ਬਿਰਕ ਬਰਸਾਲ, 25 ਜਨਵਰੀ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਬਲਾਕ ਸਿੱਧਵਾਂ ਬੇਟ ਦੇ ਪਿੰਡ ਧੋਥੜ ਦੇ ਪੰਚ ਰਣਜੀਤ ਸਿੰਘ, ਪੰਚ ਮਲਕੀਤ ਸਿੰਘ, ਪੰਚ ਵਜ਼ੀਰ ਸਿੰਘ ਅਤੇ ਮਹਿਲਾ ਪੰਚ ਪਵਿੱਤਰ ਕੌਰ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸਿੱਧਵਾਂ ਬੇਟ ਨੂੰ ਇੱਕ ਪੱਤਰ ਲਿਖ ਕੇ ਦੱਸਿਆ ਸਾਡੇ ਪਿੰਡ ਦੀ ਮਹਿਲਾ ਸਰਪੰਚ ਭੁਪਿੰਦਰ ਕੌਰ ਪਤਨੀ ਚਮਕੌਰ ਸਿੰਘ ਤੋਂ ਅਸੀਂ ਆਪਣਾ ਸਮਰਥਨ ਵਾਪਿਸ ਲੈ ਰਹੇ ਹਾਂ ਕਿਉਂਕਿ ਕੋਈ ਵੀ ਕੰਮ ਕਰਨ ਸਮੇਂ ਉਹ ਸਾਨੂੰ ਆਪਣੇ ਵਿਸ਼ਵਾਸ਼ ਵਿੱਚ ਨਹੀਂ ਲੈ ਰਹੇ । ਸਾਡਾ ਵਾਪਿਸ ਲਿਆ ਸਮਰਥਨ ਅੱਜ ਤੋਂ ਮਨਜ਼ੂਰ ਕਰਕੇ ਮਹਿਲਾ ਸਰਪੰਚ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਜਦੋਂ ਬੀ.ਡੀ.ਪੀ.ਓ. ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਚਾਇਤ ਮੈਂਬਰਾਂ ਵੱਲੋਂ ਸਮਰਥਨ ਵਾਪਿਸ ਲੈਣ ਦੀ ਸਾਡੇ ਪਾਸ ਲਿਖਤੀ ਸੂਚਨਾ ਆ ਚੁੱਕੀ ਹੈ ਅਤੇ ਇਸ ਸਬੰਧੀ ਸਰਪੰਚ ਨੂੰ ਲਿਖਤੀ ਸੂਚਨਾ ਦੇ ਦਿੱਤੀ ਜਾਵੇਗੀ ।ਸਰਪੰਚ ਖਿਲਾਫ ਇੱਕਤਰ ਹੋਏ ਪਿੰਡ ਵਾਸੀਆ ਤੇ ਪੰਚਾਇਤ ਨੇ ਕਿਹਾ ਕਿ ਸਰਪੰਚ ਭੁਪਿੰਦਰ ਕੌਰ ਸਾਡੇ ਪਿੰਡ ਨੂੰ ਵਿਕਾਸ ਦੀ ਜਗ੍ਹਾ ਵਿਨਾਸ ਵੱਲੋ ਲਿਜਾਹ ਰਹੀ ਹੈ ।ਸਾਰੇ ਪਿੰਡ ਵਾਸੀਆ ਤੇ ਪੰਚਾਇਤ ਦੀ ਮਨਜੂਰ ਤੋਂ ਬਿੰਨਾ ਸਾਰੇ ਕੰਮ ਕਰ ਰਹੀ ਹੈ ।ਜਿਵੇ ਕਿ ਪਿੰਡ ਦੀ ਪੰਚਾਇਤੀ ਨ ੇਪਿੱਛਲੇ ਦਿਨੀ ਇਹ ਤਹਿ ਕੀਤਾ ਸੀ ਕਿ ਸ਼ਾਮਲਾਟ ਚੋ ਰੇਤਾ ਵੇਚਿਆ ਨਹੀ ਜਾਵੇਗਾ ਪਰ ਸਰਪੰਚ ਨੇ ਬਿੰਨਾ ਕਿਸੇ ਦੀ ਮਨਜੂਰੀ ਤੋਂ ਰੇਤਾ ਵੇਚ ਦਿੱਤਾ ਜਿਸ ਕਰਕੇ ਸਾਨੂੰ ਇਹ ਸਮਰਥਨ ਵਾਪਿਸ ਲੈਣਾ ਪਿਆ ।

Post a Comment