ਲੁਧਿਆਣਾ (ਸਤਪਾਲ ਸੋਨੀ ) ਈ.ਡਬਲਿਓ.ਐਸ ਕਲੋਨੀ ਨਿਵਾਸੀ ਤਰਨਜੀਤ ਸਿੰਘ ਜੋ ਕਲੋਨੀ ਵਿਚ ਇਕਲਿਆਂ ਰਹਿੰਦਾ ਹੈ ਰਾਤ ਸਮੇਂ ਮਾਨਸਿਕ ਬਿਮਾਰ ਔਰਤ ਨੂੰ ਕਿਸੇ ਬਹਾਨੇ ਆਪਣੇ ਘਰ ਲੈ ਆਇਆ ਅਤੇ ਉਸ ਔਰਤ ਨਾਲ ਬਲਾਤਕਾਰ ਕੀਤਾ। ਸਵੇਰੇ ਔਰਤ ਦੀਆਂ ਚੀਕਾਂ ਸੁਣਕੇ ਕਲੋਨੀ ਵਾਸੀਆਂ ਨੇ ਪੁਲਿਸ ਕੰਟਰੋਲ ਰੂਮ ਨੂੰ ਮਾਮਲੇ ਦੀ ਜਾਣਕਾਰੀ ਦਿਤੀ ਜਿਸ ਤੇ ਕਾਰਵਾਈ ਕਰਦਿਆਂ ਹੋਇਆਂ ਥਾਨਾ ਡਵੀਜ਼ਨ ਨੰ; 7 ਦੀ ਪੁਲਿਸ ਮੌਕੇ ਤੇ ਪਹੁੰਚ ਗਈ ।ਥਾਨਾ ਡਵੀਜ਼ਨ ਨੰ; 7 ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਨੂੰ ਕਾਬੂ ਕਰ ਲਿਆ ਹੈ ।ਥਾਨਾ ਡਵੀਜ਼ਨ ਨੰ; 7 ਦੀ ਪੁਲਿਸ ਵਲੋਂ ਪੀੜਿਤ ਔਰਤ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਕੇ ਸਵੈਬ ਲੈਕੇ ਜਾਂਚ ਲਈ ਫੋਰੇਂਸਿਕ ਲੈਬੋਰਟਰੀ ਭੇਜ ਦਿਤਾ ਹੈ ।

Post a Comment