ਸ਼ਾਹਕੋਟ, 13 ਜਨਵਰੀ (ਸਚਦੇਵਾ) ਬੀਤੀ ਰਾਤ ਬੁੱਢਣਵਾਲ ਰੋਡ ’ਤੇ ਪਿੰਡ ਬੱਗਾ ਨੇੜੇ ਮੋਟਰਸਾਈਕਲ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਜਸਪਾਲ ਸਿੰਘ ਉਰਫ ਕਾਕਾ (32) ਪੁੱਤਰ ਗੁਰਮੀਤ ਸਿੰਘ ਵਾਸੀ ਕੋਟ ਕਰਾਰ ਖਾਂ (ਕਪੂਰਥਲਾ) ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰ ਝਿੜੀ, ਜੋ ਕਿ ਆਪਣੇ ਬਜਾਜ ਅਕਸੀਡ 135 ਕਾਲੇ ਰੰਗ ਦੇ ਮੋਟਰਸਾਈਕਲ (ਪੀ.ਬੀ.08-ਬੀ.ਐਸ.-5150) ’ਤੇ ਬੀਤੀ ਦੇਰ ਰਾਤ ਆਪਣੇ ਸੁਹਰਿਆਂ ਦੇ ਪਿੰਡ ਸਿੰਘਪੁਰ (ਮਹਿਤਪੁਰ) ਤੋਂ ਵਾਪਸ ਆ ਰਿਹਾ ਸੀ ਕਿ ਪਿੰਡ ਬੱਗਾ ਨੇੜੇ ਮੋਟਰਸਾਈਕਲ ਦਾ ਮੋੜ ਨਾ ਕੱਟ ਹੋਣ ਕਾਰਨ ਉਹ ਬੁਰੀ ਤਰ•ਾਂ ਡਿੱਗਿਆ, ਜਿਸ ਕਾਰਨ ਉਸਦੇ ਕਾਫੀ ਸੱਟਾਂ ਲੱਗੀਆਂ । ਸਵੇਰੇ ਜਦੋਂ ਉਥੋਂ ਲੰਘਦੇ ਰਾਹਗੀਰਾਂ ਨੂੰ ਪਤਾ ਲੱਗਾ ਤਾਂ ਉਨ•ਾਂ ਪੁਲਿਸ ਨੂੰ ਸੂਚਿਤ ਕੀਤਾ । ਜਿਸ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਪਰਿਵਾਰਕ ਮੈਂਬਰਾਂ ਵੱਲੋਂ ਹਾਦਸੇ ਸਬੰਧੀ ਕਾਰਵਾਈ ਨਾ ਕਰਵਾਉਂਦਿਆਂ ਜਸਪਾਲ ਸਿੰਘ ਦੀ ਲਾਸ਼ ਪੁਲਿਸ ਨੇ ਉਸਦੇ ਵਾਰਸਾਂ ਨੂੰ ਸੌਂਪ ਦਿੱਤੀ ਹੈ ।

Post a Comment