ਭਾਗਸਰ ਸਕੂਲ ਵਿਖੇ ਬਾਲੜੀ ਸਨਮਾਨ ਦਿਵਸ ਮਨਾਇਆ
Sunday, January 27, 20130 comments
ਸ੍ਰੀ ਮੁਕਤਸਰ ਸਾਹਿਬ 27 ਜਨਵਰੀ /ਸਰਕਾਰੀ ਕੰਨਿਆ ਸੈਕੰਡਰੀ ਸਕੂਲ ਭਾਗਸਰ ਵਿਖੇ ਬਾਲੜੀ ਸਨਮਾਨ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਬਲਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਤੇ ਵਿਦਿਆਰਥਣਾਂ ਦੇ ਗੀਤ, ਕਵਿਤਾ ਉਚਾਰਣ ਮੁਕਾਬਲੇ ਅਤੇ ਚ¦ਤ ਮਸਲਿਆਂ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਕੂਲ ਦੇ ਮਿਡਲ ਸੈਕਸ਼ਨ ਦੇ ਮੁਕਾਬਲਿਆਂ ਵਿਚ ਅੱਠਵੀਂ ਸ੍ਰੇਣੀ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਪਹਿਲਾ, ਸੱਤਵੀਂ ਸ੍ਰੇਣੀ ਦੀ ਵਿਦਿਆਰਥਣ ਜਸ਼ਨਦੀਪ ਨੇ ਦੂਸਰਾ ਅਤੇ ਸੱਤਵੀਂ ਸ੍ਰੇਣੀ ਦੀ ਵਿਦਿਆਰਥਣ ਹਰਮਨਦੀਪ ਨੇ ਤੀਸਰਾ ਸਥਾਨ ਹਾਸਲ ਕੀਤਾ ਜਦ ਕਿ ਅੱਠਵੀਂ ਸ੍ਰੇਣੀ ਦੀਆਂ ਵਿਦਿਆਰਥਣਾਂ ਰਮਨਦੀਪ ਤੇ ਹਰਪ੍ਰੀਤ ਨੂੰ ਹੌਸਲਾ-ਅਫ਼ਜਾਈ ਵਜੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਹੀ ਸੈਕੰਡਰੀ ਗਰੁੱਪ ਦੇ ਮੁਕਾਬਲਿਆਂ ਵਿਚ ਗਿਆਰਵੀਂ ਸ੍ਰੇਣੀ ਦੀ ਵਿਦਿਆਰਥਣ ਅਰਸ਼ਦੀਪ ਨੇ ਪਹਿਲਾ, ਬਾਰਵੀਂ ਸ੍ਰੇਣੀ ਦੀ ਵਿਦਿਆਰਥਣ ਰਾਜਵਿੰਦਰ ਨੇ ਦੂਸਰਾ ਤੇ ਗਿਆਰਵੀਂ ਸ੍ਰੇਣੀ ਹੀ ਦੀ ਵਿਦਿਆਰਥਣ ਰਵਿੰਦਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਨੌਵੀਂ ਸ੍ਰੇਣੀ ਦੀ ਸੰਦੀਪ ਤੇ ਗਿਆਰਵੀਂ ਸ੍ਰੇਣੀ ਦੀ ਵਿਦਿਆਰਥਣ ਸੁਖਮੰਦਰ ਨੂੰ ਹੌਸਲਾ ਅਫ਼ਜਾਈ ਵਜੋਂ ਸਨਮਾਨਿਤ ਕੀਤਾ ਗਿਆ। ਜੇਤੂ ਵਿਦਿਆਰਥਣਾਂ ਨੂੰ ਸਕੂਲ ਮੁਖੀ ਤੇ ਸਟਾਫ਼ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਣ ਇਨ੍ਹਾਂ ਮੁਕਾਬਲਿਆਂ ਦੇ ਪ੍ਰਬੰਧਕ ਨਰੇਸ਼ ਕੁਮਾਰ ਸਲੂਜਾ ਨੇ ਕੀਤਾ ਜਦਕਿ ਬੂਟਾ ਸਿੰਘ ਵਾਕਫ਼, ਰਾਜਬੀਰ ਸਿੰਘ ਤੇ ਸੁਖਦੀਪ ਕੌਰ ਨੇ ਜੱਜਾਂ ਦੀ ਭੂਮਿਕਾ ਅਦਾ ਕੀਤੀ। ਇਸ ਮੌਕੇ ਤੇ ਵਿਦਿਆਰਥਣਾਂ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ਼ ਮੌਜੂਦ ਸੀ।
ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਵਿਦਿਆਰਥਣਾਂ ਸਕੂਲ ਮੁਖੀ ਤੇ ਸਟਾਫ਼ ਨਾਲ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ


Post a Comment