ਲੁਧਿਆਣਾ ( ਸਤਪਾਲ ਸੋਨੀ ) ਗੁਰੂ ਮਹਾਰਾਜ ਅਮਰ ਮੁੱਨੀ ਜੀ ਦੇ ਸ਼ਗਿਰਦ ਸ਼੍ਰੀ ਵਰੁਣ ਮੁੱਨੀ ਜੀ ਨੇ ਦਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੂਜਨੀਯ ਮਹਾਰਾਜ ਅਮਰ ਮੁੱਨੀ ਜੀ ਸਿਹਤ ਠੀਕ ਨ ਹੋਣ ਕਾਰਨ ਦੀਪ ਹਸਪਤਾਲ,ਮਾਡਲ ਟਾਊਨ ਵਿੱਖੇ ਦਾਖਿਲ ਸਨ ਨੂੰ ਡਾ: ਰਾਜਨ ਇਸਹਾਕ ਅਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਗੁਰੂ ਮਹਾਰਾਜ ਅਮਰ ਮੁੱਨੀ ਜੀ ਦੀ ਦਿਨ-ਰਾਤ ਕੀਤੀ ਸੇਵਾ ਨੇ ਆਪਣਾ ਅਸਰ ਦਿਖਾਇਆ ਹੈ ਜਿਸ ਕਾਰਨ ਗੁਰੂ ਮਹਾਰਾਜ ਅਮਰ ਮੁੱਨੀ ਜੀ ਹੁਣ ਬਿਲਕੁਲ ਤੰਦਰੁਸਤ ਹਨ ਜਿਸ ਕਾਰਨ ਅਜ ਉਨ੍ਹਾਂ ਨੂੰ ਦੀਪ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਜੈਨ ਸਥਾਨਕ ਸਿਵਲ ਲਾਈਨ ਵਿੱਚ ਪਹੁੰਚ ਗਏ ਹਨ । ਇਸ ਮੌਕੇ, ਗਿਰਧਾਰੀ ਲਾਲ ਜੈਨ, ਹੀਰਾ ਲਾਲ ਜੈਨ,ਸਤੀਸ਼ ਜੈਨ,ਵਿਜੈ ਜੈਨ ਅਤੇ ਸੰਜੀਵ ਜੈਨ ਆਦਿ ਹਾਜ਼ਿਰ ਸਨ ।

Post a Comment