ਕੋਟਕਪੂਰਾ/25ਜਨਵਰੀ/ ਜੇ.ਆਰ.ਅਸੋਕ/ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼੍ਰੀ ਮੋਹਨ ਲਾਲ ਸਨ । ਇਸ ਸਮਾਗਮ ਵਿਚ ਬੀ ਐਲ ਓ ਅਤੇ ਵੋਟਰਾਂ ਨੇ ਭਾਗ ਲਿਆ। ਸਮਾਗਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀ ਹਰਜੀਤ ਸਿੰਘ ਨੇ ਵੋਟਰ ਦਿਵਸ ਤੇ ਬੋਲਦਿਆ ਕਿਹਾ ਕਿ ਅੱਜ ਦਾ ਸਮਾਂ ਲੋਕ ਤੰਤਰ ਦਾ ਸਮਾ ਹੈ । ਇਸ ਲਈ ਸਾਨੂੰ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਸ਼ੇ ਵੰਡਣ ਵਾਲੇ ਅਤੇ ਰੁਪਇਆ ਨਾਲ ਵੋਟ ਖਰੀਦਣ ਵਾਲੇ ਤਾਂ ਕਸੂਰਵਾਰ ਹਨ ਪ੍ਰੰਤੂ ਵੋਟਰ ਵੀ ਉਹਨਾ ਹੀ ਕਸੂਰਵਾਰ ਹੈ ਜੋ ਆਪਣੀ ਵੋਟ ਦਾ ਮੁੱਲ ਪਾਉਂਦਾ ਹੈ । ਸਾਡੇ ਦੇਸ਼ ਦੀ ਡੁਬਦੀ ਬੇੜੀ ਨੂੰ ਬਚਾਉਣ ਲਈ ਵੋਟਰ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਐਡੀਸ਼ਨਲ ਡਿਪਟੀ ਕਮਿਸ਼ਨਰ ਸ਼੍ਰੀ ਮੋਹਨ ਲਾਲ ਨੇ ਕਿਹਾ ਕਿ ਵੋਟਰ ਦੀ ਕੀ ਮਹੱਤਤਾ ਹੈ ਉਸਨੂੰ ਕਿਸੇ ਨੇ ਪਹਿਚਾਣਿਆ ਨਹੀ। ਤੁਹਾਡੀ ਵੋਟ ਨਾਲ ਸਰਕਾਰ ਬਣਦੀ ਹੈ ਕਿੰਨੀ ਮਹੱਤਤਾ ਹੈ ਇਕ ਵੋਟਰ ਦੀ। ਉਹਨਾਂ ਰਾਸ਼ਟਰੀ ਵੋਟ ਦਿਵਸ ਤੇ ਵੋਟਰਾ ਨੂੰ ਵਧਾਈ ਦਿੰਦਿਆ ਆਪਣੀ ਵੋਟ ਦਾ ਸਹੀ ਇਸ਼ਤੇਮਾਲ ਕਰਨ ਦੀ ਪ੍ਰੇਰਣਾ ਦਿੱਤੀ। ਇਸ ਸਮਾਗਮ ਵਿਚ ਉਹਨਾਂ ਨੇ ਵੋਟਰਾ ਨੂੰ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ। ਇਸ ਮੌਕੇ ਤੇ ਉਹਨਾ ਦੇ ਨਾਲ ਤਹਿਸੀਲਦਾਰ ਸ਼੍ਰੀ ਦਰਸ਼ਨ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਰਾਜਾ ਰਵਿੰਦਰ ਸਿੰਘ, ਪ੍ਰਿੰਸੀਪਲ ਗੁਰਮੇਲ ਕੌਰ ਵਾਂਦਰ ਜਟਾਣਾ, ਪ੍ਰਿੰਸੀਪਲ ੰਿਸ਼ੰਗਾਰਾ ਸਿੰਘ ਪੰਜਗਰਾਈ ਕਲਾਂ, ਡਾ.ਅਮਰਪਾਲ ਕੌਰ, ਰੋਸ਼ਨ ਲਾਲ ਲੈਕਚਰਾਰ, ਵਰਿੰਦਰ ਕਟਾਰੀਆ, ਦਰਸ਼ਨ ਸਿੰਘ ਇੰਸਪੇੈਕਟਰ , ਬਿੰਦਰਪਾਲ ਸਿੰਘ ਤੋਂ ਇਲਾਵਾ ਬੀ ਐਲ ਓ ਅਸ਼ੇ ਵੋਟਰ ਹਾਜਰ ਸਨ ।


Post a Comment