ਮਲਸੀਆਂ, 25 ਜਨਵਰੀ (ਸਚਦੇਵਾ) ਸਟੇਟ ਬੈਂਕ ਆਫ ਪਟਿਆਲਾ ਦੇ ਜਿਲ•ਾਂ ਜਨਰਲ ਮੈਨੇਜਰ ਕੇ.ਕੇ ਸੈਨੀ, ਸਹਾਇਕ ਜਨਰਲ ਮੈਨੇਜਰ ਪਰਮਜੀਤ ਕੌਰ ਅਤੇ ਬ੍ਰਾਂਚ ਸ਼ਾਹਕੋਟ ਦੇ ਚੀਫ ਮੈਨੇਜਰ ਸ਼੍ਰੀ ਵੀ.ਪੀ ਮਹਿਤਾ ਦੇ ਦਿਸ਼ਾਂ-ਨਿਰਦੇਸ਼ਾ ‘ਤੇ 26 ਜਨਵਰੀ (ਗਣਤੰਤਰ ਦਿਵਸ) ਦੇ ਸਬੰਧ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲਸੀਆਂ ਵਿਖੇ ਬ੍ਰਾਂਚ ਮੈਨੇਜਰ ਰਾਜੇਸ਼ਵਰ ਜੋਸ਼ੀ ਵੱਲੋਂ ਵਾਟਰ ਫਿਲਟਰ ਭੇਟ ਕੀਤਾ ਗਿਆ । ਇਸ ਮੌਕੇ ਉਨ•ਾਂ ਦੇ ਨਾਲ ਬੈਂਕ ਮੁਲਾਜ਼ਮ ਰਾਜ ਕੁਮਾਰ ਵੀ ਹਾਜ਼ਰ ਸਨ । ਇਸ ਮੌਕੇ ਪ੍ਰਿੰਸੀਪਲ ਧਰਮਪਾਲ ਨੰਗਲ ਅੰਬੀਆਂ ਦੀ ਅਗਵਾਈ ‘ਚ ਸਕੂਲ ਵਿਖੇ ਛੋਟਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਸ਼ਾਹਕੋਟ ਦੇ ਮੈਨੇਜਰ ਰਾਜੇਸ਼ਵਰ ਜੋਸ਼ੀ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਮੌਕੇ ਪ੍ਰਿੰਸੀਪਲ ਧਰਮਪਾਲ ਨੇ ਬੈਂਕ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਵਾਟਰ ਫਿਲਟਰ ਭੇਟ ਕਰਨ ‘ਤੇ ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਕ੍ਰਿਸ਼ਨ ਕੁਮਾਰ, ਮੰਗਤ ਰਾਏ, ਵਿਜੇ ਕੁਮਾਰ ਵਰਮਾ, ਪਰਵਿੰਦਰ ਸਿੰਘ, ਸਤਵਿੰਦਰ ਸਿੰਘ, ਗੁਰਮੁੱਖ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਵਿਖੇ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਸ਼ਾਹਕੋਟ ਦੇ ਅਧਿਕਾਰੀਆਂ ਨੂੰ ਸਨਮਾਨਤ ਕਰਦੇ ਪ੍ਰਿੰਸੀਪਲ ਧਰਮਪਾਲ ਨੰਗਲ ਅੰਬੀਆ ਅਤੇ ਸਕੂਲ ਦਾ ਸਟਾਫ ।


Post a Comment