ਸ਼ਾਹਕੋਟ, 25 ਜਨਵਰੀ (ਏ.ਐਸ.ਅਰੋੜਾ) ਯੂਥ ਵੈਲਫੇਅਰ ਕਲੱਬ ਸ਼ਾਹਕੋਟ ਵੱਲੋਂ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਆਹਲੂਵਾਲੀਆਂ ਦੀ ਅਗਵਾਈ ‘ਚ ਸੁਖਦੇਵ ਮੈਮੋਰੀਅਲ ਲਾਈਬ੍ਰੇਰੀ ਸ਼ਾਹਕੋਟ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ । ਇਸ ਮੌਕੇ ਕਰਵਾਏ ਗਏ ਸਮਾਗਮ ‘ਚ ਭਾਜਪਾ ਦੇ ਸਟੇਟ ਕਮੇਟੀ ਮੈਂਬਰ ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਯੂਥ ਵੈਲਫੇਅਰ ਕਲੱਬਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ । ਇਸ ਮੌਕੇ ਸੰਬੋਧਨ ਕਰਦਿਆ ਭਾਜਪਾ ਆਗੂ ਤਰਸੇਮ ਲਾਲ ਮਿੱਤਲ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਸਵਿਧਾਨਕ ਹੱਕ ਹੈ, ਜਿਸ ਨੂੰ ਬੜੀ ਹੀ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ । ਉਨ•ਾਂ ਕਿਹਾ ਕਿ ਵੋਟ ਦਾ ਇਸਤੇਮਾਲ ਹਰ ਇੱਕ ਬਾਲਗ ਨੂੰ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਵੋਟ ਵਿਅਰਥ ਨਾ ਜਾਵੇ ਅਤੇ ਉਸ ਵੋਟ ਨਾਲ ਸਮਾਜ ਦੇ ਇੱਕ ਚੰਗੇ ਨੁਮਾਇਦੇ ਦੀ ਚੋਣ ਕੀਤੀ ਜਾ ਸਕੇ । ਇਸ ਮੌਕੇ ਯੂਥ ਵੈਲਫੇਅਰ ਕਲੱਬ ਸ਼ਾਹਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਆਹਲੂਵਾਲੀਆਂ ਨੇ ਵੀ ਨੌਜਵਾਨਾਂ ਨੂੰ ਵੋਟ ਪਾਉਣ ਦੇ ਅਧਿਕਾਰਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਸ਼ ਵਡੈਹਰਾ ਐਮ.ਸੀ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ, ਮਨਦੀਪ ਸਿੰਘ ਕੋਟਲੀ ਗਾਜ਼ਰਾਂ, ਮਾਸਟਰ ਰਮਨ ਗੁਪਤਾ, ਨਵਨੀਤ ਕੁਮਾਰ, ਧਰਮਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਯੂਥ ਆਗੂ ਅਤੇ ਵਰਕਰ ਹਾਜ਼ਰ ਸਨ ।
ਲਕਸੀਆਂ ਸਕੂਲ ‘ਚ ਰਾਸ਼ਟਰੀ ਵੋਟਰ ਦਿਵਸ ਮਨਾਇਆ
ਸਰਕਾਰੀ ਐਲੀਮੈਂਟਰੀ ਸਕੂਲ ਲਕਸ਼ੀਆ ਪੱਤੀ (ਮਲਸੀਆਂ) ਵਿਖੇ ਸਕੂਲ ਮੁੱਖੀ ਕਮ- ਬੀ.ਐਲ.ਓ ਸ਼੍ਰੀਮਤੀ ਕੁਲਬੀਰ ਕੌਰ ਦੀ ਅਗਵਾਈ ‘ਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ । ਇਸ ਮੌਕੇ ਬੂਥ ਨੰ 102 ਅਤੇ 103 ਲਕਸੀਆਂ ਅਤੇ ਖੁਰਮਪੁਰ ਪੱਤੀ ਦੇ ਵੋਟਰਾਂ ਨੇ ਹਿੱਸਾ ਲਿਆ । ਇਸ ਮੌਕੇ ਸਕੂਲ ਮੁੱਖੀ ਕੁਲਬੀਰ ਕੌਰ ਨੇ ਵੋਟਰਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਿਸਥਾਰ ਨਾਲ ਜਾਣੂ ਕਰਵਾਉਦਿਆ ਕਿਹਾ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ ਅਤੇ ਇਸ ਦੀ ਵਰਤੋਂ ਸਾਨੂੰ ਜਰੂਰ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਆਪਣੇ ਵੱਲੋਂ ਚੁਣੇ ਨੁਮਾਇਦੇ ਨੂੰ ਸਾਹਮਣੇ ਲਿਆ ਸਕਦੇ ਹਾਂ । ਇਸ ਮੌਕੇ ਵੋਟਰਾਂ ਨੂੰ ਵੋਟਰ ਕਾਰਡ ਵੀ ਵੰਡੇ ਗਏ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਸਹੋਤਾ ਮੈਂਬਰ ਪੰਚਾਇਤ, ਸਕੂਲ ਮੈਨਜਮੈਂਟ ਕਮੇਟੀ ਮੈਂਬਰ ਸੁਰਜੀਤ ਸਿੰਘ, ਜਸਵੰਤ ਸਿੰਘ, ਚੇਅਰਮੈਨ ਚਰਨਜੀਤ ਕੌਰ, ਕੰਵਲਜੀਤ ਕੌਰ, ਸੁਖਵਿੰਦਰ ਕੌਰ, ਤਰਸੇਮ ਰਾਣੀ, ਆਸ਼ਾ ਰਾਣੀ, ਆਗਣਵਾੜੀ ਵਰਕਰ ਜਸਵਿੰਦਰ ਕੌਰ, ਚਰਨਜੀਤ ਕੌਰ (ਆਈ.ਆਰ.ਟੀ), ਮਨਜੀਤ ਕੌਰ (ਆਈ.ਈ.ਡੀ) ਵਲੰਟੀਅਰ ਆਦਿ ਹਾਜ਼ਰ ਸਨ ।

Post a Comment