ਅਮਨਦੀਪ ਦਰਦੀ, ਗੁਰੂਸਰ ਸੁਧਾਰ/ਦੇਸ਼ ਭਗਤ ਬਾਬੂ ਅਮਰ ਸਿੰਘ ਸਹੌਲੀ ਯਾਦਗਾਰੀ 67ਵਾਂ ਟੂਰਨਾਮੈਂਟ ਅੱਜ ਦੂਜੇ ਦਿਨ ਭਰ ਜੋਬਨ ਤੇ ਪੁੱਜ ਗਿਆ। ਫੁੱਟਬਾਲ ਉਪਨ ਦੇ ਹੋਏ ਮੁਕਾਬਲਿਆਂ ਅੰਦਰ ਅੱਜ ਪੱਖੋਵਾਲ ਨੇ ਅੱਬੂਵਾਲ, ਚੀਮਾਂ ਨੇ ਦਸ਼ਮੇਸ਼ ਸਕੂਲ ਸਹੌਲੀ, ਰਾਏਕੋਟ ਨੇ ਪੱਖੋਵਾਲ ਬੀ, ਭੈਣੀ ਅਰੋੜਾ ਨੇ ਸਰਾਭਾ ਅਤੇ ਜਗਰਾਉਂ ਦੀ ਟੀਮ ਨੇ ਬੜੂੰਦੀ ਨੂੰ ਹਰਾ ਕੇ ਅਗਲੇ ਗੇੜ ਵਿੱਚ ਦਾਖਲਾ ਪਾ ਲਿਆ। ਕਬੱਡੀ 37 ਕਿੱਲੋ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਕਨੇਚ ਦੀ ਟੀਮ ਨੇ ਦੇਤਵਾਲ ਨੂੰ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਕਮਲਜੀਤ ਸਿੰਘ ਸੰਘੇੜਾ, ਸਰਪ੍ਰਸਤ ਸੁਰਿੰਦਰ ਸਿੰਘ ਸੰਘੇੜਾ, ਧਰਮਿੰਦਰ ਸਿੰਘ ਸੰਘੇੜਾ, ਹਰਬੰਸ ਸਿੰਘ ਸੰਘੇੜਾ (ਤਿੰਨੇ ਅਮਰੀਕਾ ਨਿਵਾਸੀ), ਗੁਰਮੀਤ ਸਿੰਘ ਲਿੱਟ ਸੀਨੀਅਰ ਮੀਤ ਪ੍ਰਧਾਨ, ਤੇਜਿੰਦਰ ਸਿੰਘ, ਰਜਿੰਦਰ ਸਿੰਘ, ਅਜੀਤਪਾਲ ਸਿੰਘ, ਗੁਰਦੀਪ ਸਿੰਘ, ਗੁਰਮੀਤ ਪਮਾਲ, ਬਲਵੀਰ ਸਿੰਘ ਸਿੱਧੂ, ਹਰਮੀਤ ਲਿੱਟ, ਸਨੀ ਥਿੰਦ, ਸੰਜੀਵ ਬੱਬੂ, ਪਲਵਿੰਦਰ ਸੰਘੇੜਾ, ਮਾ: ਤਰਸੇਮ ਸਿੰਘ, ਗੁਰਮੀਤ ਸਿੰਘ ਰਾਣਾ, ਮਾ: ਅਜੀਤ ਸਿੰਘ, ਕੁਲਵੰਤ ਸਿੰਘ ਜੱਸੋਵਾਲ, ਮਾ: ਸੁਖਮਿੰਦਰ ਸਿੰਘ, ਕੁਲਦੀਪ ਸਿੰਘ ਡੀ.ਪੀ. ਸਮੇਤ ਭਾਰੀ ਗਿਣਤੀ ਵਿੱਚ ਦਰਸ਼ਕ ਹਾਜਰ ਸਨ।
ਸਹੌਲੀ ਟੂਰਨਾਮੈਂਟ ਦੌਰਾਨ ਫੁੱਟਬਾਲ ਦੀ ਟੀਮ ਨਾਲ ਯਾਦਗਾਰੀ ਤਸਵੀਰ ਕਰਾਉਂਦੇ ਹੋਏ ਕਲੱਬ ਦੇ ਅਹੁਦੇਦਾਰ।


Post a Comment