵਲ ਸਹੀ ਦੇਖਭਾਲ ਨਾਲ ਵਧ ਲਾਭ ਦਿੰਦੇ ਹਨ, ਇਸ ਲਈ ਕਿਸਾਨਾਂ ਨੂੰ ਇਸ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਕਿਸਾਨਾਂ ਦੀ ਇੱਕੋ ਇੱਕ ਸਮੱਸਿਆ ਹੈ ਇਨਾਂ• ਵਸਤਾਂ ਦਾ ਮੰਡੀਕਰਣ ਕਿਵੇਂ ਕੀਤਾ ਜਾਵੇ, ਇਸ ਦੇ ਹੱਲ ਲਈ ਫਾਰਵਰਡ ਮਾਰਕੀਟਿੰਗ ਇੱਕ ਬਹੁਪੱਖੀ ਹੱਲ ਹੈ। ਇਸ ਮੌਕੇ ਪੰਜਾਬ ਗ੍ਰਾਮੀਣ ਬੈਂਕ ਦੇ ਖੇਤਰੀ ਮੈਨੇਜ਼ਰ ਜਸਵੀਰ ਸਿੰਘ, ਸ੍ਰੀ ਕੇ.ਡੀ. ਸ਼ੋਰੇ ਨੇ ਵੀ ਵੱਖ ਵੱਖ ਬੈਂਕਾ ਵਲੋਂ ਫਾਰਵਰਡ ਮਾਰਕੀਟਿੰਗ ਸਬੰਧੀ ਦਿੱਤੀਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪੀ.ੲਂੇ.ਡੀ.ਬੀ. ਦੇ ਸਹਾਇਕ ਜਨਰਲ ਮੈਨੇਜ਼ਰ ਰਵਿੰਦਰ ਸਿੰਘ ਪਠਾਨੀਆ, ਮੈਨੇਜ਼ਰ ਖੁਸਇੰਦਰ ਸਿੰਘ ਦਸੂਹਾ, ਰਵਿੰਦਰ ਸਿੰਘ ਅਤਵਾਰਾਪੁਰ ਅਤੇ ਪੀ.ਏ.ਡੀ.ਬੀ. ਮੁਕੇਰੀਆਂ, ਦਸੂਹਾ ਅਤੇ ਹੁਸ਼ਿਆਰਪੁਰ ਦੇ ਕਿਸਾਨਾ ਕਲੱਬਾਂ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Post a Comment