ਮਾਨਸਾ, 13 ਜਨਵਰੀ ( ) ਬਾਬਾ ਅਮਰ ਸਿੰਘ ਕਿਰਤੀ ਸਕੂਲ ਫੱਤਾ ਮਾਲੋਕਾ ਵਿੱਖੇ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਆਮ ਗਿਆਨ ਮੁਕਾਬਲੇ ਕਰਵਾਏ ਗਏੇ। ਸਕੂਲ ਮੁੱਖੀ ਸ੍ਰ ਜੁਗਰਾਜ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਪ੍ਰਾਇਮਰੀ ਵਰਗ, ਮਿਡਲ ਵਰਗ ਅਤੇ ਹਾਈ ਵਰਗ ਦੇ ਬੱਚਿਆਂ ਵਿਚਕਾਰ ਹੋਏ ।ਸਾਰੇ ਵਰਗਾਂ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਵਿੱਚ ਲਗਭਗ 100 ਵਿਦਿਆਰਥੀਆਂ ਬੈਠੇ।ਪੁਜੀਸ਼ਨ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।ਪ੍ਰਾਇਮਰੀ ਵਰਗ ਵਿੱਚ ਪੁਜੀਸ਼ਨ ਵਿੱਚ ਆਉਣ ਵਾਲੇ ਵਿਦਿਆਰਥੀ ਪ੍ਰਦੀਪ ਕੋਰ, ਸ਼ਰਨਜੀਤ ਕੋਰ, ਲਖਵੀਰ ਕੋਰ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ,ਕੁਲਵਿੰਦਰ ਸਿੰਘ, ਮਿਡਲ ਵਰਗ ਵਿੱਚ ਪੁਜੀਸ਼ਨ ਵਿੱਚ ਆਉਣ ਵਾਲੇ ਵਿਦਿਆਰਥੀ ਭਗਵੰਤਪ੍ਰੀਤ ਸਿੰਘ, ਕਿਰਨਜੋਤ ਕੋਰ, ਸੁਖਪ੍ਰੀਤ ਸਿੰਘ ਅਤੇ ਹਾਈ ਵਰਗ ਵਿੱਚ ਆਉਣ ਵਾਲੇ ਵਿਦਿਆਰਥੀ ਦਵਿੰਦਰਪਾਲ ਸਿੰਘ, ਸੁਖਪਾਲ ਸਿੰਘ, ਸੁਖਜੀਤ ਕੋਰ, ਕੁਲਦੀਪ ਸਿੰਘ, ਕਮਲਦੀਪ ਕੋਰ, ਹਰਜੀਤ ਕੋਰ ਸਨ।ਪੁਜੀਸ਼ਨਾਂ ਵਿੱਚ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇਨਾਮ ਵੰਡ ਵੇਲੇ ਸਟੇਜ ਦੀ ਭੂਮਿਕਾ ਮੈਡਮ ਅਮਨਦੀਪ ਕੋਰ ਨੇ ਨਿਭਾਈ ।ਸਕੂਲ ਮੁੱਖੀ ਨੇ ਕਿਹਾ ਕਿ ਇਹ ਮੁਕਾਬਲੇ ਹਰ ਸਾਲ ਹੀ ਸਕੂਲ ਪੱਧਰ ਤੇ ਕਰਵਾਏ ਜਾਂਦੇ ਹਨ ।ਅਜੋਕੇ ਸਮੇਂ ਦੀ ਇਹ ਲੋੜ ਹੈ ਕਿ ਵਿਦਿਆਰਥੀ ਆਪਣੇ ਆਪ ਨੂੰ ਗਿਆਨ ਭਰਪੂਰ ਰੱਖਣ ਤਾਂ ਜੋ ਹਰ ਤਰਾਂ ਦੇ ਮੁਕਾਬਲੇ ਦੇ ਯੋਗ ਦੇ ਬਣ ਸਕਣ।ਇਸ ਮੋਕੇ ਸ੍ਰ ਨਾਜਰ ਸਿੰਘ , ਮੈਡਮ ਬਲਵਿੰਦਰ ਕੋਰ, ਸ੍ਰ ਰੇਸ਼ਮ ਸਿੰਘ, ਅਸ਼ਵਨੀ ਕੁਮਾਰ, ਮੈਡਮ ਦਲਜੀਤ ਕੋਰ, ਰਾਜਵੀਰ ਕੋਰ ਆਦਿ ਹਾਜ਼ਰ ਸਨ।

Post a Comment