ਮੋੜ ਮੰਡੀ 25 ਜਨਵਰੀ (ਹੈਪੀ ਜਿੰਦਲ) ਸਥਾਨਕ ਮੋੜ ਮੰਡੀ ਦੇ ਵਿੱਚ ਪੈਂਦੇ ਪਿੰਡ ਮੋੜ ਕਲਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ 1-3 ਫਰਵਰੀ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ (ਰਜਿ:15) ਵੱਲੋ ਅਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਪੰਜਵਾ ਵਿਸ਼ਾਲ ਕਬੱਡੀ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਡ ਵਿੱਚ ਕਰਵਾਇਆ ਜਾਵੇਗਾ ਇਸ ਗਰਾਊਂਡ ਦੀ ਸਫਾਈ ਅੱਜ ਪਿੰਡ ਨਿਵਾਸੀਆ ਵੱਲੋ ਜੋਰ-ਸ਼ੋਰ ਨਾਲ ਕੀਤੀ ਜਾ ਰਹੀ ਹੇ ਇਸ ਵਿੱਚ ਪਿੰਡ ਦੇ ਲੋਕ ਆਪਣੇ ਟਰੈਕਟਰਾ ਨਾਲ ਸਿਰਫ ਤੇਲ ਦਾ ਖਰਚਾ ਲੈ ਕੇ ਹੀ ਖੇਡ ਦੇ ਮੈਦਾਨ ਵਿੱਚ ਭਰਤ ਪਾ ਰਹੇ ਹਨ ਇਸ ਖੇਡ ਦੇ ਮੈਦਾਨ ਨੂੰ ਖੇਡਣ ਦੇ ਯੋਗ ਬਣਾਉਣ ਲਈ ਵਿਸ਼ੇਸ਼ ਸਹਿਯੋਗ ਸ਼੍ਰੀ ਮੇਜਰ ਸਿੰਘ ਸਾਬਕਾ ਮੈਨੇਜਰ ਸਹਿਕਾਰੀ ਬੈਂਕ ਮਾਨਸਾ ਨੇ ਮਾਲੀ ਸਹਾਇਤਾ ਦੇ ਕੇ ਦਿੱਤਾ ਅਤੇ ਖੇਡਾ ਦੇ ਪ੍ਰੋਗਰਾਮ ਦਾ ਪੋਸਟਰ ਵੀ ਰਿਲੀਜ ਕੀਤਾ ਮੌਕੇ ਤੇ ਸ: ਭੁਪਿੰਦਰ ਸਿੰਘ ਮਾਨ ਪ੍ਰਧਾਨ ਰੂਲਰ ਯੂਥ ਕਲੱਬ, ਬਲਵਿੰਦਰ ਸਿੰਘ ਕਲੱਬ ਪ੍ਰਧਾਨ, ਮਹਿੰਦਰ ਸਿੰਘ ਖਜਾਨਚੀ, ਨਰਾਇਣ ਸਿੰਘ, ਸਾਬਕਾ ਪ੍ਰਧਾਨ ਪ੍ਰਗਟ ਸਿੰਘ, ਮੰਦਰ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ, ਬਿੱਟੂ ਆਦਿ ਮੈਬਰ ਹਾਜਿਰ ਸਨ
ਪੋਸਟਰ ਰਿਲੀਜ ਕਰਦੇ ਹੋਏ ਮੇਜਰ ਸਿੰਘ, ਭੁਪਿੰਦਰ ਮਾਨ ਅਤੇ ਕਲੱਬ ਦੇ ਮੈਬਰ
ਸਕੂਲ ਦੀ ਭਰਤ ਪਾਉਦੇ ਹੋੇਏ ਪਿੰਡ ਨਿਵਾਸੀ



Post a Comment