ਕੋਟਕਪੂਰਾ/15ਜਨਵਰੀ/ਜੇ.ਆਰ.ਅਸੋਕ/ ਭਾਰਤੀ ਜਨਤਾ ਪਾਰਟੀ ਵੱਲੋ ਸ਼੍ਰੀ ਕਮਲ ਸ਼ਰਮਾ ਸਲਾਹਕਾਰ ਮੁੱਖ ਮੰਤ੍ਰੀ ਪੰਜਾਬ ਨੂੰ ਸਰਬ ਸੰਮਤੀ ਨਾਲ ਪੰਜਾਬ ਦਾ ਪ੍ਰਧਾਨ ਨਿਯੁਕਤ ਕਰਨ ਤੇ ਕੋਟਕਪੂਰਾ ਦੇ ਸਮੂਹ ਭਾਜਪਾ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਕਤ ਸਬੰਧੀ ਡਾਕਟਰ ਚਮਕੌਰ ਸਿੰਘ ਬਰਾੜ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਕਮ ਸਾਬਕਾ ਜਿਲ•ਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਕਿ ਸ਼੍ਰੀਮਤੀ ਗੁਰਚਰਨ ਕੌਰ ਸਾਬਕਾ ਮੈਂਬਰ ਰਾਜ ਸਭਾ ਫਰੀਦਕੋਟ ਨੂੰ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ । ਸ਼੍ਰੀ ਕਮਲ ਸ਼ਰਮਾ ਦੇ ਪ੍ਰਧਾਨ ਬਨਣ ਤੇ ਭਾਰਤੀਆ ਜਨਤਾ ਪਾਰਟੀ ਦੇ ਆਲ ਇੰਡੀਆ ਪ੍ਰਧਾਨ ਸ੍ਰੀ ਗਡਕਰੀ ਜੀ ਅਤੇ ਲਾਲ ਕ੍ਰਿਸ਼ਨ ਅਡਵਾਨੀ , ਸੁਸਮਾ ਸਵਰਾਜ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਚਮਕੌਰ ਸਿੰਘ ਬਰਾੜ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ,ਪ੍ਰੇਮ ਗੇਰਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਜਿਲ•ਾ ਪ੍ਰਧਾਨ ਪ੍ਰਵੀਨ ਗੁਪਤਾ ਜਿਲ•ਾਂ ਪ੍ਰਧਾਨ ਫਰੀਦਕੋਟ, ਪ੍ਰਧਾਨ ਸ਼ਾਮ ਲਾਲ ਮੈਂਗੀ ਸਾਬਕਾ ਜ਼ਿਲਾ ਪ੍ਰਧਾਨ ਭਾਜਪਾ ਫਰੀਦਕੋਟ, ਸੀਨੀਅਰ ਮੀਤ ਪ੍ਰਧਾਨ ਭੂਸ਼ਣ ਮਿੱਤਲ ਨਗਰ ਕੌਸਲ ਕੋਟਕਪੂਰਾ ,ਗਣਪਤ ਰਾਏ ਪੰਮੀ ਤਨੇਜਾ , ਆਸੂ ਗੱਪਾ ਪ੍ਰਧਾਨ ਯੁਵਾ ਮੋਰਚਾ ਭਾਰਤੀ ਜਨਤਾ ਪਾਰਟੀ , ਮਾਸਟਰ ਹਰਬੰਸ ਲਾਲ ,ਪ੍ਰਮਿੰਦਰ ਸਿੰਘ ਗੁਰਕੀਰਤ ਸਿੰਘ ਬਿੱਟੂ, ਡਾ: ਜੋਗਿੰਦਰ ਸਿੰਘ, ਸ਼ਾਮ ਸੁੰਦਰ ਗੋਇਲ ਜੈਤੋ, ਗਾਇਤਰੀ ਸ਼ਰਮਾ ਨੇ ਖੁ ਸ਼ੀ ਦਾ ਪ੍ਰਗਟਾਵਾ ਕੀਤਾ ।


Post a Comment