ਸ੍ਰੀ ਮੁਕਤਸਰ ਸਾਹਿਬ 27 ਜਨਵਰੀ/ਬੀਤੇ ਦਿਨੀਂ ਗੁੜਗਾਓਂ ਹਰਿਆਣਾ ਵਿਖੇ ਸੰਪੰਨ ਹੋਈ ਨੈਸ਼ਨਲ ਓਪਨ ਤਾਇਕਵਾਂਡੋਂ ਚੈਂਪੀਅਨਸ਼ਿਪ ਵਿਚ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਦੀ ਬਾਰਵੀਂ ਸ੍ਰੇਣੀ ਦੀ ਵਿਦਿਆਰਥਣ ਸੁਖਦੀਪ ਕੌਰ ਨੇ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਹੋਇਆਂ ਸੋਨ ਤਮਗਾ ਹਾਸਿਲ ਕੀਤਾ। ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਇਸ ਸਕੂਲ ਦੀ ਇਸ ਹੋਣਹਾਰ ਵਿਦਿਆਰਥਣ ਨੇ ਸਟੇਟ ਅਤੇ ਰਾਸ਼ਟਰੀ ਪੱਧਰ ਦੇ ਤਾਇਕਵਾਂਡੋਂ ਖੇਡ ਮੁਕਾਬਲਿਆਂ ਵਿਚ ਸਾਲ 2009 ਤੋਂ ਲਗਾਤਾਰ ਆਪਣੀਆਂ ਸ਼ਾਨਦਾਰ ਜਿੱਤਾਂ ਦਰਜ ਕਰਵਾਈਆਂ ਹਨ ਅਤੇ ਲਗਾਤਾਰ ਕਾਂਸੀ ਤੇ ਸੋਨ ਤਮਗੇ ਜਿੱਤੇ ਹਨ। ਉਨ੍ਹਾਂ ਇਸ ਜਿੱਤ ਤੇ ਸਕੂਲ ਦੇ ਡੀ. ਪੀ. ਈ. ਕੁਲਦੀਪ ਸਿੰਘ ਭੱਟੀ, ਇਸ ਵਿਦਿਆਰਥਣ ਤੇ ਇਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਮੌਕੇ ਤੇ ਸਕੂਲ ਦਾ ਸਮੁੱਚਾ ਸਟਾਫ਼ ਵੀ ਮੋਜੂਦ ਸੀ।
ਤਾਇਕਵਾਂਡੋਂ ਵਿਚ ਸੋਨ ਤਮਗਾ ਜੇਤੂ ਵਿਦਿਆਰਥਣ ਸੁਖਵੀਰ ਕੌਰ


Post a Comment