ਅਨੰਦਪੁਰ ਸਾਹਿਬ, 12 ਜਨਵਰੀ (ਸੁਰਿੰਦਰ ਸਿੰਘ ਸੋਨੀ)ਇਲਾਕੇ ਦੇ ਮਸ਼ਹੁੂਰ ਡਾ:ਗੁਰਇਕਬਾਲ ਸਿੰਘ ਵਲੋ ਅਨੰਦਪੁਰ ਸਾਹਿਬ ਵਿਖੇ ਅਲਟਰਾ ਸਾਊਂਡ ਸੈਂਟਰ ਖੋਲਿਆ ਗਿਆ ਜਿਸ ਦਾ ਉਦਘਾਟਨ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਤਰਲੋਚਨ ਸਿੰਘ ਨੇ ਕੀਤਾ। ਅੱਜ ਇਸ ਸਬੰਧੀ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਤੇ ਰਾਗੀ ਸਾਹਿਬਾਨ ਵਲੋ ਕੀਰਤਨ ਤੇ ਗੁਰਮਤਿ ਵਿਚਾਰਾਂ ਕੀਤੀਆਂ ਗਈਆਂ। ਗਿ:ਤਰਲੋਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਨੇ ਡਾ:ਗੁਰਇਕਬਾਲ ਸਿੰਘ ਤੇ ਉਨਾਂ ਦੀ ਧਰਮ ਪਤਨੀ ਡਾ:ਤਨਜੀਤ ਕੋਰ ਨੂੰ ਵਧਾਈ ਦਿੰਦਿਆਂ ਇਲਾਕੇ ਦੀ ਵੱਧ ਤੋ ਵੱਧ ਸੇਵਾ ਕਰਨ ਦਾ ਅਸ਼ੀਰਵਾਦ ਦਿਤਾ। ਉਨਾਂ ਕਿਹਾ ਕਿ ਇਸ ਪਛੜੇ ਇਲਾਕੇ ਨੂੰ ਇਸ ਤਰਾਂ ਦੇ ਸੈਂਟਰ ਦੀ ਬਹੁਤ ਲੋੜ ਸੀ ਤੇ ਡਾ:ਗੁਰਇਕਬਾਲ ਸਿੰਘ ਪਿਛਲੇ ¦ਮੇ ਸਮੇ ਤੋ ਅਨੰਦਪੁਰ ਸਾਹਿਬ ਤੇ ਰੂਪਨਗਰ ਦੇ ਸਰਕਾਰੀ ਹਸਪਤਾਲਾਂ ਵਿਚ ਇਹ ਸੇਵਾਵਾਂ ਨਿਭਾਉਂਦੇ ਰਹੇ ਹਨ। ਇਸ ਮੋਕੇ ਹੋਰਨਾਂ ਤੋ ਇਲਾਵਾ ਸੀਨੀਅਰ ਮੇੈਡੀਕਲ ਅਫਸਰ ਸੁਰਿੰਦਰ ਸਿੰਘ,ਬਖਤਾਵਰ ਸਿੰਘ ਰਾਣਾ, ਡਾ:ਸਵਰਨਜੀਤ ਸਿੰਘ,ਡਾ:ਸੁਰਿੰਦਰ ਕੋਰ,ਮੈਨੇਜਰ ਮਨੋਹਰ ਸਿੰਘ,ਸੁਪਰਡੈਂਟ ਅਕਬਾਲ ਸਿੰਘ,ਜਸਵੀਰ ਸਿੰਘ,ਗੁਰਪਾਲ ਸਿੰਘ,ਸੁਰਿੰਦਰ ਪਾਲ ਸਿੰਘ,ਅਨੀਤਾ,ਅਰਾਧਨਾ ਅਤੇ ਹੋਰ ਸਟਾਫ ਮੈਂਬਰ ਹਾਜਰ ਸੀ।


Post a Comment